BIGG Boss 15 : ਤੇਜਸਵੀ ਪ੍ਰਕਾਸ਼ ਦੀ ਜਿੱਤ 'ਤੇ ਗੌਹਰ ਖ਼ਾਨ ਨੇ ਦਿੱਤਾ ਰਿਐਕਸ਼ਨ, ਕਹੀ ਇਹ ਗੱਲ...

written by Pushp Raj | January 31, 2022

ਬਿੱਗ ਬੌਸ 15 ਦਾ ਗ੍ਰੈਂਡ ਫਿਨਾਲੇ ਹੋ ਚੁੱਕਾ ਹੈ। ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਤੇਜਸਵੀ ਪ੍ਰਕਾਸ਼ ਨੇ ਇਸ ਸੀਜ਼ਨ ਨੂੰ ਜਿੱਤ ਕੇ ਟ੍ਰਾਫੀ ਤੇ 40 ਲੱਖ ਪ੍ਰਾਈਜ਼ ਮਨੀ ਵੀ ਆਪਣੇ ਨਾਂਅ ਕਰ ਲਈ ਹੈ। ਜਿਥੇ ਇੱਕ ਪਾਸੇ ਤੇਜਸਵੀ ਦੀ ਜਿੱਤ 'ਤੇ ਉਸ ਦੇ ਫੈਨਜ਼ ਬਹੁਤ ਖੁਸ਼ ਹਨ, ਉਥੇ ਹੀ ਮਸ਼ਹੂਰ ਅਦਾਕਾਰਾ ਗੌਹਰ ਖ਼ਾਨ ਤੇਜਸਵੀ ਦੀ ਜਿੱਤ ਤੋਂ ਨਾਖੁਸ਼ ਨਜ਼ਰ ਆਈ।

image source google

ਦੱਸ ਦਈਏ ਬਿੱਗ ਬੌਸ 15 ਦੇ ਟੌਪ 3 ਕੰਟੈਸਟੈਂਟ ਪ੍ਰਤੀਕ ਸਹਿਜਪਾਲ, ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਬਣੇ। ਬਾਅਦ ਵਿੱਚ ਸਲਮਾਨ ਖ਼ਾਨ ਨੇ ਟੌਪ 2 ਕੰਟੈਸਟੈਂਟ ਦੀ ਚੋਣ ਕੀਤੀ ਅਤੇ ਕਰਨ ਕੁੰਦਰਾ ਟੌਪ 2 ਵਿੱਚੋਂ ਬਾਹਰ ਹੋ ਗਏ। ਸਭ ਨੂੰ ਲੱਗ ਰਿਹਾ ਸੀ ਕਿ ਪ੍ਰਤੀਕ ਇਸ ਸ਼ੋਅ ਦੇ ਵਿਜੇਤਾ ਹੋਣਗੇ, ਪਰ ਤੇਜਸਵੀ ਦੀ ਜਿੱਤ ਨਾਲ ਸਾਰਿਆਂ ਦਾ ਭਰਮ ਟੁੱਟ ਗਿਆ।

ਤੇਜਸਵੀ ਦੀ ਜਿੱਤ 'ਤੇ ਗੌਹਰ ਖ਼ਾਨ ਨੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ, " 'ਬਿੱਗ ਬੌਸ 15' ਦਾ ਮਹਿਜ਼ ਇੱਕ ਹੀ ਵਿਨਰ ਸੀ ਅਤੇ ਉਹ ਹੈ ਪ੍ਰਤੀਕ ਸਹਿਜਪਾਲ। ਗੌਹਰ ਨੇ ਟਵਿੱਟਰ 'ਤੇ ਲਿਖਿਆ, 'LoL ਘੋਸ਼ਣਾ ਦੇ ਸਮੇਂ ਸਟੂਡੀਓ 'ਚ ਛਾਈ ਚੁੱਪ ਨੇ ਸਭ ਕੁਝ ਕਹਿ ਦਿੱਤਾ। 'ਬਿੱਗ ਬੌਸ 15' ਦਾ ਸਿਰਫ਼ ਇੱਕ ਹੀ ਹੱਕਦਾਰ ਜੇਤੂ ਹੈ ਅਤੇ ਦੁਨੀਆ ਨੇ ਉਸ ਨੂੰ ਚਮਕਦੇ ਦੇਖਿਆ। ਪ੍ਰਤੀਕ ਸਹਿਜਪਾਲ ਤੁਸੀਂ ਸਭ ਦਾ ਦਿਲ ਜਿੱਤ ਲਿਆ ਹੈ। ਤੁਸੀਂ ਸਾਰਿਆਂ ਦੇ ਚਹੇਤੇ ਹੋ। ਜਨਤਾ ਤੁਹਾਨੂੰ ਬਹੁਤ ਪਿਆਰ ਕਰਦੀ ਹੈ। ਆਪਣਾ ਸਿਰ ਹਮੇਸ਼ਾ ਉੱਚਾ ਹੀ ਰੱਖਣਾ।

image source google

ਗੌਹਰ ਖ਼ਾਨ ਨੇ ਇਸ ਸ਼ੋਅ ਦਾ ਵਿਨਰ ਪ੍ਰਤੀਕ ਸਹਿਜਪਾਲ ਨੂੰ ਦੱਸਿਆ। ਗੌਹਰ ਨੇ ਤੇਜਸਵੀ ਉੱਤ ਨਿਸ਼ਾਨਾ ਸਾਧਦੇ ਹੋਏ ਕਿਹਾ, ਕਿ ਸ਼ੋਅ ਵਿੱਚ ਤੇਜਸਵੀ ਵੱਲੋਂ ਸ਼ਮਿਤਾ ਸ਼ੈੱਟੀ ਨੂੰ ਆਂਟੀ ਕਹਿਣਾ ਤੇਜਸਵੀ ਦੇ ਅਸਲ ਵਿਵਹਾਰ ਨੂੰ ਦਰਸਾਉਂਦਾ ਹੈ।

ਹੋਰ ਪੜ੍ਹੋ : Drug Case: NCB ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਗੁਆਂਢ 'ਚ ਰਹਿਣ ਵਾਲੇ ਡਰੱਗ ਪੈਡਲਰ ਨੂੰ ਕੀਤਾ ਗ੍ਰਿਫ਼ਤਾਰ, ਲੰਬੇ ਸਮੇਂ ਤੋਂ ਫਰਾਰ ਸੀ ਮੁਲਜ਼ਮ

ਦਰਅਸਲ ਤੇਜਸਵੀ ਪ੍ਰਕਾਸ਼ ਨੇ ਸ਼ੋਅ 'ਚ ਸ਼ਮਿਤਾ ਸ਼ੈੱਟੀ ਨੂੰ 'ਆਂਟੀ' ਕਿਹਾ ਸੀ, ਜਿਸ ਕਾਰਨ ਸ਼ਮਿਤਾ ਸ਼ੈੱਟੀ ਨੂੰ ਨਾਂ ਮਹਿਜ਼ ਬੁਰਾ ਲੱਗਾ, ਸਗੋਂ ਸ਼ਰਮਿੰਦਾ ਵੀ ਹੋਣਾ ਪਿਆ। ਇਸ ਲਈ ਗੌਹਰ ਖ਼ਾਨ ਨੇ ਤੇਜਸਵੀ ਪ੍ਰਕਾਸ਼ ਨੂੰ 'ਘਿਣਾਉਣੇ ਵਿਵਹਾਰ' ਵਾਲਾ ਵਿਅਕਤੀ ਕਿਹਾ।

image source google

ਇਸ ਦੇ ਨਾਲ ਹੀ ਗੌਹਰ ਨੇ ਸ਼ਮਿਤਾ ਸ਼ੈੱਟੀ ਲਈ ਵੀ ਖ਼ਾਸ ਟਵੀਟ ਕਰਕੇ ਕਿਹਾ, " ਸ਼ਮਿਤਾ ਤੁਸੀਂ ਟੌਪ 2 ਵਿੱਚ ਰਹਿਣ ਦੇ ਹੱਕਦਾਰ ਸੀ। ਤੁਸੀਂ ਸ਼ੋਅ ਵਿੱਚ ਬਹੁਤ ਵਧੀਆ ਤਰੀਕੇ ਤੇ ਨਿਰਪੱਖ ਤੌਰ 'ਤੇ ਪੂਰੀ ਹਿੰਮਤ ਨਾਲ ਖੇਡੇ! ਲਵਡ ਇੱਟ, ਆਲ ਦਾ ਬੈਸਟ ਫੌਰ ਐਵਰੀਥਿੰਗ ਇਨ ਦਿ ਫਿਊਚਰ।"

You may also like