ਵਾਇਸ ਆਫ਼ ਪੰਜਾਬ 6 ਦੀ ਜੇਤੂ ਤੇ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਗੀਤ ‘Yara Teri Kamli’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

written by Lajwinder kaur | September 18, 2020

Voice of Punjab Season 6’ ਦੀ ਜੇਤੂ ਰਹੀ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੀ ਹੈ । ਜੀ ਹਾਂ ਉਹ ‘ਯਾਰਾ ਤੇਰੀ ਕਮਲੀ’ ਟਾਈਟਲ ਹੇਠ ਉਹ ਨਵਾਂ ਗੀਤ ਲੈ ਕੇ ਆ ਰਹੇ ਨੇ । ਇਸ ਗੀਤ ਦਾ ਵਲਰਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਉੱਤੇ ਕੀਤਾ ਜਾਵੇਗਾ ।new song sonali ਇਸ ਗੀਤ ਨੂੰ ਸੋਨਾਲੀ ਡੋਗਰਾ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਣਗੇ । ਜੇ ਗੱਲ ਕਰੀਏ ਗੀਤ ਬੋਲਾਂ ਤੋਂ ਲੈ ਕੇ ਮਿਊਜ਼ਿਕ Kabul Bukhari ਨੇ ਤਿਆਰ ਕੀਤਾ ਹੈ। sonali dorga new song ਗਾਣੇ ਦਾ ਵੀਡੀਓ ਅਕਾਸ਼ ਡੋਗਰਾ ਤੇ ਸੰਦੀਪ ਰਤਨ ਵਰਮਾ ਵੱਲੋਂ ਤਿਆਰ ਕੀਤਾ ਗਿਆ ਹੈ । ਇਹ ਪੂਰਾ ਗੀਤ 23 ਸਤੰਬਰ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। sonali dodrag ਇਸ ਗੀਤ ਨੂੰ ਲੈ ਕੇ ਸੋਨਾਲੀ ਡੋਗਰਾ ਬਹੁਤ ਉਤਸ਼ਾਹਿਤ ਨੇ । ਇਸ ਤੋਂ ਪਹਿਲਾ ਵੀ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ ।

0 Comments
0

You may also like