ਅਫਸਾਨਾ ਖ਼ਾਨ ਦਾ ਨਵਾਂ ਗੀਤ ‘Dhokebaaz’ ਹੋਇਆ ਰਿਲੀਜ਼, ਵਿਵੇਕ ਓਬਰਾਏ ਅਤੇ ਤ੍ਰਿਧਾ ਚੌਧਰੀ ਨੇ ਲਗਾਇਆ ਸ਼ਾਨਦਾਰ ਐਕਟਿੰਗ ਦਾ ਤੜਕਾ

written by Lajwinder kaur | April 29, 2022

Afsana Khan, Vivek Anand Oberoi, Tridha Choudhury's Song-ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜੋ ਕਿ ਬੈਕ ਟੂ ਬੈਕ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਹਾਲ ਹੀ 'ਚ ਉਨ੍ਹਾਂ ਦਾ ਬੇਚਾਰੀ ਗੀਤ ਰਿਲੀਜ਼ ਹੋਇਆ ਹੈ, ਅਜੇ ਲੋਕਾਂ ਦੇ ਸਿਰ ਤੋਂ ਉਸਦਾ ਬੁਖਾਰ ਨਹੀਂ ਉਤਰਿਆ। ਦੂਜੇ ਪਾਸੇ ਅਫਸਾਨਾ ਦਾ ਇੱਕ ਹੋਰ ਨਵਾਂ ਗੀਤ ਧੋਖੇਬਾਜ਼ (Dhokebaaz) ਰਿਲੀਜ਼ ਹੋ ਗਿਆ ਹੈ। ਇਸ ਗੀਤ ਹੋਰ ਸ਼ਾਨਦਾਰ ਬਣਾਇਆ ਹੈ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਤੇ ਅਦਾਕਾਰਾ ਤ੍ਰਿਧਾ ਚੌਧਰੀ ਦੀ ਐਕਟਿੰਗ ਨੇ।

ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਪੰਜਾਬੀ ਗੀਤ ‘Fly’ ‘ਤੇ ਬਣਾਇਆ ਦਿਲਕਸ਼ ਵੀਡੀਓ, ਯੂਜ਼ਰ ਕਮੈਂਟ ਕਰਕੇ ਕਹਿ ਰਹੇ ਨੇ ‘ਸੱਚੀ ਕਿਊਟੀ ਪਾਈ ਲੱਗਦੀ’

dhokebaaz

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ ਨਾਮੀ ਗੀਤਕਾਰ ਜਾਨੀ ਦੇ ਕਲਮ 'ਚੋਂ ਨਿਕਲੇ ਹਨ ਤੇ ਮਿਊਜ਼ਿਕ ਵੀ ਜਾਨੀ ਨੇ ਦਿੱਤਾ ਹੈ। B2GETHERPROSਵੱਲੋਂ ਗਾਣੇ ਦਾ ਸ਼ਾਨਦਾਰ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਮਿਊਜ਼ਿਕ ਵੀਡੀਓ ‘ਚ ਹੈ ਬਾਲੀਵੁੱਡ ਐਕਟਰ ਵਿਵੇਕ ਓਬਰਾਏ ਤੇ ਅਦਾਕਾਰਾ ਤ੍ਰਿਧਾ ਚੌਧਰੀ  ਜੋ ਕਿ ਪ੍ਰੇਮੀ-ਪ੍ਰੇਮਿਕਾ ਦੇ ਰੂਪ ਚ ਨਜ਼ਰ ਆ ਰਹੇ ਹਨ। ਪਰ ਗਲਤਫਹਿਮੀ ਕਰਕੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ।

afsana khan dokebaaz song vivek oberoi and tridha choudhury

ਇਸ ਗੀਤ ਨੂੰ ਅਫਸਾਨਾ ਖ਼ਾਨ ਨੇ ਕੁੜੀ ਦੇ ਪੱਖ ਤੋਂ ਹੀ ਗਾਇਆ ਹੈ। ਜੋ ਕਿ ਆਪਣੇ ਪ੍ਰੇਮੀ ਵੱਲੋਂ ਦਿੱਤੇ ਧੋਖੇ ਨੂੰ ਬਿਆਨ ਕਰ ਰਹੀ ਹੈ। ਇਸ ਗੀਤ ਨੂੰ Vyrl Originals ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

dhokebaaz song

ਦੱਸ ਦਈਏ ਅਫਸਾਨਾ ਖ਼ਾਨ ਜੋ ਕਿ ਏਨੀਂ ਦਿਨੀਂ ਮੁੰਬਈ ਪਹੁੰਚੀ ਹੋਈ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਬੀਤੀ ਰਾਤ ਕਪਿਲ ਸ਼ਰਮਾ ਨੇ ਅਫਸਾਨਾ ਤੇ ਸਾਜ਼ ਨੂੰ ਰਾਤ ਦੇ ਖਾਣੇ ‘ਤੇ ਸੱਦਿਆ ਸੀ।

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਆਪਣੇ ਇਸ ਅੰਦਾਜ਼ ਨਾਲ ਕੀਤਾ ਸਭ ਨੂੰ ਹੈਰਾਨ, ਪੁਸ਼ਪਾ ਗੀਤ ‘ਤੇ ਲਗਾਏ ਠੁਮਕੇ, ਦੇਖੋ ਵੀਡੀਓ

You may also like