ਸ਼ਾਇਦ ਐਕਟਿੰਗ ਲਈ ਨਹੀਂ, ਮੈਂ ਸਿੰਗਿਗ ਲਈ ਬਣੀ ਹਾਂ-ਰੁਪਿੰਦਰ ਹਾਂਡਾ
ਰੁਪਿੰਦਰ ਹਾਂਡਾ ਅਜਿਹੀ ਸਖਸ਼ੀਅਤ ਨੇ ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੀ ਸਖਤ ਮਿਹਨਤ ਨਾਲ ਪੰਜਾਬੀ ਇੰਡਸਟਰੀ ‘ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਰੁਪਿੰਦਰ ਹਾਂਡਾ ਫ਼ਿਲਮਾਂ ਕਰਨ ਬਾਰੇ ਕੀ ਸੋਚਦੇ ਹਨ। ਰੁਪਿੰਦਰ ਹਾਂਡਾ ਨੇ ਮੰਨਣਾ ਹੈ ਕਿ ਉਹ ਸ਼ਾਇਦ ਐਕਟਿੰਗ ਲਈ ਨਹੀਂ ਬਣੀ ਹੈ ਸਗੋਂ ਗਾਇਕੀ ਦੇ ਲਈ ਹੀ ਬਣੀ ਹੈ। ਉਹ ਆਪਣਾ ਪੂਰਾ ਧਿਆਨ ਗਾਇਕੀ ਵੱਲ ਹੀ ਦੇਣਾ ਚਾਹੁੰਦੇ ਹਨ।
View this post on Instagram
ਇਸ ਤੋਂ ਇਲਾਵਾ ਜੇ ਭਵਿੱਖ ‘ਚ ਉਨ੍ਹਾਂ ਦੇ ਫੈਨਜ਼ ਰੁਪਿੰਦਰ ਹਾਂਡਾ ਨੂੰ ਵੱਡੇ ਪਰਦੇ ਉੱਤੇ ਦੇਖਣਾ ਚਾਹੁੰਦੇ ਨੇ ਤਾਂ ਹੋ ਸਕਦਾ ਹੈ ਉਹ ਫ਼ਿਲਮਾਂ ਕਰ ਲੈਣ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਭਵਿੱਖ 'ਚ ਉਹ ਕਿਸ ਡਾਇਰੈਕਟਰ ਦੇ ਨਾਲ ਕੰਮ ਕਰਨਾ ਚਾਹੁੰਦੇ ਨੇ ਤਾਂ ਰੁਪਿੰਦਰ ਹਾਂਡਾ ਨੇ ਅੰਬਰਦੀਪ ਵੱਲੋਂ ਡਾਇਰੈਕਟ ਕੀਤੀ ਫ਼ਿਲਮ ‘ਚ ਕੰਮ ਕਰਨ ਦੀ ਇੱਛਾ ਜਤਾਈ। ਰੁਪਿੰਦਰ ਹਾਂਡਾ ਫ਼ਿਲਮਾਂ 'ਚ ਕੰਮ ਕਰਨ ਬਾਰੇ ਕੀ ਕਹਿੰਦੇ ਨੇ ਅਤੇ ਉਹ ਆਉਣ ਵਾਲੇ ਸਮੇਂ 'ਚ ਕਿਸ-ਕਿਸ ਪ੍ਰਾਜੈਕਟ 'ਤੇ ਕੰਮ ਕਰ ਰਹੇ ਨੇ ,ਇਸ ਸਭ ਬਾਰੇ ਤੁਸੀਂ ਜਾਣ ਸਕਦੇ ਹੋ ਪੀਟੀਸੀ ਦੇ ਸ਼ੋਅ ਰੰਗਲੀ ਦੁਨੀਆ 'ਚ।