ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020: ਇੰਤਜ਼ਾਰ ਦੀਆਂ ਘੜੀਆਂ ਹੋ ਰਹੀਆਂ ਖ਼ਤਮ, ਕੁਝ ਹੀ ਘੰਟਿਆਂ ਬਾਅਦ ਸਿਤਾਰਿਆਂ ਨਾਲ ਸੱਜੇਗੀ ਸ਼ਾਮ

By  Shaminder July 3rd 2020 02:13 PM

ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਸਮਾਰੋਹ ਕੁਝ ਹੀ ਘੰਟਿਆਂ ਬਾਅਦ ਸ਼ੁਰੂ ਹੋਣ ਜਾ ਰਿਹਾ ਹੈ । ਸਿਤਾਰਿਆਂ ਨਾਲ ਸੱਜੀ ਇਸ ਸ਼ਾਮ ਦੇ ਗਵਾਹ ਕਈ ਸੈਲੀਬ੍ਰੇਟੀ ਬਣਨਗੇ ।ਦੁਨੀਆ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਕਿ ਇਸ ਅਵਾਰਡ ਸਮਾਰੋਹ ਨੂੰ ਆਨਲਾਈਨ ਕਰਵਾਇਆ ਜਾ ਰਿਹਾ ਹੈ । ਸਮਾਰੋਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਰਾਤ ਨੂੰ 8:30 ਵਜੇ ਇਸ ਸਮਾਰੋਹ ਦਾ ਆਗਾਜ਼ ਹੋਵੇਗਾ।ਇਸ ਤੋਂ ਪਹਿਲਾਂ  ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਤੇ ਪ੍ਰੈਜ਼ੀਡੈਂਟ ਰਬਿੰਦਰ ਨਰਾਇਣ ਅਤੇ ਅਦਾਕਾਰਾ ਦਿਵਿਆ ਦੱਤਾ ਨੇ ਇਸ ਅਵਾਰਡ ਸਮਾਰੋਹ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ।

https://www.facebook.com/ptcpunjabi/videos/278145753607976/

ਦੱਸ ਦਈਏ ਕਿ ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਹਰ ਸਾਲ ਉਨ੍ਹਾਂ ਫ਼ਿਲਮ ਨਿਰਮਾਤਾਵਾਂ, ਅਦਾਕਾਰਾਂ ਅਤੇ ਡਾਇਰੈਕਟਰਾਂ ਨੂੰ ਦਿੱਤਾ ਜਾਂਦਾ ਹੈ ਜਿਹੜੇ ਪੰਜਾਬੀ ਸਿਨੇਮਾ ਦੇ ਖੇਤਰ ‘ਚ ਆਪਣੀ ਮਿਹਨਤ ਦੇ ਨਾਲ ਵੱਖਰਾ ਮੁਕਾਮ ਹਾਸਿਲ ਕਰਦੇ ਹਨ ।ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2011 ਤੋਂ ਲੈ ਕੇ ਲਗਾਤਾਰ ਕਰਵਾਇਆ ਜਾ ਰਿਹਾ ਹੈ ਅਤੇ ਇਹ ਅਵਾਰਡ ਕਿਸੇ ਵੀ ਪੰਜਾਬੀ ਫ਼ਿਲਮੀ ਸਿਤਾਰੇ ਵੱਡੇ ਮਾਣ ਸਨਮਾਨ ਦੀ ਨਿਸ਼ਾਨੀ ਹੈ।

https://www.instagram.com/p/CCGtO4qIQdp/

ਪਰ ਇਸ ਵਾਰ ਇਹ ਅਵਾਰਡ ਸ਼ੋਅ ਵੱਖਰੇ ਅੰਦਾਜ਼ ‘ਚ ਪੇਸ਼ ਕੀਤਾ ਜਾਵੇਗਾ, ਕਿਉਂਕਿ ਵਿਸ਼ਵ ਭਰ ‘ਚ ਫੈਲੀ ਕੋਰੋਨਾ ਮਹਾਂਮਾਰੀ ਨੂੰ ਵੇਖਦੇ ਹੋਏ ਇਸ ਵਾਰ ਇਹ ਅਵਾਰਡ ਸਮਾਰੋਹ ਕਟਿੰਗ ਐੱਜ ਟੈਕਨਾਲੋਜੀ ਰਾਹੀਂ ਆਨਲਾਈਨ ਕਰਵਾਇਆ ਜਾ ਰਿਹਾ ਹੈ ।ਹਰ ਫ਼ਿਲਮੀ ਸਿਤਾਰੇ ਅਤੇ ਦਰਸ਼ਕਾਂ ਨੂੰ ਇਸ ਅਤਿ-ਆਧੁਨਿਕ ਤਕਨੀਕ ਦੇ ਨਾਲ ਘਰ ਬੈਠਿਆਂ ਹੀ ਇੱਕ ਦੂਜੇ ਦੇ ਨਾਲ ਜੋੜਿਆ ਜਾਵੇਗਾ ਅਤੇ ਫ਼ਿਲਮੀ ਸਿਤਾਰਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਦਰਸ਼ਕ ਪੀਟੀਸੀ ਦੇ ਫੇਸਬੁੱਕ ਪੇਜ਼, ਵੈੱਬਸਾਈਟ ਤੇ ਟੀਵੀ ਸਕਰੀਨਾਂ ‘ਤੇ ਆਨਲਾਈਨ ਇਸ ਸਮਾਰੋਹ ਦਾ ਅਨੰਦ ਦਿਨ ਸ਼ੁੱਕਰਵਾਰ 3 ਜੁਲਾਈ ਯਾਨੀ ਕਿ ਅੱਜ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਮਾਣ ਸਕਣਗੇ । ਭਾਰਤ ਤੋਂ ਬਾਹਰ ਰਹਿਣ ਵਾਲੇ ਪੀਟੀਸੀ ਪੰਜਾਬੀ ਦੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਇਸ ਦੱਸੇ ਹੋਏ ਸਮੇਂ ਮੁਤਾਬਿਕ ਮਾਣ ਸਕਦੇ ਹਨ । ਅਮਰੀਕਾ ਤੇ ਕੈਨੇਡਾ ਵਿੱਚ ਰਹਿਣ ਵਾਲੇ ਦਰਸ਼ਕ ਇਸ ਸਮਾਰੋਹ ਦਾ ਆਨੰਦ ਰਾਤ 8.00 ਵਜੇ ਮਾਣ ਸਕਦੇ ਹਨ, ਤੇ ਯੂ.ਕੇ. ਵਿੱਚ ਰਹਿਣ ਵਾਲੇ ਦਰਸ਼ਕ ਸ਼ਾਮ 7.00 ਵਜੇ ਇਸ ਸਮਾਰੋਹ ਦਾ ਆਨੰਦ ਲੈ ਸਕਣਗੇ ।

Related Post