ਸਾਊਥ ਦੀ ਇਸ ਹੀਰੋਇਨ ਨਾਲ ਨਾਮ ਜੋੜਣ ਨੂੰ ਲੈ ਕੇ ਸੱਤਵੇਂ ਆਸਮਾਨ ‘ਤੇ ਪਹੁੰਚਿਆ ਸ਼ੁਭਮਨ ਗਿੱਲ ਦਾ ਗੁੱਸਾ, ਕਮੈਂਟ ਕਰਕੇ ਕੱਢੀ ਭੜਾਸ

Written by  Entertainment Desk   |  March 07th 2023 05:18 PM  |  Updated: March 07th 2023 05:18 PM

ਸਾਊਥ ਦੀ ਇਸ ਹੀਰੋਇਨ ਨਾਲ ਨਾਮ ਜੋੜਣ ਨੂੰ ਲੈ ਕੇ ਸੱਤਵੇਂ ਆਸਮਾਨ ‘ਤੇ ਪਹੁੰਚਿਆ ਸ਼ੁਭਮਨ ਗਿੱਲ ਦਾ ਗੁੱਸਾ, ਕਮੈਂਟ ਕਰਕੇ ਕੱਢੀ ਭੜਾਸ

Ꮪhubman Gill news: ਭਾਰਤੀ ਨੌਜਵਾਨ ਕ੍ਰਿਕੇਟਰ ਸ਼ੁਭਮਨ ਗਿੱਲ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹਨ। ਉਹ ਨਾ ਸਿਰਫ ਆਪਣੀ ਬੱਲੇਬਾਜ਼ੀ ਲਈ ਸੁਰਖੀਆਂ 'ਚ ਹੈ, ਸਗੋਂ ਉਹ ਕਿਸੇ ਮਾਡਲ ਜਾਂ ਅਭਿਨੇਤਰੀ ਨਾਲ ਅਫੇਅਰ ਨੂੰ ਲੈ ਕੇ ਵੀ ਸੁਰਖੀਆਂ 'ਚ ਹੈ। ਸ਼ੁਭਮਨ ਦਾ ਨਾਂ ਸਭ ਤੋਂ ਪਹਿਲਾਂ ਸਚਿਨ ਤੇਂਦੁਲਕਰ ਦੀ ਬੇਟੀ ਸਾਰਾ ਤੇਂਦੁਲਕਰ ਨਾਲ ਜੁੜਿਆ ਸੀ। ਫਿਰ ਖਬਰ ਆਈ ਕਿ ਸ਼ੁਭਮਨ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੂੰ ਪਸੰਦ ਕਰਦੇ ਨੇ। ਇਸ ਦੇ ਨਾਲ ਹੀ ਖਬਰ ਆਈ ਕਿ ਸ਼ੁਭਮਨ ਦਾ ਕ੍ਰਸ਼ ਕੋਈ ਹੋਰ ਨਹੀਂ ਸਗੋਂ ਸਾਊਥ ਦੀ ਅਦਾਕਾਰਾ ਰਸ਼ਮਿਕਾ ਮੰਡਾਨਾ ਹੈ।

ਪੋਸਟ 'ਚ ਕਿਹਾ ਗਿਆ ਹੈ ਕਿ ਸ਼ੁਭਮਨ ਗਿੱਲ ਨੇ ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਰਸ਼ਮਿਕਾ 'ਤੇ ਕ੍ਰਸ਼ ਹੋਣ ਦੀ ਗੱਲ ਕਬੂਲ ਕੀਤੀ ਸੀ। ਹੁਣ ਪ੍ਰਸ਼ੰਸਕ ਭਾਰਤੀ ਅਦਾਕਾਰਾ ਦੇ ਜਵਾਬ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ, ਸ਼ੁਭਮਨ ਗਿੱਲ ਨੇ ਉਸ ਪੋਸਟ 'ਤੇ ਟਿੱਪਣੀ ਕਰਕੇ ਜਲਦੀ ਹੀ ਅਫਵਾਹਾਂ ਨੂੰ ਖਾਰਜ ਕਰ ਦਿੱਤਾ।

ਇੰਸਟਾ ਬਾਲੀਵੁੱਡ ਨਾਮ ਦੇ ਇੰਸਟਾਗ੍ਰਾਮ ਪੇਜ 'ਤੇ ਸ਼ੁਭਮਨ ਗਿੱਲ ਅਤੇ ਰਸ਼ਮਿਕਾ ਮੰਡਾਨਾ ਦੀ ਤਸਵੀਰ ਪੋਸਟ ਕੀਤੀ ਗਈ ਸੀ। ਇਸ ਦੇ ਕੈਪਸ਼ਨ 'ਚ ਲਿਖਿਆ ਹੈ, 'ਹਾਲ ਹੀ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਸ਼ੁਭਮਨ ਗਿੱਲ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਕਿਹੜੀ ਅਭਿਨੇਤਰੀ ਸਭ ਤੋਂ ਜ਼ਿਆਦਾ ਪਸੰਦ ਹੈ। ਸ਼ੁਰੂਆਤ 'ਚ ਸ਼ੁਭਮਨ ਨੇ ਹੱਸ ਕੇ ਸਵਾਲ ਦਾ ਜਵਾਬ ਦੇਣ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਦੁਬਾਰਾ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਰਸ਼ਮਿਕਾ ਮੰਡਾਨਾ ਦਾ ਨਾਂ ਲੈਂਦਿਆਂ ਕਿਹਾ ਕਿ ਉਹ ਉਨ੍ਹਾਂ ਦੀ ਕ੍ਰਸ਼ ਹੈ।

ਪੋਸਟ 'ਚ ਅੱਗੇ ਲਿਖਿਆ ਗਿਆ, 'ਰਸ਼ਮਿਕਾ ਲਈ ਸ਼ੁਭਮਨ ਗਿੱਲ ਦੀ 'ਕੁਛ ਪਕਨੇ' ਦੀ ਖਬਰ ਹੁਣ ਵਾਇਰਲ ਹੋ ਗਈ ਹੈ ਅਤੇ ਰਸ਼ਮਿਕਾ ਦੇ ਪ੍ਰਸ਼ੰਸਕ ਇਸ ਨੂੰ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੇ ਹਨ। ਰਸ਼ਮਿਕਾ ਨੇ ਅਜੇ ਤੱਕ ਸ਼ੁਭਮਨ ਦੇ ਇਸ ਬਿਆਨ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਅਤੇ ਪ੍ਰਸ਼ੰਸਕ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ ਕਿ ਰਸ਼ਮਿਕਾ ਇਸ 'ਤੇ ਕੀ ਪ੍ਰਤੀਕਿਰਿਆ ਦੇਵੇਗੀ। ਸ਼ੁਭਮਨ ਗਿੱਲ ਨੇ ਪੋਸਟ ਦੇ ਹੇਠਾਂ ਕਮੈਂਟਸ 'ਚ ਲਿਖਿਆ, 'ਇਹ ਕਿਹੜਾ ਮੀਡੀਆ ਇੰਟਰੈਕਸ਼ਨ ਸੀ, ਜਿਸ ਬਾਰੇ ਮੈਂ ਖੁਦ ਨਹੀਂ ਜਾਣਦਾ’ ਤੇ ਨਾਲ ਹੀ ਸੋਚਣ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ। ਇਸ ਪੋਸਟ ਯੂਜ਼ਰਸ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦੇ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network