ਵਿਰਾਟ ਕੋਹਲੀ ਨੇ ਮੈਰਿਜ ਐਨੀਵਰਸਰੀ ‘ਤੇ ਅਨੁਸ਼ਕਾ ਸ਼ਰਮਾ ਦੇ ਲਈ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਵਿਆਹ ਦੀ ਖ਼ੂਬਸੂਰਤ ਤਸਵੀਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

By  Lajwinder kaur December 11th 2020 10:14 AM

ਐਕਟਰੈੱਸ ਅਨੁਸ਼ਕਾ ਸ਼ਰਮਾ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੇ ਵਿਆਹ ਨੂੰ ਤਿੰਨ ਸਾਲ ਪੂਰੇ ਹੋ ਗਏ ਨੇ । ਜਿਸਦੇ ਚੱਲਦੇ ਵਿਰਾਟ ਕੋਹਲੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਬਹੁਤ ਹੀ ਪਿਆਰੀ ਜਿਹੀ ਫੋਟੋ ਸ਼ੇਅਰ ਕੀਤੀ ਹੈ ।

inside pic of virushka

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਣਨ ਵਾਲੇ ਨੇ ਮੰਮੀ-ਪਾਪਾ, ਅਦਾਕਾਰਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ਕਦੋਂ ਆਵੇਗਾ ਨੰਨ੍ਹਾ ਮਹਿਮਾਨ

ਵਿਰਾਟ ਕੋਹਲੀ ਨੇ ਲਿਖਿਆ ਹੈ – ‘ਤਿੰਨ ਸਾਲ ਤੇ ਜੀਵਨ ਭਰ ਦਾ ਸਾਥ’ । ਇਸ ਦੇ ਨਾਲ ਉਨ੍ਹਾਂ ਨੇ ਆਪਣੀ ਵਿਆਹ ਦੀ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ । ਪ੍ਰਸ਼ੰਸਕਾਂ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ । ਜਿਸ ਕਰਕੇ ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਸ਼ੇਅਰ ਤੇ ਲਾਈਕਸ ਆ ਚੁੱਕੇ ਨੇ । ਫੈਨਜ਼ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ ।

virat and anushka

11 ਦਸੰਬਰ ਸਾਲ 2017 ‘ਚ ਬਾਲੀਵੁੱਡ ਤੇ ਕ੍ਰਿਕੇਟ ਜਗਤ ਦੇ ਦਿੱਗਜ ਅਨੁਸ਼ਕਾ ਤੇ ਵਿਰਾਟ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਲੰਬੇ ਲਵ ਅਫੇਅਰ ਤੋਂ ਬਾਅਦ ਦੋਵਾਂ ਨੇ ਵਿਆਹ ਦਾ ਫੈਸਲਾ ਕੀਤਾ ਸੀ ਤੇ ਇਹ ਵਿਆਹ ਉਸ ਸਮੇਂ ਦੇ ਸਭ ਤੋਂ ਚਰਚਿਤ ਵਿਆਹਾਂ ‘ਚੋਂ ਇੱਕ ਸੀ ।

virat and anushka wedding pic

ਦੋਵੇਂ ਜਨਵਰੀ ਮਹੀਨੇ ‘ਚ ਆਉਣ ਵਾਲੇ ਨੰਨ੍ਹੇ ਮਹਿਮਾਨ ਦਾ ਇੰਤਜ਼ਾਰ ਕਰ ਰਹੇ ਨੇ। ਅਨੁਸ਼ਕਾ ਸ਼ਰਮਾ ਮਾਂ ਬਣਨ ਵਾਲੀ ਹੈ । ਉਹ ਅਕਸਰ ਹੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਈ ਨਜ਼ਰ ਆ ਚੁੱਕੀ ਹੈ ।

inside pic of anushka sharma and virat kohli

Related Post