9 ਸਾਲਾ ਬੱਚੀ ਤੋਂ ਪ੍ਰਭਾਵਿਤ ਹੋ ਕੇ ਵਿਦਯੁਤ ਜਾਮਵਾਲ ਨੇ ਕਲਾਰਿਪਯੱਟੂ ਅਕੈਡਮੀ ਬਣਾਉਣ ਲਈ ਡੋਨੇਟ ਕੀਤੇ 5 ਲੱਖ ਰੁਪਏ

By  Pushp Raj January 31st 2022 12:13 PM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿਦਯੁਤ ਜਾਮਵਾਲ ਨੂੰ ਮਾਰਸ਼ਲ ਆਰਟਸ ਤੇ ਬੇਹਤਰੀਨ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਵਿਦਯੁਤ ਜਾਮਵਾਲ ਨੇ ਆਪਣੀ ਬਾਕੀ ਦੀ ਜ਼ਿੰਦਗੀ ਲਈ ਵਿਦਿਆਰਥੀਆਂ ਦਾ ਸਮਰਥਨ ਕਰਨ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਇੱਕ 9 ਸਾਲਾ ਬੱਚੀ ਤੋਂ ਪ੍ਰਭਾਵਤ ਹੋ ਕੇ ਕੇਰਲਾ ਵਿੱਚ ਭਾਰਤੀ ਮਾਰਸ਼ਲ ਆਰਟ ਕਲਾਰਿਪਯੱਟੂ ਅਕੈਡਮੀ ਬਣਾਉਣ ਲਈ 5 ਲੱਖ ਰੁਪਏ ਵੀ ਡੋਨੇਟ ਕੀਤੇ।

image From instagram

ਇਸ ਬਾਰੇ ਦੱਸਦੇ ਹੋਏ ਵਿਦਯੁਤ ਜਾਮਵਾਲ ਨੇ ਕਿਹਾ, “ਭਾਰਤ ਦੇ ਰਵਾਇਤੀ ਸਿਹਤ ਤਰੀਕਿਆਂ ਨੂੰ ਮੁੜ ਸ਼ੁਰੂ ਕਰਨ ਦੀ ਲੋੜ ਹੈ। ਕਲਾਰਿਪਯੱਟੂ ਅੱਜ ਸਭ ਤੋਂ ਵਧੀਆ ਉਪਲਬਧ ਪ੍ਰਾਚੀਨ ਸਿਹਤ ਸੱਭਿਆਚਾਰ ਹੈ। ਇਸ ਕਲਾ ਨੂੰ ਦੁਨੀਆਂ ਤੱਕ ਪਹੁੰਚਾਉਣਾ ਸਮੇਂ ਦੀ ਲੋੜ ਹੈ।

image From instagram

ਹੋਰ ਪੜ੍ਹੋ : BIGG Boss 15 : ਤੇਜਸਵੀ ਪ੍ਰਕਾਸ਼ ਦੀ ਜਿੱਤ 'ਤੇ ਗੌਹਰ ਖ਼ਾਨ ਨੇ ਦਿੱਤਾ ਰਿਐਕਸ਼ਨ, ਕਹੀ ਇਹ ਗੱਲ...

“ਕੇਰਲਾ ਤੋਂ ਸ਼ੁਰੂ ਕਰਕੇ, ਕਲਾਰਿਪਯੱਟੂ ਅਤੇ ਕਾਲਰੀਸ ਦੇ ਗੁਰੂਆਂ ਨੂੰ ਵਿੱਤੀ ਤੌਰ 'ਤੇ ਫੰਡਿੰਗ ਅਤੇ ਸਮਰਥਨ ਦੇਣਾ ਮਹਿਜ਼ ਮੇਰਾ ਪਹਿਲਾ ਕਦਮ ਹੈ। ਮੇਰੇ ਕੋਲ ਕਲਾਰਿਪਯੱਟੂ ਲਈ ਵੱਡੀਆਂ ਯੋਜਨਾਵਾਂ ਹਨ ਅਤੇ ਇਹ ਨੇੜਲੇ ਭਵਿੱਖ ਵਿੱਚ ਰਵਾਇਤੀ ਅਤੇ ਆਧੁਨਿਕ ਅਭਿਆਸ ਕਰਨ ਵਾਲੀਆਂ ਲਈ ਵੀ ਹਨ।

image From instagram

ਵਿਦਯੁਤ ਜਾਮਵਾਲ ਜਾਮਵਾਲ ਬਚਪਨ ਤੋਂ ਹੀ ਕਲਾਰਿਪਯੱਟੂ ਦੇ ਵਿਦਿਆਰਥੀ ਰਹੇ ਹਨ। 'ਕਮਾਂਡੋ' ਫ਼ਿਲਮ ਦੇ ਅਭਿਨੇਤਾ ਆਪਣੇ ਫਿਲਮੀ ਸਟੰਟਾਂ ਵਿੱਚ ਮਾਰਸ਼ਲ ਆਰਟਸ ਨੂੰ ਸ਼ਾਮਲ ਕਰਨ ਲਈ ਵੀ ਮਸ਼ਹੂਰ ਹਨ।

image From instagram

ਦੱਸਣਯੋਗ ਹੈ ਕਿ ਵਿਦਯੁਤ ਇੱਕ 9 ਸਾਲਾ ਵਿਦਿਆਰਥਣ ਨੀਲਕੰਦਨ ਦੇ ਕਲਾਰਿਪਯੱਟੂ ਦੇ ਹੁਨਰ ਤੋਂ ਬਹੁਤ ਪ੍ਰਭਾਵਿਤ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨੂੰ ਕੇਰਲਾ ਵਿੱਚ ਕਲਾਰਿਪਯੱਟੂ ਅਕਡੈਮੀ ਸ਼ੁਰੂ ਕਰਨ ਲਈ ਕਿਹਾ। ਵਿਦਯੁਤ ਨੇ ਇਸ ਦੇ ਲਈ 5 ਲੱਖ ਰੁਪਏ ਵੀ ਡੋਨੇਟ ਕੀਤੇ। ਇਸ ਤੋਂ ਇਲਾਵਾ ਵਿਦਯੁਤ ਖ਼ੁਦ ਦੇ ਯੂਟਿਊਬ ਚੈਨਲ ਉੱਤੇ ਵੀ ਇਸ ਕਲਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਨਜ਼ਰ ਆਉਂਦੇ ਹਨ।

 

ਆਰਥਿਕ ਮਦਦ ਮਿਲਣ 'ਤੇ ਵਿਦਿਆਰਥਣ ਨੇ ਵਿਦਯੁਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਮੁੰਬਈ ਵਿੱਚ @VidyutJammwal ਨੂੰ ਮਿਲੇ। ਉਨ੍ਹਾਂ ਨੇ Ekaveera Kalaripayattu ਅਕੈਡਮੀ ਨੂੰ 5 ਲੱਖ ਰੁਪਏ ਦੇ ਵੱਡੇ ਯੋਗਦਾਨ ਨਾਲ ਸਮਰਥਨ ਦਿੱਤਾ। ਇਹ ਭਾਰਤ ਭਰ ਵਿੱਚ ਕਲਾਰਿਪਯੱਟੂ ਨੂੰ ਉਤਸ਼ਾਹਿਤ ਕਰਨ ਦੇ ਸਾਡੇ ਸੁਪਨੇ ਨੂੰ ਹਾਸਲ ਕਰਨ ਵਿੱਚ ਸਾਡੀ ਬਹੁਤ ਮਦਦ ਕਰੇਗਾ। ਧੰਨਵਾਦ। ”

 

View this post on Instagram

 

A post shared by Viral Bhayani (@viralbhayani)

Related Post