ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਚ 1998 ਦਾ ਦੌਰ ਵਿਖਾਉਣਗੇ, ਗੀਤ ਦੀ ਫ੍ਰਸਟ ਲੁੱਕ ਜਾਰੀ

Written by  Shaminder   |  July 02nd 2021 06:12 PM  |  Updated: July 02nd 2021 06:12 PM

ਕੁਲਵਿੰਦਰ ਬਿੱਲਾ ਆਪਣੇ ਨਵੇਂ ਗੀਤ ‘ਚ 1998 ਦਾ ਦੌਰ ਵਿਖਾਉਣਗੇ, ਗੀਤ ਦੀ ਫ੍ਰਸਟ ਲੁੱਕ ਜਾਰੀ

ਕੁਲਵਿੰਦਰ ਬਿੱਲਾ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਗੀਤ ਦਾ ਪੋਸਟਰ ਵੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਗੀਤ ‘ਚ ਪੁਰਾਣੇ ਸਮੇਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਲੱਗਦੀ ਹੈ ਜੋ ਕਿ ਗੀਤ ਦੇ ਪੋਸਟਰ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਗੀਤ 98  ਦੇ ਦੌਰ ਦਾ ਹੋਵੇਗਾ ।

Kulwinder billa Image From Instagram

ਹੋਰ ਪੜ੍ਹੋ :  ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਹਨ ਦਿਲ ਤੋਂ ਪੰਜਾਬੀ, ਦਿਨ ਦੀ ਸ਼ੁਰੂਆਤ ਕਰਦੇ ਹਨ ਪੰਜਾਬੀ ਗਾਣਿਆਂ ਨਾਲ 

Kulwinder Billa

ਇਸ ਤੋਂ ਪਹਿਲਾਂ ਵੀ ਕੁਲਵਿੰਦਰ ਬਿੱਲਾ ਦੇ ਗਾਣਿਆਂ 'ਚ ਪਾਸਟ ਦੀ ਕਹਾਣੀ ਦਿਖਾਈ ਗਈ ਹੈ। ਪੋਸਟਰ ਵੀ ਇਹੀ ਕਹਾਣੀ ਬਿਆਨ ਕਰਦਾ ਹੈ। ਦੂਸਰਾ ਗਾਣੇ ਦੇ ਟਾਈਟਲ ਦੇ ਨਾਲ 'ਲਵ ਸਟੋਰੀ' ਲਿਖਿਆ ਗਿਆ ਹੈ।

kulwinder billa Image From Instagram

ਯਾਨੀ ਕਿ ਕੁਲਵਿੰਦਰ ਬਿੱਲਾ ਦਾ ਇਹ ਗਾਣਾ ਕਾਫੀ ਰੋਮਾਂਟਿਕ ਹੋਣ ਵਾਲਾ ਹੈ। ਇਸ ਤੋਂ ਇਲਾਵਾ ਕੁਲਵਿੰਦਰ ਬਿੱਲਾ ਨਵੀਂ ਲੁੱਕ 'ਚ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network