ਆਸਕਰ ਵਾਲਿਆਂ ਨੇ ਵਿਦਿਆ ਬਾਲਨ, ਏਕਤਾ ਕਪੂਰ ਤੇ ਸ਼ੋਭਾ ਕਪੂਰ ਨੂੰ ਦਿੱਤਾ ਵੱਡਾ ਸਨਮਾਨ, ਕਰ ਸਕਣਗੀਆਂ ਵੋਟਿੰਗ

By  Rupinder Kaler July 2nd 2021 06:27 PM -- Updated: July 2nd 2021 06:28 PM

ਆਸਕਰ ਨੇ ਇਸ ਸਾਲ ਦੁਨੀਆਂ ਦੇ 50 ਦੇਸ਼ਾਂ ਤੋਂ ਕੁੱਲ਼ 395 ਲੋਕਾਂ ਨੂੰ ਕਲਾਸ ਆਫ 2021 ਲਈ ਸੱਦਾ ਭੇਜਿਆ ਹੈ। ਇਸ ਸਾਲ ਅਕੈਡਮੀ ਵੱਲੋਂ ਭਾਰਤ ਵਿਚ ਤਿੰਨ ਲੋਕਾਂ ਨੂੰ ਸੱਦਾ ਭੇਜਿਆ ਗਿਆ ਹੈ। ਇਹ ਤਿੰਨ ਲੋਕ ਹਨ ਬਾਲੀਵੁੱਡ ਅਦਾਕਾਰਾ ਵਿਦਿਆ ਬਾਲਨ, ਫ਼ਿਲਮ ਨਿਰਮਾਤਾ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ। ਦੱਸ ਦਈਏ ਕਿ ਇਹ ਅਮਰੀਕੀ ਸੰਸਥਾ ਆਸਕਰ ਪੁਰਸਕਾਰ ਦਿੰਦੀ ਹੈ।

Pic Courtesy: Instagram

ਹੋਰ ਪੜ੍ਹੋ :

ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਚ 1998 ਦਾ ਦੌਰ ਵਿਖਾਉਣਗੇ, ਗੀਤ ਦੀ ਫ੍ਰਸਟ ਲੁੱਕ ਜਾਰੀ

Pic Courtesy: Instagram

ਅਕੈਡਮੀ ਦੀ ਵੈੱਬਸਾਈਟ ਅਨੁਸਾਰ ਸੂਚੀ ’ਚ 50 ਦੇਸ਼ਾਂ ਦੇ ਕਲਾਕਾਰਾਂ ਤੇ ਫ਼ਿਲਮ ਨਿਰਮਾਤਾਵਾਂ ਦੇ ਲੋਕਾਂ ਦੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਫ਼ਿਲਮਾਂ ’ਚ ਯੋਗਦਾਨ ਪਾ ਕੇ ਆਪਣੀ ਪਛਾਣ ਬਣਾਈ ਹੈ। ਵਿਦਿਆ ਬਾਲਨ ਜੋ ਹਾਲ ਹੀ ’ਚ ਐਮਾਜ਼ੋਨ ਪ੍ਰਾਈਮ ਦੇ ਸ਼ੋਅ ‘ਸ਼ੇਰਨੀ’ ’ਚ ਦੇਖੀ ਗਈ ਸੀ, ਉਸ ਨੂੰ 2021 ਦੀ ਸੂਚੀ ’ਚ ਸ਼ਾiਮਲ ਕੀਤਾ ਗਿਆ ਹੈ, ਜਿਸ ’ਚ ਹਾਲੀਵੁੱਡ ਸਟਾਰ ਜੇਨੇਟ ਜੈਕਸਨ, ਰਾਬਰਟ ਪੈਟੀਨਸਨ, ਐੱਚ. ਈ., ਹੈਨਰੀ ਗੋਲਡਿੰਗ ਤੇ ਈਜ਼ਾ ਗੋਂਜ਼ਾਲੇਜ਼ ਸ਼ਾਮਲ ਹਨ।

 

ਨਿਰਮਾਤਾ ਏਕਤਾ ਕਪੂਰ ਤੇ ਉਸ ਦੀ ਮਾਂ ਸ਼ੋਭਾ ਕਪੂਰ ਵੀ ਨਵੇਂ ਮੈਂਬਰਾਂ ਵਜੋਂ ਇਸ ਸੂਚੀ ’ਚ ਸ਼ਾਮਿਲ ਹਨ। ਅਕੈਡਮੀ ਨੇ ਕਿਹਾ ਕਿ 2021 ਦੀ ਸੂਚੀ ’ਚ 46 ਫੀਸਦੀ ਔਰਤਾਂ, 39 ਫੀਸਦੀ ਘੱਟ ਪ੍ਰਤੀਨਿਧਤਵ ਵਾਲੇ ਭਾਈਚਾਰੇ ਦੇ ਲੋਕ, 53 ਫੀਸਦੀ ਅਜਿਹੇ ਲੋਕ ਸ਼ਾਮਲ ਹਨ, ਜੋ ਦੁਨੀਆ ਦੇ 49 ਦੇਸ਼ਾਂ ਦੇ ਹਨ।

It's time to announce our new members! Meet the Class of 2021. https://t.co/17gbIEXOzJ #WeAreTheAcademy

— The Academy (@TheAcademy) July 1, 2021

ਅਕੈਡਮੀ ਹਰ ਸਾਲ ਪੂਰੀ ਦੁਨੀਆ ਦੇ ਕੁਝ ਫਿਲਮੀ ਲੋਕਾਂ ਨੂੰ ਆਪਣੇ ਨਾਲ ਜੋੜਦੀ ਹੈ। ਇਹ ਲੋਕ ਅਦਾਕਾਰਾਂ ਤੋਂ ਲੈ ਕੇ ਤਕਨੀਕੀ ਵਿਭਾਗ ਤੋਂ ਵੀ ਹੋ ਸਕਦੇ ਹਨ ਜਿਨ੍ਹਾਂ ਨੂੰ ਸੱਦਾ ਦਿੱਤਾ ਜਾਂਦਾ ਹੈ।

Related Post