ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਹੁਸ਼ਿਆਰਪੁਰ ਦਾ ਹਿਤੇਸ਼ ਵਿਖਾਏਗਾ ਆਪਣਾ ਹੁਨਰ 

By  Shaminder April 2nd 2019 10:50 AM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਇਸ ਵਾਰ ਮਿਲੋ ਹੁਸ਼ਿਆਰਪੁਰ ਦੇ ਹਿਤੇਸ਼ ਨੁੰ । ਜੋ ਆਪਣੀ ਡਿਸ਼ ਨਾਲ ਜੱਜ ਦਾ  ਦਿਲ ਜਿੱਤਣ ਦੀ ਕੋਸ਼ਿਸ਼ ਕਰਨਗੇ । ਬੇਸਿਲ ਪੇਸਟੋ ਬਣੇਗਾ ਮਸ਼ਰੂਮ ਵਿੱਚ ,ਇਸ ਸ਼ੁੱਕਰਵਾਰ ਸ਼ਾਮ ਨੂੰ ਅੱਠ ਵੱਜ ਕੇ ਪੰਤਾਲੀ ਮਿੰਟ 'ਤੇ ਇਸ ਸ਼ੋਅ ਦਾ ਪ੍ਰਸਾਰਣ ਤੁਸੀਂ ਵੇਖ ਸਕਦੇ ਹੋ ਪੀਟੀਸੀ ਪੰਜਾਬੀ 'ਤੇ। ਹੁਸ਼ਿਆਰਪੁਰ ਦੇ ਰਹਿਣ ਵਾਲੇ ਹਿਤੇਸ਼ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨਗੇ ।

ਹੋਰ ਵੇਖੋ :ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ‘ਚ ਮੈਕਸੀਕਨ ਟੈਕੋ ਨੂੰ ਭਾਬੁਕ ਅਗਰਵਾਲ ਲਗਾਉਣਗੇ ਦੇਸੀ ਤੜਕਾ

https://www.facebook.com/ptcpunjabi/videos/1852565228183043/

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 ਇੱਕ ਅਜਿਹਾ ਸ਼ੋਅ ਹੈ ਜਿਸ 'ਚ ਖਾਣਾ ਬਨਾਉਣ ਦੇ ਸ਼ੌਕੀਨ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ । ਪੀਟੀਸੀ ਪੰਜਾਬੀ ਦੀ ਟੀਮ ਦਾ ਕਾਫਿਲਾ ਅਤੇ ਜੱਜ ਅੰਮ੍ਰਿਤਾ ਰਾਏਚੰਦ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਜਾ ਕੇ ਇਸ ਤਰ੍ਹਾਂ ਦੇ ਹੁਨਰ ਨੂੰ ਪਰਖ ਰਹੇ ਨੇ ਜੋ ਖਾਣਾ ਬਨਾਉਣ ਦੇ ਖੇਤਰ 'ਚ ਆਪਣਾ ਨਾਂਅ ਬਨਾਉਣਾ ਚਾਹੁੰਦਾ ਹੈ ।

ਹੁਣ ਵੇਖਣਾ ਇਹ ਹੋਵੇਗਾ ਕਿ ਹੁਸ਼ਿਆਰਪੁਰ ਦਾ ਇਹ ਹੁਨਰਮੰਦ ਨੌਜਵਾਨ ਹਿਤੇਸ਼ ਆਪਣੇ ਪਕਵਾਨਾਂ ਨਾਲ ਸਾਡੇ ਜੱਜ ਅੰਮ੍ਰਿਤਾ ਰਾਏ ਚੰਦ ਦਾ ਦਿਲ ਜਿੱਤ ਪਾਉਂਦਾ ਹੈ ਜਾਂ ਨਹੀਂ । ਇਸ ਲਈ ਵੇਖਣਾ ਨਾ ਭੁੱਲਣਾ ਸ਼ੁੱਕਰਵਾਰ ਪੰਜ ਅਪ੍ਰੈਲ ਰਾਤ ਨੂੰ ਅੱਠ ਵੱਜ ਕੇ ਪੰਤਾਲੀ ਮਿੰਟ 'ਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -੪ ਸਿਰਫ਼ ਪੀਟੀਸੀ ਪੰਜਾਬੀ 'ਤੇ ।

 

Related Post