ਗੈਵੀ ਚਾਹਲ ਦੇ ਫਿੱਟਨੈੱਸ ਦੇ ਰਾਜ ਖੁੱਲਣਗੇ ਸਟਾਰ ਫਿੱਟ ਸ਼ੋਅ ‘ਚ

written by Lajwinder kaur | May 08, 2019

ਪੀਟੀਸੀ ਪੰਜਾਬੀ ਚੈਨਲ ਜੋ ਕਿ ਪੰਜਾਬੀਅਤ ਤੇ ਪੰਜਾਬੀਆਂ ਨੂੰ ਅੱਗ ਵਧਾਉਣ ਲਈ ਕਈ ਉਪਰਾਲੇ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ਪੀਟੀਸੀ ਪੰਜਾਬੀ ਦੇ ਸਾਰੇ ਹੀ ਸ਼ੋਅ ਪੰਜਾਬੀਆਂ ਦੇ ਨਾਲ ਜੁੜੇ ਹੁੰਦੇ ਹਨ। ਜਿਸ ‘ਚ ਪੰਜਾਬੀ ਫ਼ਿਲਮਾਂ, ਪੰਜਾਬੀ ਗੀਤ ਤੇ ਪੰਜਾਬੀ ਸਿਤਾਰਿਆਂ ਨਾਲ ਜੁੜੀਆਂ ਗੱਲਾਂ ਆਪਣੇ ਸ਼ੋਅਜ਼ ਰਾਹੀਂ ਦਰਸ਼ਕਾਂ ਤੱਕ ਪਹੁੰਚਾਉਂਦੇ ਹਨ। ਅਜਿਹਾ ਹੀ ਸ਼ੋਅ ਹੈ ਸਟਾਰ ਫਿੱਟ, ਜਿਸ ‘ਚ ਪੰਜਾਬੀ ਕਲਾਕਾਰਾਂ ਦੇ ਫਿੱਟਨੈੱਸ ਦੇ ਰਾਜ ਖੋਲ੍ਹੇ ਜਾਂਦੇ ਹਨ। ਇਸ ਵਾਰ ਇਸ ਸ਼ੋਅ ‘ਚ ਚਾਰ ਚੰਨ ਲਗਾਉਣ ਆ ਰਹੇ ਹਨ ਗੈਵੀ ਚਾਹਲ। ਜੀ ਹਾਂ ਗੈਵੀ ਚਾਹਲ ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਬਾਲੀਵੁੱਡ ‘ਚ ਵੀ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਹੋਰ ਵੇਖੋ:ਦਿਲ ਨੂੰ ਛੂਹ ਰਿਹਾ ਹੈ ਕੈਂਬੀ ਰਾਜਪੁਰੀਆ ਵੱਲੋਂ ਬਾਪੂ ਦੇ ਪਿਆਰ ਲਈ ਗਾਇਆ ਗੀਤ, ਵੇਖੋ ਵੀਡੀਓ ਸਟਾਰ ਫਿੱਟ ਸ਼ੋਅ ਦੇ ਹੋਸਟ ਮੁਨੀਸ਼ ਪੁਰੀ ਜਾਣੂ ਕਰਵਾਉਣਗੇ ਗੈਵੀ ਚਾਹਲ ਦੇ ਸਿਹਤਮੰਦ ਰਹਿਣ ਦੇ ਰਾਜ਼ਾਂ ਤੋਂ, ਉਹ ਕੀ ਖਾਂਦੇ ਨੇ ਤੇ ਜਿੰਮ ‘ਚ ਕਿੰਨਾਂ ਸਮੇਂ ਤੱਕ ਕਸਰਤ ਕਰਦੇ ਹਨ, ਕਿਵੇਂ ਉਹ ਆਪਣੇ ਆਪ ਨੂੰ ਮੈਂਟੇਨ ਰੱਖਦੇ ਹਨ। ਇਹ ਸਭ ਰਾਜ਼ ਖੁੱਲਣਗੇ ਸਟਾਰ ਫਿੱਟ ਸ਼ੋਅ ‘ਚ ਜਿਹੜਾ 9 ਮਈ ਦਿਨ ਵੀਰਵਾਰ ਨੂੰ ਰਾਤ 9 ਵਜੇ ਪੀਟੀਸੀ ਪੰਜਾਬੀ ‘ਤੇ ਪ੍ਰਸਾਰਿਤ ਕੀਤਾ ਜਾਵੇਗਾ।

0 Comments
0

You may also like