ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਆਪਣੇ ਵਿਆਹ ਦੀ ਅਣਦੇਖੀ ਕਲਿੱਪ, ਪਤੀ ਕਰਨ ਗਰੋਵਰ ਦੇ ਨਾਲ ਮਿਲ ਕੇ ਕੱਟਿਆ ਵੈਡਿੰਗ ਐਨੀਵਰਸਰੀ ਕੇਕ

written by Lajwinder kaur | May 01, 2022

Bipasha Basu celebrates 6th wedding anniversary: ਬਿਪਾਸ਼ਾ ਬਾਸੂ ਇੱਕ ਅਜਿਹੀ ਬਾਲੀਵੁੱਡ ਅਭਿਨੇਤਰੀ ਹੈ, ਜਿਸ ਨੇ ਆਪਣੀ ਐਕਟਿੰਗ ਅਤੇ ਸਟਾਈਲ ਨਾਲ ਇੱਕ ਨਵਾਂ ਮੁਕਾਮ ਬਣਾਇਆ ਹੈ। ਬਿਪਾਸ਼ਾ ਨੇ ਕਈ ਫੈਸ਼ਨ ਸ਼ੋਅ ਦੇ ਨਾਲ-ਨਾਲ ਡਰਾਮਾ, ਰੋਮਾਂਟਿਕ ਅਤੇ 3ਡੀ ਫਿਲਮਾਂ ਵੀ ਕੀਤੀਆਂ ਹਨ। ਇਸ ਦੇ ਨਾਲ ਹੀ, ਅਲੋਨ ਫ਼ਿਲਮ ਵਿੱਚ ਕੰਮ ਕਰਨ ਤੋਂ ਬਾਅਦ, ਉਸਨੇ ਸਾਲ 2016 ਵਿੱਚ ਅਦਾਕਾਰ ਕਰਨ ਗਰੋਵਰ ਨਾਲ ਵਿਆਹ ਕੀਤਾ। ਦੋਵੇਂ ਆਪਣੀ ਹੈਪੀ ਮੈਰਿਡ ਲਾਈਫ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਇਸ ਦੇ ਨਾਲ ਹੀ ਦੋਹਾਂ ਨੇ ਵਿਆਹ ਦੇ 6 ਸਾਲ ਪੂਰੇ ਕਰ ਲਏ ਹਨ। ਜਿਸ ਦੀ ਖੁਸ਼ੀ 'ਚ ਬਿਪਾਸ਼ਾ ਬਾਸੂ ਨੇ ਆਪਣੇ ਵਿਆਹ ਦੀ ਇੱਕ ਕਲਿੱਪ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀ ਹੈ।

bipasha basu and karan singh grover image From Instagram

ਹੋਰ ਪੜ੍ਹੋ : ਗੈਰੀ ਸੰਧੂ ਹਨ ਇੱਕ ਬੇਟੇ ਦੇ ਪਿਤਾ, ਗਾਇਕ ਨੇ ਆਪਣੇ ਬੇਟੇ ਦਾ ਪਹਿਲੀ ਵਾਰ ਵੀਡੀਓ ਕੀਤਾ ਸਾਂਝਾ, ਪੰਜਾਬੀ ਸਿਤਾਰੇ ਦੇ ਰਹੇ ਵਧਾਈ

ਬਿਪਾਸ਼ਾ ਨੇ ਆਪਣੇ ਵਿਆਹ ਦੇ 6 ਸਾਲ ਪੂਰੇ ਹੋਣ ਦੀ ਖੁਸ਼ੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਵੀਡੀਓ ਉਸ ਦੇ ਵਿਆਹ ਵਾਲੇ ਦਿਨ ਦੀ ਹੈ। ਇਸ ਵੀਡੀਓ ਵਿੱਚ, ਕਰਨ ਬਿਪਾਸ਼ਾ ਦੀ ਮੰਗ ‘ਚ ਸਿੰਦੂਰ ਭਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ, ਉਹ ਲਿਖਦੀ ਹੈ- 'ਮੇਰੇ ਚਿਹਰੇ 'ਤੇ ਇਹ ਮੁਸਕਰਾਹਟ ਦੇਣ ਲਈ ਤੁਹਾਡਾ ਧੰਨਵਾਦ। ਤੈਨੂੰ ਮਿਲਣ ਤੋਂ ਬਾਅਦ ਇਹ ਖੁਸ਼ੀ ਚਾਰ ਗੁਣਾ ਵਧ ਗਈ ਹੈ। ਤੇਰੇ ਲਈ ਮੇਰਾ ਪਿਆਰ ਵਧ ਗਿਆ ਹੈ’। ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਆ ਚੁੱਕੇ ਹਨ। ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕਮੈਂਟ ਕਰਕੇ ਬਿਪਾਸ਼ਾ ਤੇ ਕਰਨ ਨੂੰ ਵੈਡਿੰਗ ਐਨੀਵਰਸਰੀ ਦੀਆਂ ਵਧਾਈਆਂ ਦੇ ਰਹੇ ਹਨ।

karan grover and bipasha basu image From Instagram

ਬਿਪਾਸ਼ਾ ਬਾਸੂ ਨੇ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ ਜਿਸ ਚ ਉਹ ਕਰਨ ਗਰੋਵਰ ਦੇ ਨਾਲ ਵੈਡਿੰਗ ਐਨੀਵਰਸਰੀ ਵਾਲਾ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਖ਼ਾਸ ਜਸ਼ਨ ‘ਚ ਦੋਵਾਂ ਦੇ ਖ਼ਾਸ ਦੋਸਤ ਵੀ ਸ਼ਾਮਿਲ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਕਰਨ ਸਿੰਘ ਗਰੋਵਰ ਅਤੇ ਬਿਪਾਸ਼ਾ ਬਾਸੂ ਦੀ ਮੁਲਾਕਾਤ ਫ਼ਿਲਮ ਅਲੋਨ ਦੀ ਸ਼ੂਟਿੰਗ ਦੌਰਾਨ ਹੋਈ ਸੀ। ਫ਼ਿਲਮ ਦੀ ਸ਼ੂਟਿੰਗ ਦੌਰਾਨ ਦੋਵੇਂ ਇਕ-ਦੂਜੇ ਦੇ ਕਰੀਬ ਆਏ ਸਨ। ਕੁਝ ਸਾਲ ਡੇਟ ਕਰਨ ਤੋਂ ਬਾਅਦ ਦੋਹਾਂ ਨੇ 2016 ‘ਚ ਵਿਆਹ ਕਰ ਲਿਆ।

bipasha basu image From Instagram

ਹੋਰ ਪੜ੍ਹੋ :  ਗੈਰੀ ਸੰਧੂ ਦੇ ਪੁੱਤਰ ਦੇ ਕਿਊਟ ਅੰਦਾਜ਼ ਨੇ ਜਿੱਤਿਆ ਦਰਸ਼ਕਾਂ ਦਾ ਦਿਲ, ਚਾਚੇ G Khan ਨਾਲ ਮਸਤੀ ਕਰਦਾ ਆਇਆ ਨਜ਼ਰ

 

 

View this post on Instagram

 

A post shared by bipashabasusinghgrover (@bipashabasu)

 

 

View this post on Instagram

 

A post shared by bipashabasusinghgrover (@bipashabasu)

You may also like