ਗੈਵੀ ਚਾਹਲ ਦੇ ਫਿੱਟਨੈੱਸ ਦੇ ਰਾਜ ਖੁੱਲਣਗੇ ਸਟਾਰ ਫਿੱਟ ਸ਼ੋਅ ‘ਚ

By  Lajwinder kaur May 8th 2019 04:31 PM

ਪੀਟੀਸੀ ਪੰਜਾਬੀ ਚੈਨਲ ਜੋ ਕਿ ਪੰਜਾਬੀਅਤ ਤੇ ਪੰਜਾਬੀਆਂ ਨੂੰ ਅੱਗ ਵਧਾਉਣ ਲਈ ਕਈ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅ ਪੰਜਾਬੀਆਂ ਦੇ ਨਾਲ ਜੁੜੇ ਹੁੰਦੇ ਹਨ। ਜਿਸ ‘ਚ ਪੰਜਾਬੀ ਫ਼ਿਲਮਾਂ, ਪੰਜਾਬੀ ਗੀਤ ਤੇ ਪੰਜਾਬੀ ਸਿਤਾਰਿਆਂ ਨਾਲ ਜੁੜੀਆਂ ਗੱਲਾਂ ਆਪਣੇ ਸ਼ੋਅਜ਼ ਰਾਹੀਂ ਦਰਸ਼ਕਾਂ ਤੱਕ ਪਹੁੰਚਾਉਂਦੇ ਹਨ। ਅਜਿਹਾ ਹੀ ਸ਼ੋਅ ਹੈ ਸਟਾਰ ਫਿੱਟ, ਜਿਸ ‘ਚ ਪੰਜਾਬੀ ਕਲਾਕਾਰਾਂ ਦੇ ਫਿੱਟਨੈੱਸ ਦੇ ਰਾਜ ਖੋਲ੍ਹੇ ਜਾਂਦੇ ਹਨ। ਇਸ ਵਾਰ ਇਸ ਸ਼ੋਅ ‘ਚ ਚਾਰ ਚੰਨ ਲਗਾਉਣ ਆ ਰਹੇ ਹਨ ਗੈਵੀ ਚਾਹਲ। ਜੀ ਹਾਂ ਗੈਵੀ ਚਾਹਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਬਾਲੀਵੁੱਡ ‘ਚ ਵੀ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।

View this post on Instagram

 

Know the Fitness Secrets of your star Gavie Chahal in "Star Fit" on Thursday (9th May) at 9 PM only on #PTCPunjabi @chahalgavie #GavieChahal #PTCNetwork #Fitness

A post shared by PTC Punjabi (@ptc.network) on May 7, 2019 at 11:57pm PDT

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ

ਸਟਾਰ ਫਿੱਟ ਸ਼ੋਅ ਦੇ ਹੋਸਟ ਮੁਨੀਸ਼ ਪੁਰੀ ਜਾਣੂ ਕਰਵਾਉਣਗੇ ਗੈਵੀ ਚਾਹਲ ਦੇ ਸਿਹਤਮੰਦ ਰਹਿਣ ਦੇ ਰਾਜ਼ਾਂ ਤੋਂ, ਉਹ ਕੀ ਖਾਂਦੇ ਨੇ ਤੇ ਜਿੰਮ ‘ਚ ਕਿੰਨਾਂ ਸਮੇਂ ਤੱਕ ਕਸਰਤ ਕਰਦੇ ਹਨ, ਕਿਵੇਂ ਉਹ ਆਪਣੇ ਆਪ ਨੂੰ ਮੈਂਟੇਨ ਰੱਖਦੇ ਹਨ। ਇਹ ਸਭ ਰਾਜ਼ ਖੁੱਲਣਗੇ ਸਟਾਰ ਫਿੱਟ ਸ਼ੋਅ ‘ਚ ਜਿਹੜਾ 9 ਮਈ ਦਿਨ ਵੀਰਵਾਰ ਨੂੰ ਰਾਤ 9 ਵਜੇ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।

Related Post