ਵਿੰਦੂ ਦਾਰਾ ਸਿੰਘ ਪਹੁੰਚੇ ਬੀਦਰ, ਪੋਸਟ ਸ਼ੇਅਰ ਕਰਕੇ ਸਾਂਝਾ ਕੀਤਾ ਗੁਰਦੁਆਰਾ ਨਾਨਕ ਝੀਰਾ ਸਾਹਿਬ ਦਾ ਇਤਿਹਾਸ
Lajwinder kaur
May 11th 2019 11:38 AM
ਵਿੰਦੂ ਦਾਰਾ ਸਿੰਘ ਜੋ ਕਿ ਬਾਲੀਵੁੱਡ ਦੇ ਨਾਮੀ ਕਲਾਕਾਰ ਨੇ ਜਿਨ੍ਹਾਂ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ‘ਚ ਕਾਫੀ ਨਾਮ ਖੱਟਿਆ ਹੈ। ਵਿੰਦੂ ਦਾਰਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਬਹੁਤ ਹੀ ਖ਼ਾਸ ਪੋਸਟ ਸ਼ੇਅਰ ਕੀਤੀ ਹੈ। ਜੀ ਹਾਂ ਉਹ ਧਾਰਮਿਕ ਸਥਾਨ ਬੀਦਰ ਪਹੁੰਚੇ। ਜਿੱਥੇ ਉਨ੍ਹਾਂ ਨੇ ਗੁਰਦੁਆਰੇ ਨਾਨਕ ਝੀਰਾ ਸਾਹਿਬ ਪਹੁੰਚੇ ਕੇ ਦਰਸ਼ਨ ਕੀਤੇ ਤੇ ਗੁਰਬਾਣੀ ਦਾ ਅਨੰਦ ਮਾਣਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਗੁਰਦਾਆਰਾ ਨਾਨਕ ਝੀਰਾ ਸਾਹਿਬ ਦੇ ਇਤਿਹਾਸ ਤੋਂ ਵੀ ਰੁਬਰੂ ਹੋਏ। ਉਨ੍ਹਾਂ ਨੇ ਆਪਣੀ ਤਸਵੀਰਾਂ ਸ਼ੇਅਰ ਕਰਦੇ ਹੋਏ ਬੀਦਰ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਲਿਖਕੇ ਫੈਨਜ਼ ਦੇ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ ਕਿ ਉਥੇ ਦੇ ਲੋਕ ਪਾਣੀ ਦੇ ਲਈ ਤਰਸ ਰਹੇ ਸਨ। ਗੁਰੂ ਨਾਨਕ ਦੇਵ ਜੀ ਨੇ ਕਿਵੇਂ ਆਪਣੇ ਪੈਰ ਦੀ ਛੋਹ ਦੇ ਨਾਲ ਬੀਦਰ ਦੀ ਧਰਤੀ ਚੋਂ ਪਾਣੀ ਕੱਢਿਆ ਸੀ।