ਜੇਕਰ ਤੁਸੀਂ ਵੀ ਬਣਨਾ ਚਾਹੁੰਦੇ ਹੋ 'ਵਾਇਸ ਆਫ਼ ਪੰਜਾਬ 10' ਦਾ ਹਿੱਸਾ ਤਾਂ ਕਰੋ ਕੁਝ ਇਸ ਤਰ੍ਹਾਂ

By  Aaseen Khan November 7th 2019 06:13 PM

ਪੀਟੀਸੀ ਪੰਜਾਬੀ ਵੱਲੋਂ ਚਲਾਏ ਜਾਂਦੇ ਟੇਲੈਂਟ ਹੰਟ ਸ਼ੋਅ ਵਾਇਸ ਆਫ਼ ਪੰਜਾਬ ਜਿਸ ਨੇ ਸੰਗੀਤ ਜਗਤ ਨੂੰ ਹੁਣ ਤੱਕ ਬਹੁਤ ਸਾਰੇ ਸੁਰੀਲੇ ਅਤੇ ਮੈਗਾ ਸਟਾਰ ਦਿੱਤੇ ਹਨ। ਵਾਇਸ ਆਫ਼ ਪੰਜਾਬ ਦਾ ਹੁਣ ਦਸਵਾਂ ਸੀਜ਼ਨ ਬਹੁਤ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਜਿਸ 'ਚ ਭਾਗ ਲੈਣ ਲਈ ਤੁਹਨੂੰ ਵੀ ਕੁਝ ਇਸ ਵੀਡੀਓ 'ਚ ਦਿਖਾਈ ਗਈ ਪ੍ਰੀਕਿਰਿਆ ਮੁਤਾਬਿਕ ਕਰਨਾ ਹੋਵੇਗਾ।

 

View this post on Instagram

 

#VoiceOfPunjab #Season10 If you think that you can be the Next Singing Sensation of #Punjab . Don't Wait Just Record your Song & Send to us on "Whatsapp No. 9667300286" or Just us on our official Facebook Account www.facebook.com/ptcpunjabi Stay Tuned for More Updates. #VOPSeason10 #VoiceofPunjabSeason10

A post shared by PTC Punjabi (@ptc.network) on Nov 6, 2019 at 5:36am PST

ਜੇਕਰ ਤੁਹਾਡੇ 'ਚ ਸੰਗੀਤ ਅਤੇ ਸੁਰਾਂ ਨੂੰ ਛੇੜਨ ਦਾ ਹੁਨਰ ਹੈ ਅਤੇ ਰੱਖਦੇ ਹੋ ਗਾਇਕੀ ਸ਼ੌਂਕ ਤੇ ਤੁਹਾਡੀ ਉਮਰ ਹੈ 18 ਤੋਂ 25 ਸਾਲ ਦੇ ਵਿਚ ਤਾਂ ਆਪਣੇ ਗਾਣੇ ਦਾ ਬਣਾਉ ਸੁਰੀਲਾ ਜਿਹਾ ਵੀਡੀਓ ਅਤੇ ਭੇਜੋ 9667300286 ਇਸ ਵਟਸ ਐਪ ਨੰਬਰ ਤਾਂ ਜਾਂ ਫਿਰ ਪੋਸਟ ਕਰੋ ਪੀਟੀਸੀ ਪੰਜਾਬੀ ਦੇ ਆਫੀਸ਼ੀਅਲ ਫੇਸਬੁੱਕ ਪੇਜ ਦੇ ਮੈਸੇਜ ਬਾਕਸ 'ਚ।

ਹੋਰ ਵੇਖੋ : ਪ੍ਰੀਤੀ ਸਪਰੂ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਕਾਨਸੈਪਟ ਹੋਇਆ ਚੋਰੀ, ਦਰਜ ਹੋਇਆ ਕੇਸ

ਜਿਹੜੇ ਮੁੰਡੇ ਕੁੜੀਆਂ ਗਾਇਕੀ ਦੇ ਖੇਤਰ ਵਿੱਚ ਕੁਝ ਕਰਕੇ ਦਿਖਾਉਣਾ ਚਾਹੁੰਦੇ ਹਨ, ਉਹ ਆਪਣੀ ਕਮਰ ਕੱਸ ਲੈਣ ਕਿਉਂਕਿ ਇਸ ਸ਼ੋਅ ਵਿੱਚ ਹਿੱਸਾ ਲੈ ਕੇ ਉਹ ਆਪਣੇ ਸੁਫ਼ਨਿਆਂ ਨੂੰ ਖੰਭ ਲਗਾ ਕੇ ਆਪਣੀ ਮੰਜ਼ਿਲ ਪਾ ਸਕਦੇ ਹਨ । ਵਾਇਸ ਆਫ਼ ਪੰਜਾਬ 10 ਦੇ ਆਡੀਸ਼ਨਾਂ ਦਾ ਛੇਤੀ ਹੀ ਐਲਾਨ ਹੋਣ ਜਾ ਰਿਹਾ ਹੈ । ਜ਼ਿਆਦਾ ਜਾਣਕਾਰੀ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ।

Related Post