ਸਲਮਾਨ ਖਾਨ ਨੇ ਲੁਧਿਆਣਾ ਦੇ ਪਿੰਡ ਬਲੋਵਾਲ ਦੀ ਬਦਲੀ ਨੁਹਾਰ, ਦੇਖੋ ਵੀਡਿਓ

By  Rupinder Kaler November 13th 2018 07:32 AM -- Updated: November 13th 2018 07:40 AM

ਲੁਧਿਆਣਾ ਦੇ ਪਿੰਡ ਬਲੋਵਾਲ ਵਿੱਚ ਏਨੀਂ ਦਿਨੀ ਮੇਲੇ ਵਰਗਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਪਿੰਡ ਵਿੱਚ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਸ਼ੂਟਿੰਗ ਚਲ ਰਹੀ ਹੈ । ਫਿਲਮ ਦੀ ਸ਼ੂਟਿੰਗ ਨੂੰ ਲੈ ਕੇ ਪਿੰਡ ਵਿੱਚ ਇੱਕ ਸੈੱਟ ਵੀ ਲਗਾਇਆ ਗਿਆ ਹੈ ਤੇ ਇਸ ਸੈੱਟ ਨੂੰ ਦੇਖਕੇ ਲੱਗਦਾ ਹੈ ਕਿ ਇਹ ਪਿੰਡ ਲੁਧਿਆਣਾ ਦਾ ਨਹੀਂ ਬਲਕਿ ਭਾਰਤ-ਪਾਕਿਸਤਾਨ ਦੇ ਬਾਡਰ ਨਾਲ ਲਗਦਾ ਕੋਈ ਪਿੰਡ ਹੈ ।

ਹੋਰ ਵੇਖੋ :ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇ ਵਿਆਹ ‘ਚ ਸ਼ਾਮਿਲ ਹੋਣ ਵਾਲੇ ਬਰਾਤੀਆਂ ਦੀਆਂ ਦੋਖੋ ਤਸਵੀਰਾਂ

ਇੱਥੇ ਹੀ ਬਸ ਨਹੀਂ ਇਸ ਸੈੱਟ ਕਰਕੇ ਕਿਸਾਨਾਂ ਨੂੰ ਵੀ ਕਾਫੀ ਮੁਸ਼ਕਿਲ ਪੇਸ਼ ਆ ਰਹੀ ਹੈ ਕਿਉਂਕਿ ਪ੍ਰੋਡਕਸ਼ਨ ਹਾਊਸ ਦੇ ਬਾਊਂਸਰ ਤੇ ਪੁਲਸ ਨੇ ਇਸ ਜਗ੍ਹਾ ਨੂੰ ਸੀਲ ਕਰਕੇ ਰੱਖਿਆ ਹੈ। ਫਿਲਮ ਭਾਰਤ ਦਾ ਇਹ ਸੈੱਟ 19 ਏਕੜ 'ਚ ਬਣਿਆ ਹੋਇਆ ਹੈ।

ਹੋਰ ਵੇਖੋ : ਕੇਦਾਰਨਾਥ ਦਾ ਟ੍ਰੇਲਰ ਹੋਇਆ ਰਿਲੀਜ਼, ਅਦਾਕਾਰੀ ਨਾਲ ਸਾਰਾ ਨੇ ਕੀਤਾ ਸਭ ਨੂੰ ਹੈਰਾਨ

https://instagram.com/p/BqHJ1ALnLX_/

ਪ੍ਰੋਡਕਸ਼ਨ ਹਾਊਸ ਨੇ ਇਹ ਜਗ੍ਹਾ ਗੁਰਦੇਵ ਸਿੰਘ ਸਮੇਤ 4 ਕਿਸਾਨਾਂ ਤੋਂ ਲਈ ਹੈ। ਇਸ ਲਈ ਉਨ੍ਹਾਂ ਨੂੰ ਕਰੀਬ 80 ਹਜ਼ਾਰ ਰੁਪਏ ਪ੍ਰਤੀ ਏਕੜ ਦਿੱਤੇ ਜਾਣੇ ਹਨ। ਫਿਲਮ ਦੇ ਸੈੱਟ 'ਤੇ ਪਹੁੰਚੀ ਕੈਟਰੀਨਾ ਕੈਫ ਕਈ ਵਾਰ ਬ੍ਰੇਕ 'ਤੇ ਬਾਹਰ ਨਿਕਲ ਖੇਤਾਂ 'ਚ ਟਹਿਲਦੀ ਹੈ, ਹਾਲਾਂਕਿ ਸਲਮਾਨ ਖਾਨ ਨੂੰ ਹਲਕੀ ਮਸਲਸ ਪੇਨ ਦੀ ਸ਼ਿਕਾਇਤ ਹੈ। ਫਿਲਮ 'ਚ ਸਲਮਾਨ ਖਾਨ ਦੀ ਭੈਣ ਦੀ ਭੂਮਿਕਾ ਨਿਭਾ ਰਹੀ ਤੱਬੂ ਵੀ ਸ਼ੂਟਿੰਗ ਲਈ ਲੁਧਿਆਣਾ ਪਹੁੰਚ ਚੁੱਕੀ ਹੈ।

Related Post