ਸਰਦਾਰੀ ਲੁੱਕ ‘ਚ ਨਜ਼ਰ ਆਈ ਨੀਰੂ ਬਾਜਵਾ, ਭਾਬੀ ਗੀਤ ‘ਤੇ ਗਾਇਕਾ ਅਮਰ ਨੂਰੀ ਦੇ ਨਾਲ ਬਣਾਇਆ ਮਜ਼ੇਦਾਰ ਵੀਡੀਓ

written by Lajwinder kaur | May 01, 2022

ਹਾਲ ਹੀ ‘ਚ ਮਾਂ ਫ਼ਿਲਮ ਦਾ ਨਵਾਂ ਗੀਤ ਭਾਬੀ Bhabhi  ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅਮਰ ਨੂਰੀ ਅਤੇ ਮਰਹੂਮ ਗਾਇਕ ਸਰਦੂਲ ਸਿਕੰਦਰ ਵੱਲੋਂ ਗਾਇਆ ਹੈ। ਦਰਸ਼ਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਵੱਲੋਂ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਅੰਦਾਜ਼ ਦੇ ਨਾਲ ਲੈਜੇਂਡ ਗਾਇਕ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ ਹੈ।

ਹੋਰ ਪੜ੍ਹੋ : ਗੈਰੀ ਸੰਧੂ ਦੇ ਪੁੱਤਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਚਾਚੇ G Khan ਨਾਲ ਮਸਤੀ ਕਰਦਾ ਆਇਆ ਨਜ਼ਰ

bhabhi

ਨੀਰੂ ਬਾਜਵਾ Neeru Bajwa ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਨੀਰੂ ਦੇ ਨਾਲ ਗਾਇਕਾ ਅਮਰ ਨੂਰੀ ਵੀ ਨਜ਼ਰ ਆ ਰਹੀ ਹੈ। ਨੀਰੂ ਬਾਜਵਾ ਜੋ ਕਿ ਵੀਡੀਓ 'ਚ ਸਰਦੂਲ ਸਿਕੰਦਰ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਰਕੇ ਉਹ ਸਰਦਾਰੀ ਵਾਲੀ ਲੁੱਕ 'ਚ ਨਜ਼ਰ ਆ ਰਹੀ ਹੈ। ਵੀਡੀਓ 'ਚ ਅਮਰ ਨੂਰੀ ਤੇ ਨੀਰੂ ਬਾਜਵਾ ਦਾ ਸ਼ਾਨਦਾਰ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

neeru bajwa shared a new video with amar noori

ਵੀਡੀਓ ਨੂੰ ਪੋਸਟ ਕਰਦੇ ਹੋਏ ਨੀਰੂ ਬਾਜਵਾ ਨੇ ਲਿਖਿਆ ਹੈ- ‘Tribute to our legend #Sardool Sikander JI...ਅਮਰ ਨੂਰੀ ਮੈਮ ਆਈ ਲਵ ਯੂ..ਮੈਂ ਮਹਿਸੂਸ ਕੀਤਾ ਹੈ ਤੇ ਦੇਖਿਆ ਹੈ ਤੁਹਾਡਾ ਸਰਦੂਲ ਜੀ ਲਈ ਪਿਆਰ... ਮੈਂ ਖੁਸ਼ਕਿਸਮਤ ਹਾਂ ਕਿ ਤੁਹਾਡੇ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲਿਆ..’। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

bhabi song from the movie maa

ਇਸ ਵੀਡੀਓ ਉੱਤੇ ਗਿੱਪੀ ਗਰੇਵਾਲ, ਹੈਪੀ ਰਾਏਕੋਟੀ, ਕੁਲਵਿੰਦਰ ਬਿੱਲਾ, ਰੁਬੀਨਾ ਬਾਜਵਾ, ਧੀਰਜ ਕੁਮਾਰ ਤੇ ਕਈ ਹੋਰ ਕਲਾਕਾਰਾਂ ਨੇ ਇਸ ਵੀਡੀਓ ਦੀ ਤਾਰੀਫ ਕੀਤੀ ਹੈ। ਦੱਸ ਦਈਏ ਨੀਰੂ ਬਾਜਵਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਦੇ ਲਈ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਬਹੁਤ ਜਲਦ ਉਹ ਕੋਕਾ ਫ਼ਿਲਮ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੀ ਹੈ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦਾ ਨਵਾਂ ਗੀਤ ‘Dhokebaaz’ ਹੋਇਆ ਰਿਲੀਜ਼, ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ ਨੇ ਲਗਾਇਆ ਸ਼ਾਨਦਾਰ ਐਕਟਿੰਗ ਦਾ ਤੜਕਾ

 

 

View this post on Instagram

 

A post shared by Neeru Bajwa (@neerubajwa)

 

You may also like