ਵਾਇਸ ਆਫ਼ ਪੰਜਾਬ 6 ਦੀ ਜੇਤੂ ਤੇ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਗੀਤ ‘Yara Teri Kamli’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ
Lajwinder kaur
September 18th 2020 02:13 PM --
Updated:
September 18th 2020 02:47 PM
‘Voice of Punjab Season 6’ ਦੀ ਜੇਤੂ ਰਹੀ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ । ਜੀ ਹਾਂ ਉਹ ‘ਯਾਰਾ ਤੇਰੀ ਕਮਲੀ’ ਟਾਈਟਲ ਹੇਠ ਉਹ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਕੀਤਾ ਜਾਵੇਗਾ ।
ਇਸ ਗੀਤ ਨੂੰ ਸੋਨਾਲੀ ਡੋਗਰਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਜੇ ਗੱਲ ਕਰੀਏ ਗੀਤ ਬੋਲਾਂ ਤੋਂ ਲੈ ਕੇ ਮਿਊਜ਼ਿਕ Kabul Bukhari ਨੇ ਤਿਆਰ ਕੀਤਾ ਹੈ।

ਗਾਣੇ ਦਾ ਵੀਡੀਓ ਅਕਾਸ਼ ਡੋਗਰਾ ਤੇ ਸੰਦੀਪ ਰਤਨ ਵਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਪੂਰਾ ਗੀਤ 23 ਸਤੰਬਰ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ।

ਇਸ ਗੀਤ ਨੂੰ ਲੈ ਕੇ ਸੋਨਾਲੀ ਡੋਗਰਾ ਬਹੁਤ ਉਤਸ਼ਾਹਿਤ ਨੇ । ਇਸ ਤੋਂ ਪਹਿਲਾ ਵੀ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।