ਫ਼ਿਲਮ 'ਐਮਰਜੈਂਸੀ' ਤੋਂ ਵਿਸ਼ਾਕ ਨਾਇਰ ਦਾ ਫਰਸਟ ਲੁੱਕ ਆਇਆ ਸਾਹਮਣੇ, ਨਿਭਾਉਣਗੇ ਸੰਜੇ ਗਾਂਧੀ ਦਾ ਕਿਰਦਾਰ

By  Pushp Raj September 13th 2022 02:17 PM -- Updated: September 13th 2022 02:18 PM

Vishak Nair's first look from the film 'Emergency': ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਮਲਟੀ ਸਟਾਰਰ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਫ਼ਿਲਮ 'ਚ ਕੰਗਨਾ ਰਣੌਤ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ, ਜਦੋਂਕਿ ਬਾਲੀਵੁੱਡ ਦੇ ਕਈ ਹੋਰ ਦਿੱਗਜ਼ ਕਲਾਕਾਰ ਵੀ ਇਸ ਫ਼ਿਲਮ ਵਿੱਚ ਵੱਖ-ਵੱਖ ਭੂਮਿਕਾਵਾਂ ਦੇ ਵਿੱਚ ਨਜ਼ਰ ਆਉਣਗੇ।

Image Source : Instagram

ਫ਼ਿਲਮ 'ਐਮਰਜੈਂਸੀ' ਤੋਂ ਹੁਣ ਤੱਕ ਕੰਗਨਾ ਰਣੌਤ ਸਣੇ ਮਹਿਮਾ ਚੌਧਰੀ, ਅਨੁਪਮ ਖੇਰ ਤੇ ਹੋਰਨਾਂ ਕਈ ਕਲਾਕਾਰਾਂ ਦੇ ਫਰਸਟ ਲੁੱਕ ਸਾਹਮਣੇ ਆ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਕੰਗਨਾ ਰਣੌਤ ਨੇ ਸੰਜੇ ਗਾਂਧੀ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਵਿਸ਼ਾਕ ਨਾਇਰ ਦੇ ਲੁੱਕ ਨੂੰ ਰਿਲੀਜ਼ ਕੀਤਾ ਹੈ।

ਕੰਗਨਾ ਰਣੌਤ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ਤੋਂ ਵਿਸਾਕ ਨਾਇਰ ਦਾ ਲੁੱਕ ਸ਼ੇਅਰ ਕੀਤਾ ਸੀ। ਮਲਿਆਲਮ ਸਿਨੇਮਾ ਦੇ ਮਸ਼ਹੂਰ ਕਲਾਕਾਰ ਵਿਸ਼ਾਕ ਨਾਇਰ ਇਸ ਫ਼ਿਲਮ 'ਚ ਸੰਜੇ ਗਾਂਧੀ ਦੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Image Source : Instagram

ਵਿਸ਼ਾਕ ਇਸ ਫ਼ਿਲਮ 'ਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬੇਟੇ ਸੰਜੇ ਗਾਂਧੀ ਦਾ ਕਿਰਦਾਰ ਨਿਭਾਅ ਰਹੇ ਹਨ। ਵਿਸ਼ਾਕ ਦੇ ਲੁੱਕ ਬਾਰੇ ਗੱਲ ਕਰੀਏ ਤਾਂ ਉਹ ਚਸ਼ਮਾ ਪਹਿਨੇ ਹੋਏ ਅਤੇ ਇੱਕ ਹੱਥ ਆਪਣੇ ਮੂੰਹ 'ਤੇ ਰੱਖ ਕੇ ਬੈਠੇ ਹੋਏ ਨਜ਼ਰ ਆ ਰਹੇ ਹਨ। ਅਭਿਨੇਤਾ ਸੰਜੇ ਗਾਂਧੀ ਦੇ ਕਿਰਦਾਰ ਵਿੱਚ ਬਹੁਤ ਵਧੀਆ ਲੱਗ ਰਹੇ ਹਨ।

 

View this post on Instagram

 

A post shared by Kangana Ranaut (@kanganaranaut)

ਫ਼ਿਲਮ 'ਐਮਰਜੈਂਸੀ' ਤੋਂ ਵਿਸ਼ਾਕ ਨਾਇਰ ਦਾ ਲੁੱਕ ਸ਼ੇਅਰ ਕਰਦੇ ਹੋਏ ਕੰਗਨਾ ਰਣੌਤ ਨੇ ਲਿਖਿਆ, "ਪ੍ਰਤਿਭਾ ਦੇ ਪਾਵਰਹਾਊਸ ਵਿਸ਼ਾਕ ਨਾਇਰ ਨੂੰ ਸੰਜੇ ਗਾਂਧੀ ਦੇ ਰੂਪ 'ਚ ਪੇਸ਼ ਕਰ ਰਹੀ ਹਾਂ। ਸੰਜੇ ਗਾਂਧੀ, ਜੋ ਇੰਦਰਾ ਦੀ ਆਤਮਾ ਸੀ, ਜਿਸ ਨੂੰ ਉਸ ਨੇ ਪਿਆਰ ਕੀਤਾ ਅਤੇ ਫਿਰ ਗੁਆ ਦਿੱਤਾ।"

ਇਸ ਪੋਸਟ ਨੂੰ ਖ਼ੁਦ ਵਿਸ਼ਾਕ ਨਾਇਰ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਵਿਸ਼ਾਕ ਨੇ ਇਹ ਵੀ ਲਿਖਿਆ, 'ਸੰਜੇ ਗਾਂਧੀ ਦੀ ਭੂਮਿਕਾ ਨਿਭਾਉਣ ਲਈ ਮਾਣ ਮਹਿਸੂਸ ਕਰ ਰਿਹਾ ਹਾਂ। ਕੰਗਨਾ ਰਣੌਤ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਸ਼ਾਨਦਾਰ ਟੀਮ ਅਤੇ ਇਸ ਫਿਲਮ ਦਾ ਹਿੱਸਾ ਬਣ ਕੇ ਮੈਂ ਬਹੁਤ ਖੁਸ਼ ਹਾਂ। "

Image Source : Instagram

ਹੋਰ ਪੜ੍ਹੋ: ਕ੍ਰਿਸ਼ਨਾ ਤੇ ਭਾਰਤੀ ਦੇ ਬਿਨਾਂ 'ਫਿੱਕਾ ਪਿਆ' 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਰੰਗ

ਫ਼ਿਲਮ 'ਐਮਰਜੈਂਸੀ' ਤੋਂ ਹੁਣ ਤੱਕ ਮਿਲਿੰਦ ਸੋਮਨ, ਮਹਿਮਾ ਚੌਧਰੀ, ਸ਼੍ਰੇਅਸ ਤਲਪੜੇ ਅਤੇ ਅਨੁਪਮ ਖੇਰ ਦਾ ਲੁੱਕ ਸਾਹਮਣੇ ਆ ਚੁੱਕਾ ਹੈ। ਫ਼ਿਲਮ ਵਿੱਚ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਰੂਪ ਵਿੱਚ ਸ਼੍ਰੇਅਸ ਤਲਪੜੇ, ਜੈ ਪ੍ਰਕਾਸ਼ ਨਰਾਇਣ ਦੇ ਰੂਪ ਵਿੱਚ ਅਨੁਪਮ ਖੇਰ, ਭਾਰਤੀ ਸੱਭਿਆਚਾਰਕ ਕਾਰਕੁਨ ਅਤੇ ਲੇਖਕ ਪੁਪੁਲ ਜੈਕਰ ਦੇ ਰੂਪ ਵਿੱਚ ਮਹਿਮਾ ਚੌਧਰੀ ਅਤੇ ਫੀਲਡ ਮਾਰਸ਼ਲ ਸੈਮ ਦੇ ਰੂਪ ਵਿੱਚ ਮਿਲਿੰਦ ਸੋਮਨ ਹਨ। ਇਸ ਫ਼ਿਲਮ ਨੂੰ ਕੰਗਨਾ ਰਣੌਤ ਖ਼ੁਦ ਡਾਇਰੈਕਟ ਕਰ ਰਹੀ ਹੈ।

 

View this post on Instagram

 

A post shared by Vishak Nair (@nair.vishak)

Related Post