ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ  ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6ਦੇ ਲੁਧਿਆਣਾ ਆਡੀਸ਼ਨ 'ਚ ਪਹੁੰਚੇ ਬੱਚੇ

By  Shaminder April 22nd 2019 01:46 PM

ਵਾਇਸ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਲਈ ਲੁਧਿਆਣਾ ਦੇ ਨਿੱਕੇ ਫ਼ਨਕਾਰਾਂ ਨੂੰ ਪਰਖਣ ਲਈ ਲੁਧਿਆਣਾ 'ਚ ਆਡੀਸ਼ਨ ਰੱਖੇ ਗਏ । ਇਨ੍ਹਾਂ ਆਡੀਸ਼ਨਾਂ 'ਚ ਵੱਡੀ ਗਿਣਤੀ 'ਚ ਸੁਰਾਂ ਦੇ ਸੁਰੀਲੇ ਬੱਚੇ ਆਪਣੇ ਹੁਨਰ ਨੂੰ ਦੁਨੀਆਂ ਦੇ ਸਾਹਮਣੇ ਦਿਖਾਉਣ ਲਈ ਪਹੁੰਚੇ ਹੋਏ ਸਨ  ਅਤੇ ਇਨ੍ਹਾਂ ਦੇ ਹੁਨਰ ਨੂੰ ਪਰਖ ਰਹੇ ਸਨ ਸਾਡੇ ਪਾਰਖੀ ਨਜ਼ਰ ਵਾਲੇ ਜੱਜ ਕਮਲ ਖ਼ਾਨ, ਇੰਦਰਜੀਤ ਨਿੱਕੂ,ਫਿਰੋਜ਼ ਖ਼ਾਨ ।

ਹੋਰ ਵੇਖੋ :ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-6 ਲੁਧਿਆਣਾ ਆਡੀਸ਼ਨ ‘ਚ ਬੱਚੇ ਕਰ ਰਹੇ ਕਮਾਲ

https://www.instagram.com/p/BwjG_hlFBoj/

ਇਨ੍ਹਾਂ ਆਡੀਸ਼ਨਾਂ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਕਈ ਬੱਚੇ ਪਹੁੰਚੇ ਹੋਏ ਸਨ,ਜਿਨ੍ਹਾਂ 'ਚ ਇੱਕ ਬੱਚਾ ਸੀ ਲੁਧਿਆਣਾ ਦੇ ਰਾਮਗੜ੍ਹ ਦਾ ਰਹਿਣ ਵਾਲਾ ਪਰਮ,ਪਰਮ ਸਰੀਰਕ ਤੌਰ 'ਤੇ ਅਸਮਰਥ ਹੈ ਅਤੇ ਬਚਪਨ 'ਚ ਹੀ ਉਸ ਨੂੰ ਕਈ ਅਪ੍ਰੇਸ਼ਨਾਂ ਚੋਂ ਗੁਜ਼ਰਨਾਂ ਪਿਆ ਸੀ,ਜਿਸ ਕਾਰਨ ਉਸ ਦੀ ਇੱਕ ਲੱਤ ਪ੍ਰਭਾਵਿਤ ਹੋਈ । ਪਰਮ ਦਾ ਸੁਫ਼ਨਾ ਇੱਕ ਕਾਮਯਾਬ ਗਾਇਕ ਬਣਨ ਦਾ ਹੈ ।

ਹੋਰ ਵੇਖੋ :ਛੋਟੇ ਫ਼ਨਕਾਰਾਂ ਨੂੰ ਪਰਖਣ ਦਾ ਮੁਕਾਬਲਾ,ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6

https://www.instagram.com/p/BwjFSNClUYc/

ਉਸ ਦੇ ਪਿਤਾ ਵੀ ਜਗਰਾਤੇ ਕਰਦੇ ਨੇ ਅਤੇ ਮਾਤਾ ਦੀਆਂ ਭੇਂਟਾਂ ਗਾਉਂਦੇ ਨੇ । ਉਹ ਆਪਣੇ ਮਾਪਿਆਂ ਨਾਲ ਲੁਧਿਆਣਾ ਆਡੀਸ਼ਨ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਆਇਆ ਹੈ ।ਉਸ ਦੇ ਮਾਪੇ ਵੀ ਚਾਹੁੰਦੇ ਨੇ ਕਿ ਪਰਮ ਇੱਕ ਕਾਮਯਾਬ ਗਾਇਕ ਬਣੇ ।ਦੱਸ ਦਈਏ ਕਿ ਲੁਧਿਆਣਾ 'ਚ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -6ਦੇ ਲਈ ਆਡੀਸ਼ਨ ਚੱਲ ਰਹੇ ਨੇ ।

Related Post