ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੀ ਫ਼ਿਲਮ ‘ਦਾਣਾ ਪਾਣੀ’ ਦਾ ਹੋਵੇਗਾ ਪੀਟੀਸੀ ਪ੍ਰੀਮੀਅਰ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਗੋਲਡ ‘ਤੇ

Written by  Lajwinder kaur   |  April 08th 2019 01:18 PM  |  Updated: April 08th 2019 01:18 PM

ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰੀ ਫ਼ਿਲਮ ‘ਦਾਣਾ ਪਾਣੀ’ ਦਾ ਹੋਵੇਗਾ ਪੀਟੀਸੀ ਪ੍ਰੀਮੀਅਰ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਗੋਲਡ ‘ਤੇ

ਬਾਲੀਵੁੱਡ ਤੇ ਪਾਲੀਵੁੱਡ ਦੇ ਅਦਾਕਾਰ ਜਿੰਮੀ ਸ਼ੇਰਗਿੱਲ ਅਤੇ ਪੰਜਾਬੀ ਇੰਡਸਟਰੀ ਦੇ ਬੇਹੱਦ ਹੀ ਖੂਬਸੂਰਤ ਅਦਾਕਾਰਾ ਸਿੰਮੀ ਚਾਹਲ ਜਿਹੜੇ ਪਹਿਲੀ ਵਾਰ ਫ਼ਿਲਮ ‘ਦਾਣਾ ਪਾਣੀ’ ‘ਚ ਇਕੱਠੇ ਨਜ਼ਰ ਆਏ ਸਨ। ਪਿਆਰ ਦੇ ਜਜ਼ਬਾਤਾਂ ਅਤੇ ਰਿਸ਼ਤਿਆਂ ‘ਚ ਬੰਨੀ ਇਹ ਫ਼ਿਲਮ ਹੁਣ ਤੁਸੀਂ ਦੇਖ ਸਕਦੇ ਹੋ ਪੀਟੀਸੀ ਪੰਜਾਬੀ ਗੋਲਡ ‘ਤੇ। ਪੀਟੀਸੀ ਨੈੱਟਵਰਕ ਦਾ ਨਵਾਂ ਚੈਨਲ ਜਿਸ ਉੱਤੇ ਪੰਜਾਬੀ ਸਿਤਾਰਿਆਂ ਤੋਂ ਲੈ ਕੇ ਪੰਜਾਬੀ ਫ਼ਿਲਮਾਂ ਦਾ ਪ੍ਰਸਾਰਣ ਕੀਤਾ ਜਾਂਦਾ ਹੈ।

ਹੋਰ ਵੇਖੋ:‘ਰੱਬ ਦਾ ਰੇਡੀਓ 2’ ਦੀ ਡਬਿੰਗ ਦੌਰਾਨ ਚੁਲਬੁਲੇ ਅੰਦਾਜ਼ ‘ਚ ਨਜ਼ਰ ਆਈ ਸਿੰਮੀ ਚਾਹਲ

ਇਸ ਵਾਰ ਪੀਟੀਸੀ ਪ੍ਰੀਮੀਅਰ ‘ਚ ਸਾਲ 2018 ਦੀ ਸੁਪਰ ਹਿੱਟ ਮੂਵੀ ‘ਦਾਣਾ ਪਾਣੀ’ ਦੇਖਣ ਨੂੰ ਮਿਲੇਗੀ। ਇਸ ਹਫ਼ਤੇ 14 ਅਪ੍ਰੈਲ ਦਿਨ ਐਤਵਾਰ ਨੂੰ ਸਮਾਂ 8 ਵਜੇ ਪੀਟੀਸੀ ਪੰਜਾਬੀ ਗੋਲਡ ਉੱਤੇ ਇਸ ਮੂਵੀ ਦਾ ਅਨੰਦ ਮਾਣ ਸਕਦੇ ਹੋ। ਜਿੰਮੀ ਸ਼ੇਰਗਿੱਲ ਤੇ ਸਿੰਮੀ ਚਾਹਲ ਦੀ ਬਾਕਮਾਲ ਅਦਾਕਾਰੀ ਦੇ ਨਾਲ-ਨਾਲ ਪੰਜਾਬੀ ਕਲਾਕਾਰ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਕਨਿਕਾ ਮਾਨ, ਤਰਸੇਮ ਜੱਸੜ, ਗੁਰਮੀਤ ਸਾਜਨ ਭੀਮ ਸਿੰਘ ਆਦਿ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੇਗੀ। ਜੱਸ ਗਰੇਵਾਲ ਵੱਲੋਂ ਲਿਖੀ ਕਹਾਣੀ ਨੂੰ ਨਿਰਦੇਸ਼ਕ ਤਰਨਵੀਰ ਸਿੰਘ ਜਗਪਾਲ ਵੱਲੋਂ ਡਾਇਰੈਕਟ ਕੀਤਾ ਗਿਆ ਸੀ। ‘ਦਾਣਾ ਪਾਣੀ’ ਫ਼ਿਲਮ ਪਿਛਲੇ ਸਾਲ ਰਿਲੀਜ਼ ਹੋਈਆਂ ਸੁਪਰ ਹਿੱਟ ਫ਼ਿਲਮਾਂ ਚੋਂ ਇੱਕ ਰਹੀ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network