ਆਵਾਜ਼ ਦੇ ਮਾਮਲੇ ਵਿੱਚ ਜੋਤੀ ਦਿੰਦੀ ਹੈ ਵੱਡੇ ਵੱਡਿਆਂ ਨੂੰ ਟੱਕਰ, ਕੀ ਬਣਾ ਪਾਏਗੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਗ੍ਹਾ, ਜਾਨਣ ਲਈ ਦੇਖੋ ਜਲੰਧਰ ਆਡੀਸ਼ਨ
Rupinder Kaler
December 16th 2019 12:04 PM --
Updated:
December 16th 2019 12:08 PM
ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਆਡੀਸ਼ਨ ਦੌਰਾਨ ਪੰਜਾਬ ਭਰ ਤੋਂ ਉਹਨਾਂ ਹੀਰਿਆਂ ਦੀ ਚੋਣ ਕੀਤੀ ਗਈ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦੇ ਵੱਡੇ ਸੁਫ਼ਨੇ ਸਜਾ ਕੇ ਬੈਠੇ ਹਨ । ਅਜਿਹਾ ਹੀ ਇੱਕ ਸੁਫ਼ਨਾ ਜਲੰਧਰ ਕੈਂਟ ਦੀ ਰਹਿਣ ਵਾਲੀ ਜੋਤੀ ਤੇ ਉਸ ਦੇ ਪਰਿਵਾਰ ਨੇ ਸਜਾਇਆ ਹੈ । ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਜੋਤੀ ਤੇ ਉਸ ਵਰਗੇ ਹੋਰ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਲੰਧਰ ਵਿੱਚ ਆਡੀਸ਼ਨ ਦਿੱਤਾ ਸੀ ।