ਆਵਾਜ਼ ਦੇ ਮਾਮਲੇ ਵਿੱਚ ਜੋਤੀ ਦਿੰਦੀ ਹੈ ਵੱਡੇ ਵੱਡਿਆਂ ਨੂੰ ਟੱਕਰ, ਕੀ ਬਣਾ ਪਾਏਗੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਗ੍ਹਾ, ਜਾਨਣ ਲਈ ਦੇਖੋ ਜਲੰਧਰ ਆਡੀਸ਼ਨ

Written by  Rupinder Kaler   |  December 16th 2019 12:04 PM  |  Updated: December 16th 2019 12:08 PM

ਆਵਾਜ਼ ਦੇ ਮਾਮਲੇ ਵਿੱਚ ਜੋਤੀ ਦਿੰਦੀ ਹੈ ਵੱਡੇ ਵੱਡਿਆਂ ਨੂੰ ਟੱਕਰ, ਕੀ ਬਣਾ ਪਾਏਗੀ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਜਗ੍ਹਾ, ਜਾਨਣ ਲਈ ਦੇਖੋ ਜਲੰਧਰ ਆਡੀਸ਼ਨ

ਟੈਲੇਂਟ ਹੰਟ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਆਡੀਸ਼ਨ ਦੌਰਾਨ ਪੰਜਾਬ ਭਰ ਤੋਂ ਉਹਨਾਂ ਹੀਰਿਆਂ ਦੀ ਚੋਣ ਕੀਤੀ ਗਈ ਹੈ, ਜਿਹੜੇ ਗਾਇਕੀ ਦੇ ਖੇਤਰ ਵਿੱਚ ਕੁਝ ਕਰਨ ਦੇ ਵੱਡੇ ਸੁਫ਼ਨੇ ਸਜਾ ਕੇ ਬੈਠੇ ਹਨ । ਅਜਿਹਾ ਹੀ ਇੱਕ ਸੁਫ਼ਨਾ ਜਲੰਧਰ ਕੈਂਟ ਦੀ ਰਹਿਣ ਵਾਲੀ ਜੋਤੀ ਤੇ ਉਸ ਦੇ ਪਰਿਵਾਰ ਨੇ ਸਜਾਇਆ ਹੈ । ਇਸ ਸੁਫ਼ਨੇ ਨੂੰ ਸਾਕਾਰ ਕਰਨ ਲਈ ਜੋਤੀ ਤੇ ਉਸ ਵਰਗੇ ਹੋਰ ਬਹੁਤ ਸਾਰੇ ਮੁੰਡੇ ਕੁੜੀਆਂ ਨੇ ਜਲੰਧਰ ਵਿੱਚ ਆਡੀਸ਼ਨ ਦਿੱਤਾ ਸੀ ।

ਇਸ ਆਡੀਸ਼ਨ ਵਿੱਚ ਜੋਤੀ ਪਾਸ ਹੁੰਦੀ ਹੈ ਜਾਂ ਫਿਰ ਉਸ ਦੇ ਸੁਫ਼ਨੇ ਅਧੂਰੇ ਹੀ ਰਹਿ ਜਾਂਦੇ ਹਨ । ਇਹ ਜਾਨਣ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਜਲੰਧਰ ਆਡੀਸ਼ਨ ਅੱਜ ਰਾਤ ਯਾਨੀ 16 ਦਸੰਬਰ, 6.45 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜਲੰਧਰ ਆਡੀਸ਼ਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿੱਚ ਮੁੰਡੇ ਕੁੜੀਆਂ ਆਡੀਸ਼ਨ ਦੇਣ ਪਹੁੰਚੇ ਸਨ ।

ਸ਼ੋਅ ਦੇ ਜੱਜਾਂ ਦੀ ਪਾਰਖੀ ਨਜ਼ਰ ਨੇ ਉਹਨਾਂ ਪ੍ਰਤੀਭਾਗੀਆਂ ਦੀ ਚੋਣ ਕੀਤੀ ਹੈ, ਜਿਨ੍ਹਾਂ ਦੀ ਆਵਾਜ਼ ਵਿੱਚ ਦਮ ਸੀ । ਅਜਿਹੇ ਵਿੱਚ ਕਿਹੜਾ ਪ੍ਰਤੀਭਾਗੀ ਆਪਣੇ ਗਾਇਕ ਬਣਨ ਦੇ ਸੁਫ਼ਨੇ ਨੂੰ ਪੂਰਾ ਕਰ ਪਾਉਂਦਾ ਹੈ । ਇਹ ਜਾਨਣ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network