ਕ੍ਰਿਸ਼ਨਾ ਤੇ ਭਾਰਤੀ ਦੇ ਬਿਨਾਂ 'ਫਿੱਕਾ ਪਿਆ' 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਰੰਗ

written by Pushp Raj | September 13, 2022

Fans unhappy with new season of 'The Kapil Sharma Show': ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ ਸ਼ੋਅ 'ਦਿ ਕਪਿਲ ਸ਼ਰਮਾ' ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ 'ਚ ਹਨ। 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਦਾ ਆਗਾਜ਼ 10 ਸਤੰਬਰ ਤੋਂ ਹੋ ਚੁੱਕਾ ਹੈ, ਪਰ ਇਸ ਸ਼ੋਅ ਦੇ ਨਵੇਂ ਸੀਜ਼ਨ ਤੋਂ ਦਰਸ਼ਕ ਖੁਸ਼ ਨਜ਼ਰ ਨਹੀਂ ਆ ਰਹੇ ਹਨ।

'Mera bhi show hai wo', says Krushna Abhishek on 'The Kapil Sharma Show' Image Source: Twitter

ਦੱਸ ਦਈਏ ਕਿ ਇੱਕ ਲੰਬੀ ਬ੍ਰੇਕ ਤੋਂ ਬਾਅਦ 'ਦਿ ਕਪਿਲ ਸ਼ਰਮਾ ਸ਼ੋਅ' ਮੁੜ ਤੋਂ ਪ੍ਰਸਾਰਿਤ ਹੋਇਆ ਹੈ।ਦੱਸ ਦਈਏ ਕਿ ਇਸ ਵਾਰ ਕਾਮੇਡੀ ਸ਼ੋਅ ਦੇ ਇਸ ਨਵੇਂ ਸੀਜ਼ਨ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਸੀਜ਼ਨ 'ਚ ਕਈ ਨਵੇਂ ਚਿਹਰੇ ਦੇਖਣ ਨੂੰ ਮਿਲੇ, ਜਦੋਂਕਿ ਕੁਝ ਅਜਿਹੇ ਕਲਾਕਾਰਾਂ ਨੇ ਕਪਿਲ ਸ਼ਰਮਾ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਜੋ ਇਸ ਸ਼ੋਅ ਦੀ ਜਾਨ ਸਨ।

ਇਨ੍ਹਾਂ ਕਲਾਕਾਰਾਂ ਨੂੰ ਦਰਸ਼ਕਾਂ ਨੇ 'ਦਿ ਕਪਿਲ ਸ਼ਰਮਾ ਸ਼ੋਅ' ਦੀ ਸ਼ੁਰੂਆਤੀ ਐਪੀਸੋਡਸ ਦੇ ਵਿੱਚ ਯਾਦ ਕੀਤਾ ਹੈ। ਜਿੱਥੇ ਕਪਿਲ ਕੁਝ ਲੋਕਾਂ ਦੇ ਚਿਹਰਿਆਂ 'ਤੇ ਵੱਡੀ ਮੁਸਕਾਨ ਲਿਆਉਣ 'ਚ ਸਫ਼ਲ ਰਹੇ, ਉੱਥੇ ਹੀ ਕੁਝ ਲੋਕਾਂ ਨੇ ਕਪਿਲ ਦੇ ਇਸ ਸੀਜ਼ਨ ਨੂੰ ਸਭ ਤੋਂ ਖਰਾਬ ਸੀਜ਼ਨ ਦੱਸਿਆ ਹੈ।

THE KAPIL SHARMA SHOWW image From instagram

ਉਂਝ ਤਾਂ ਕਪਿਲ ਸ਼ਰਮਾ ਲਈ ਅਕਸ਼ੈ ਕੁਮਾਰ ਨੂੰ ਬਹੁਤ ਲੱਕੀ ਮੰਨਿਆ ਜਾਂਦਾ ਹੈ। ਅਕਸ਼ੈ ਕੁਮਾਰ ਦੇ ਐਪੀਸੋਡ ਨਾਲ ਹੁਣ ਤਕ ਦੋ ਸੀਜ਼ਨ ਸ਼ੁਰੂ ਹੋਏ ਅਤੇ ਦੋਵੇਂ ਸੀਜ਼ਨ ਸਫਲ ਰਹੇ, ਪਰ ਇਸ ਤੀਜੇ ਸੀਜ਼ਨ 'ਚ ਅਕਸ਼ੈ ਕੁਮਾਰ ਕਪਿਲ ਸ਼ਰਮਾ ਲਈ ਜ਼ਿਆਦਾ ਲੱਕੀ ਸਾਬਿਤ ਨਹੀਂ ਰਹੇ। ਦਰਅਸਲ, ਫ਼ਿਲਮ 'ਕਠਪੁਤਲੀ' ਦੀ ਟੀਮ ਪਹਿਲੇ ਐਪੀਸੋਡ 'ਚ ਕਪਿਲ ਦੇ ਸ਼ੋਅ 'ਚ ਮਹਿਮਾਨ ਦੇ ਤੌਰ 'ਤੇ ਪਹੁੰਚੀ ਸੀ।

ਅਕਸ਼ੈ ਕੁਮਾਰ ਤੋਂ ਇਲਾਵਾ ਚੰਦਰਚੂੜ ਸਿੰਘ ਦੇ ਨਾਲ ਸਰਗੁਣ ਮਹਿਤਾ, ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਵੀ ਕਪਿਲ ਦੇ ਸ਼ੋਅ 'ਚ ਪਹੁੰਚੇ ਸਨ। ਕਪਿਲ ਨੂੰ ਉਮੀਦ ਸੀ ਕਿ ਦਰਸ਼ਕ ਉਨ੍ਹਾਂ ਦੇ ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਨੂੰ ਉਨ੍ਹਾਂ ਦੇ ਲੁੱਕ ਵਾਂਗ ਹੀ ਪਸੰਦ ਕਰਨਗੇ, ਪਰ ਅਜਿਹਾ ਨਹੀਂ ਹੋਇਆ ਅਤੇ ਉਨ੍ਹਾਂ ਦੇ ਸ਼ੋਅ ਦੇ ਪਹਿਲੇ ਐਪੀਸੋਡ ਨੂੰ ਰਲੀ-ਮਿਲੀ ਪ੍ਰਤੀਕਿਰਿਆ ਮਿਲੀ ਹੈ।

image from instagram

ਹੋਰ ਪੜ੍ਹੋ: Watch Video: ਕੁੱਲ੍ਹੜ ਪੀਜ਼ੇ ਦਾ ਸਵਾਦ ਲੈਣ ਜਲੰਧਰ ਪਹੁੰਚੇ ਨੀਰੂ ਬਾਜਵਾ ਤੇ ਤਰਸੇਮ ਜੱਸੜ, ਵੇਖੋ ਵੀਡੀਓ

'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਵੇਖ ਕੇ ਸੋਸ਼ਲ ਮੀਡੀਆ 'ਤੇ ਦਰਸ਼ਕ ਲਗਾਤਾਰ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਮੈਂ 'ਕਪਿਲ ਸ਼ਰਮਾ ਸ਼ੋਅ' ਦਾ ਪਹਿਲਾ ਐਪੀਸੋਡ ਦੇਖਿਆ, ਮੈਨੂੰ ਲੱਗਦਾ ਹੈ ਕਿ ਇਸ ਦਾ ਗ੍ਰਾਫ ਡਿੱਗ ਰਿਹਾ ਹੈ। ਇਹ ਨਵਾਂ ਐਡੀਸ਼ਨ ਬਿਲਕੁਲ ਨਿਰਾਸ਼ਾਜਨਕ ਹੈ। ਅਜਿਹੇ ਕਈ ਰਿਐਕਸ਼ਨ ਸੋਸ਼ਲ ਮੀਡੀਆ 'ਤੇ ਵੇਖਣ ਨੂੰ ਮਿਲ ਰਹੇ ਹਨ, ਦਰਸ਼ਕ ਚਾਹੁੰਦੇ ਹਨ ਕਿ ਭਾਰਤੀ ਤੇ ਕ੍ਰਿਸ਼ਨਾ ਅਭਿਸ਼ੇਕ ਸਣੇ ਸ਼ੋਅ ਦੇ ਪੁਰਾਣੇ ਕਲਾਕਾਰਾਂ ਨੂੰ ਮੁੜ ਨਵੇਂ ਸੀਜ਼ਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।

You may also like