ICC Cricket World Cup: ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ, ਬੱਲੇਬਾਜ਼ ਸ਼ੁਭਮਨ ਗਿੱਲ ਹੋਏ ਡੇਂਗੂ ਪਾਜ਼ਟਿਵ, ਨਹੀਂ ਖੇਡ ਸਕਣਗੇ ਵਰਲਡ ਕੱਪ ਦਾ ਪਹਿਲਾ ਮੈਚ

ICC Cricket World Cup ਸ਼ੁਰੂ ਹੋ ਚੁੱਕਾ ਹੈ ਤੇ ਇਸ ਦਾ ਕ੍ਰੇਜ਼ ਕ੍ਰਿਕਟ ਪ੍ਰੇਮਿਆਂ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਚੇਨਈ ਵਿਖੇ ਐਤਵਾਰ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਜਾ ਰਹੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਡੇਂਗੂ ਤੋਂ ਪੀੜਤ ਹਨ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਉਹ ਵਰਲਡ ਕੱਪ 'ਚ ਇੰਡੀਆ ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ।

By  Pushp Raj October 6th 2023 02:24 PM

Shubman Gill dengue positive: ICC Cricket World Cup ਸ਼ੁਰੂ ਹੋ ਚੁੱਕਾ ਹੈ ਤੇ ਇਸ ਦਾ ਕ੍ਰੇਜ਼ ਕ੍ਰਿਕਟ ਪ੍ਰੇਮਿਆਂ 'ਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ। ਹਾਲ ਹੀ 'ਚ ਚੇਨਈ ਵਿਖੇ ਐਤਵਾਰ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਜਾ ਰਹੀ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤੀ ਟੀਮ ਦੇ ਬੱਲੇਬਾਜ਼ ਸ਼ੁਭਮਨ ਗਿੱਲ  (Shubman Gill) ਡੇਂਗੂ ਤੋਂ ਪੀੜਤ ਹਨ, ਜਿਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਉਹ ਵਰਲਡ ਕੱਪ 'ਚ ਇੰਡੀਆ ਦਾ ਪਹਿਲਾ ਮੈਚ ਨਹੀਂ ਖੇਡ ਸਕਣਗੇ। 

  View this post on Instagram

A post shared by PTC Sports (@ptcsportsofficial)

ਹਾਲਾਂਕਿ ਟੀਮ ਮੈਨੇਜਮੈਂਟ ਕੁਝ ਟੈਸਟਾਂ ਤੋਂ ਬਾਅਦ ਅੱਜ ਯਾਨੀ ਸ਼ੁੱਕਰਵਾਰ ਨੂੰ ਫੈਸਲਾ ਲਵੇਗਾ ਕਿ ਭਾਰਤ ਦਾ ਇਹ ਸਟਾਰ ਬੱਲੇਬਾਜ਼ ਮੈਚ 'ਚ ਉਪਲਬਧ ਹੋਵੇਗਾ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਆਸਟ੍ਰੇਲੀਆ ਖਿਲਾਫ ਮੈਚ ਤੋਂ ਠੀਕ ਪਹਿਲਾਂ ਸ਼ੁਭਮਨ ਗਿੱਲ ਦਾ ਬੀਮਾਰ ਹੋਣਾ ਭਾਰਤੀ ਕ੍ਰਿਕਟ ਟੀਮ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹੁਣ ਸ਼ੱਕ ਹੈ ਕਿ ਉਹ ਮੈਚ 'ਚ ਖੇਡ ਸਕੇਗਾ ਜਾਂ ਨਹੀਂ। ਬੀਸੀਸੀਆਈ ਦੀ ਮੈਡੀਕਲ ਟੀਮ ਸ਼ੁਭਮਨ ਦੀ ਸਿਹਤ 'ਤੇ ਤਿੱਖੀ ਨਜ਼ਰ ਰੱਖ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤੀ ਕ੍ਰਿਕਟ ਟੀਮ ਆਪਣੀ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਐਤਵਾਰ ਨੂੰ ਆਸਟਰੇਲੀਆ ਦੇ ਖਿਲਾਫ ਚੇਨਈ ਵਿੱਚ ਕਰੇਗੀ। ਕਿਉਂਕਿ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਸ਼ੁਭਮਨ ਗਿੱਲ ਆਸਟ੍ਰੇਲੀਆ ਦੇ ਖਿਲਾਫ ਮੈਦਾਨ 'ਚ ਉਤਰੇਗਾ ਪਰ ਉਨ੍ਹਾਂ ਦੇ ਬੀਮਾਰ ਹੋਣ ਦਾ ਕਾਰਨ ਟੀਮ ਇਸ ਸਟਾਰ ਬੱਲੇਬਾਜ਼ ਤੋਂ ਬਿਨਾਂ ਹੀ ਮੈਚ 'ਚ ਐਂਟਰੀ ਕਰ ਸਕਦੀ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਸ਼ੁਭਮਨ ਗਿੱਲ ਨੇ ਕੱਲ੍ਹ ਯਾਨੀ ਵੀਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ 'ਚ ਭਾਰਤੀ ਟੀਮ ਦੇ ਪ੍ਰੈਕਟਿਸ ਸੈਸ਼ਨ 'ਚ ਵੀ ਹਿੱਸਾ ਨਹੀਂ ਲਿਆ। ਜਿਸ ਤੋਂ ਬਾਅਦ ਉਨ੍ਹਾਂ ਦਾ ਡੇਂਗੂ ਦਾ ਟੈਸਟ ਕਰਵਾਇਆ ਗਿਆ ਜੋ ਕਿ ਪਾਜ਼ਟੀਵ ਆਇਆ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

View this post on Instagram

A post shared by Shubman's Kusumika💕 (@shubman_kusumika77)


ਹੋਰ ਪੜ੍ਹੋ: Arshad Warsi: 6 ਸਾਲ ਬਾਅਦ ਟੈਲੀਵਿਜ਼ਨ ‘ਤੇ ਵਾਪਸੀ ਕਰਨ ਜਾ ਰਹੇ ਨੇ ਅਰਸ਼ਦ ਵਾਰਸੀ, ‘Jhalak Dikhla Jaa -11’ 'ਚ ਬਤੌਰ ਜੱਜ ਆਉਣਗੇ ਨਜ਼ਰ

ਸੂਤਰਾਂ ਮੁਤਾਬਕ ਭਾਰਤੀ ਟੀਮ ਦੀ ਪ੍ਰਬੰਧਕੀ ਟੀਮ ਗਿੱਲ ਦੀ ਸਿਹਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਅੱਜ ਉਨ੍ਹਾਂ ਲਈ ਟੈਸਟ ਦਾ ਇੱਕ ਹੋਰ ਦੌਰ ਹੋਵੇਗਾ, ਜਿਸ ਤੋਂ ਬਾਅਦ ਹੀ ਇਹ ਤੈਅ ਹੋਵੇਗਾ ਕਿ ਭਾਰਤੀ ਟੀਮ ਦਾ ਇਹ ਸਟਾਰ ਕ੍ਰਿਕਟਰ ਆਸਟ੍ਰੇਲੀਆ ਦੇ ਖਿਲਾਫ ਹੋਣ ਵਾਲਾ ਮੈਚ ਖੇਡ ਸਕੇਗਾ ਜਾਂ ਨਹੀਂ।


Related Post