Arshad Warsi: 6 ਸਾਲ ਬਾਅਦ ਟੈਲੀਵਿਜ਼ਨ ‘ਤੇ ਵਾਪਸੀ ਕਰਨ ਜਾ ਰਹੇ ਨੇ ਅਰਸ਼ਦ ਵਾਰਸੀ, ‘Jhalak Dikhla Jaa -11’ 'ਚ ਬਤੌਰ ਜੱਜ ਆਉਣਗੇ ਨਜ਼ਰ

‘ਝਲਕ ਦਿਖਲਾ ਜਾ’ ਦੇ 11ਵੇਂ ਸੀਜ਼ਨ ‘ਚ ਅਰਸ਼ਦ ਵਾਰਸੀ ਜੱਜ ਦੇ ਰੂਪ ‘ਚ ਨਜ਼ਰ ਆਉਣਗੇ। ਇਸ ਤਰ੍ਹਾਂ ਉਹ 6 ਸਾਲ ਬਾਅਦ ਟੈਲੀਵਿਜ਼ਨ ‘ਤੇ ਵਾਪਸੀ ਕਰਨਗੇ। ਅਰਸ਼ਦ ਵਾਰਸੀ ਨੂੰ ਆਖਰੀ ਵਾਰ ਟੀਵੀ ਸ਼ੋਅ Sabse Bada Kalakar ਵਿੱਚ ਜੱਜ ਵਜੋਂ ਦੇਖਿਆ ਗਿਆ ਸੀ। ਖਬਰਾਂ ਮੁਤਾਬਕ ਸ਼ੋਅ ਦੇ ਮੇਕਰਸ ਨੇ ਸ਼ੁਰੂ ‘ਚ ਫਰਾਹ ਖਾਨ ਅਤੇ ਮਲਾਇਕਾ ਅਰੋੜਾ ਨੂੰ ਜੱਜ ਚੁਣਿਆ ਸੀ। ਹੁਣ ਉਨ੍ਹਾਂ ਨੇ ਤੀਜੇ ਜੱਜ ਲਈ ਅਰਸ਼ਦ ਵਾਰਸੀ ਦੇ ਨਾਂ ਕੰਨਫਰਮ ਹੋ ਚੁੱਕਾ ਹੈ।

Reported by: PTC Punjabi Desk | Edited by: Pushp Raj  |  October 06th 2023 01:43 PM |  Updated: October 06th 2023 01:49 PM

Arshad Warsi: 6 ਸਾਲ ਬਾਅਦ ਟੈਲੀਵਿਜ਼ਨ ‘ਤੇ ਵਾਪਸੀ ਕਰਨ ਜਾ ਰਹੇ ਨੇ ਅਰਸ਼ਦ ਵਾਰਸੀ, ‘Jhalak Dikhla Jaa -11’ 'ਚ ਬਤੌਰ ਜੱਜ ਆਉਣਗੇ ਨਜ਼ਰ

Arshad Warsi host Jhalak Dikhla Jaa : ਹਾਲ ਹੀ ‘ਚ ਖਬਰ ਆਈ ਹੈ ਕਿ ‘ਝਲਕ ਦਿਖਲਾ ਜਾ’ ਦੇ 11ਵੇਂ ਸੀਜ਼ਨ ‘ਚ ਅਰਸ਼ਦ ਵਾਰਸੀ ਜੱਜ ਦੇ ਰੂਪ ‘ਚ ਨਜ਼ਰ ਆਉਣਗੇ। ਇਸ ਤਰ੍ਹਾਂ ਉਹ 6 ਸਾਲ ਬਾਅਦ ਟੈਲੀਵਿਜ਼ਨ ‘ਤੇ ਵਾਪਸੀ ਕਰਨਗੇ। ਅਰਸ਼ਦ ਵਾਰਸੀ ਨੂੰ ਆਖਰੀ ਵਾਰ ਟੀਵੀ ਸ਼ੋਅ Sabse Bada Kalakar ਵਿੱਚ ਜੱਜ ਵਜੋਂ ਦੇਖਿਆ ਗਿਆ ਸੀ। ਖਬਰਾਂ ਮੁਤਾਬਕ ਸ਼ੋਅ ਦੇ ਮੇਕਰਸ ਨੇ ਸ਼ੁਰੂ ‘ਚ ਫਰਾਹ ਖਾਨ ਅਤੇ ਮਲਾਇਕਾ ਅਰੋੜਾ ਨੂੰ ਜੱਜ ਚੁਣਿਆ ਸੀ। ਹੁਣ ਉਨ੍ਹਾਂ ਨੇ ਤੀਜੇ ਜੱਜ ਲਈ ਅਰਸ਼ਦ ਵਾਰਸੀ ਦੇ ਨਾਂ ਕੰਨਫਰਮ ਹੋ ਚੁੱਕਾ ਹੈ।

ਝਲਕ ਦਿਖਲਾ ਜਾ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ- ਅਸੀਂ ਅਰਸ਼ਦ ਦੇ ਸ਼ੋਅ ਵਿੱਚ ਭਾਗ ਲੈਣ ਤੋਂ ਖੁਸ਼ ਹਾਂ। ਫਰਾਹ ਖਾਨ, ਮਲਾਇਕਾ ਅਰੋੜਾ ਅਤੇ ਅਰਸ਼ਦ ਵਾਰਸੀ ਦੀ ਇਹ ਟੀਮ ਪਰਫੈਕਟ ਹੋਣ ਵਾਲੀ ਹੈ। ਫਿਲਹਾਲ ਅਸੀਂ ਪ੍ਰਤੀਯੋਗੀਆਂ ਦੀ ਅੰਤਿਮ ਸੂਚੀ ‘ਤੇ ਕੰਮ ਕਰ ਰਹੇ ਹਾਂ। ਸ਼ੋਅ ਦਾ ਪਹਿਲਾ ਪ੍ਰੋਮੋ ਅਗਲੇ ਹਫਤੇ ਸ਼ੂਟ ਕੀਤਾ ਜਾ ਸਕਦਾ ਹੈ। ਪਹਿਲੀ ਵਾਰ ਨਹੀਂ ਹੈ ਜਦੋਂ ਅਰਸ਼ਦ ਕਿਸੇ ਸ਼ੋਅ ਨੂੰ ਜੱਜ ਕਰਨਗੇ। ਇਸ ਤੋਂ ਪਹਿਲਾਂ ਉਹ ‘ਰਾਜ਼ਮਾਤਾਜ਼’ (2001), ‘ਸਬਸੇ ਫੇਵਰਟ ਕੌਨ’ (2003) ਅਤੇ ਡਾਂਸ ਰਿਐਲਿਟੀ ਸ਼ੋਅ ਜ਼ਰਾ ਨੱਚਕੇ ਦੀਖਾ (2010) ਨੂੰ ਜੱਜ ਕਰ ਚੁੱਕੇ ਹਨ। ਉਹ ਆਖਰੀ ਵਾਰ ਸ਼ੋਅ ‘ਸਬਸੇ ਬੜਾ ਕਲਾਕਾਰ’ ‘ਚ ਨਜ਼ਰ ਆਏ ਸਨ। ਇਸ ਸ਼ੋਅ ‘ਚ ਉਹ ਜੱਜ ਦੇ ਰੂਪ ‘ਚ ਵੀ ਨਜ਼ਰ ਆਏ ਸੀ।

ਜੱਜ ਹੋਣ ਤੋਂ ਇਲਾਵਾ ਅਰਸ਼ਦ ਨੇ ਦੋ ਟੀਵੀ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਅਰਸ਼ਦ ਨੇ 1991 ਵਿੱਚ ਡਾਂਸ ਇੰਡੀਆ ਮੁਕਾਬਲਾ ਜਿੱਤਿਆ। ਫਿਰ 1992 ਵਿੱਚ ਉਸਨੇ ਵਿਸ਼ਵ ਡਾਂਸ ਚੈਂਪੀਅਨਸ਼ਿਪ ਵਿੱਚ ਚੌਥਾ ਸਥਾਨ ਹਾਸਲ ਕੀਤਾ। ਇਸ ਜਿੱਤ ਤੋਂ ਮਿਲੀ ਇਨਾਮੀ ਰਾਸ਼ੀ ਨਾਲ ਉਸ ਨੇ ਆਪਣਾ ਡਾਂਸ ਸਟੂਡੀਓ ਅਵੇਸਮ ਸ਼ੁਰੂ ਕੀਤਾ।

ਇਸ ਸਮੇਂ ਦੌਰਾਨ ਉਨ੍ਹਾਂ ਨੂੰ ਫਿਲਮ ਰੂਪ ਕੀ ਰਾਣੀ ਚੋਰਾਂ ਕਾ ਰਾਜਾ (1993) ਦੇ ਟਾਈਟਲ ਗੀਤ ਲਈ ਸ਼੍ਰੀਦੇਵੀ ਅਤੇ ਅਨਿਲ ਕਪੂਰ ਨਾਲ ਕੋਰੀਓਗ੍ਰਾਫ ਕਰਨ ਦਾ ਮੌਕਾ ਮਿਲਿਆ। ਅਮਿਤਾਭ ਬੱਚਨ ਦੇ ਪ੍ਰੋਡਕਸ਼ਨ ਹਾਊਸ ABCL ਦੀ ਪਹਿਲੀ ਫਿਲਮ ‘ਤੇਰੇ ਮੇਰੇ ਸਪਨੇ’ ਲਈ ਨਵੇਂ ਚਿਹਰੇ ਦੀ ਖੋਜ ਸੀ। ਇੱਕ ਵਾਰ ਜਯਾ ਬੱਚਨ ਨੇ ਅਰਸ਼ਦ ਨੂੰ ਡਾਂਸ ਕਰਦੇ ਦੇਖਿਆ ਅਤੇ ਉਨ੍ਹਾਂ ਨੂੰ ਫਿਲਮ ਲਈ ਕਾਸਟ ਕੀਤਾ। ਇਸ ਫਿਲਮ ਦਾ ਲੜਕੀ ਆਂਖ ਮਾਰੇ ਅਤੇ ਅਰਸ਼ਦ ਦਾ ਡਾਂਸ ਕਾਫੀ ਹਿੱਟ ਰਿਹਾ ਸੀ। 

ਹੋਰ ਪੜ੍ਹੋ: Sonu Sood: ਸੋਨੂੰ ਸੂਦ ਨੇ ਮੁੰਬਈ ਪੁਲਿਸ ਨਾਲ ਮਿਲ ਕੇ ਵੰਡੇ ਹੈਲਮੇਟ, ਫੈਨਜ਼ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਕੀਤੀ ਅਪੀਲ

ਇਸ ਨਾਲ ਅਰਸ਼ਦ ਨੂੰ ਕਾਫੀ ਪ੍ਰਸਿੱਧੀ ਵੀ ਮਿਲੀ। ਹਾਲਾਂਕਿ ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਹੋ ਗਈ ਸੀ। ਉਨ੍ਹਾਂ ਦੀ ਪਹਿਲੀ ਫਿਲਮ ਫਲਾਪ ਹੋਣ ਤੋਂ ਬਾਅਦ ਉਹ 3 ਸਾਲ ਤੱਕ ਕਿਸੇ ਫਿਲਮ ‘ਚ ਨਜ਼ਰ ਨਹੀਂ ਆਏ। ਉਨ੍ਹਾਂ ਦਿਨਾਂ 'ਚ ਅਰਸ਼ਦ ਦੀ ਪਤਨੀ ਮਾਰੀਆ ਨੇ ਉਨ੍ਹਾਂ  ਦੀ ਮਦਦ ਕੀਤੀ। ਅਰਸ਼ਦ ਨੇ 2020 ਵਿੱਚ ਸੀਰੀਜ਼ ਅਸੁਰ ਨਾਲ ਆਪਣਾ OTT ਡੈਬਿਊ ਕੀਤਾ । ਇਸ ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network