ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 : ਐਂਟਰਟੇਨਮੈਂਟ ਦੀ ਦੁਨੀਆ ’ਚ ਪੀਟੀਸੀ ਨੈੱਟਵਰਕ ਸਿਰਜਣ ਜਾ ਰਿਹਾ ਹੈ ਨਵਾਂ ਇਤਿਹਾਸ

By  Rupinder Kaler July 3rd 2020 04:47 PM -- Updated: July 3rd 2020 04:48 PM

ਐਂਟਰਟੈਨਮੈਂਟ ਦੀ ਦੁਨੀਆ ਵਿੱਚ ਪੀਟੀਸੀ ਪੰਜਾਬੀ ਨਵਾਂ ਇਤਿਹਾਸ ਸਿਰਜਣ ਜਾ ਰਿਹਾ ਹੈ ਕਿਉਂਕਿ ਪੀਟੀਸੀ ਨੈੱਟਵਰਕ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨੂੰ ਨਵੇਂ ਰੰਗ, ਨਵੇਂ ਢੰਗ ਤੇ ਨਵੇਂ ਅੰਦਾਜ਼ ਵਿੱਚ ਲੈ ਕੇ ਆ ਰਿਹਾ ਹੈ । ਥੋੜੀ ਦੇਰ ਵਿੱਚ ਹੀ ਸ਼ੁਰੂ ਹੋਣ ਵਾਲੇ ਇਸ ਅਵਾਰਡ ਸਮਾਰੋਹ ’ਤੇ ਦੁਨੀਆਂ ਭਰ ਵਿੱਚ ਬੈਠੇ ਦਰਸ਼ਕਾਂ ਦੀਆਂ ਨਜ਼ਰਾਂ ਹਨ ਕਿਉਂਕਿ ਇਸ ਅਵਾਰਡ ਸਮਾਰੋਹ ਵਿੱਚ ਜਿੱਥੇ ਵੱਖ ਵੱਖ ਕੈਟਾਗਿਰੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ ਉੱਥੇ ਗਿੱਪੀ ਗਰੇਵਾਲ ਤੋਂ ਇਲਵਾ ਸੁਨੰਦਾ ਸ਼ਰਮਾ, ਸੁਦੇਸ਼ ਲਹਿਰੀ, ਮੀਤ ਬ੍ਰਦਰਸ ਲਾਈਵ ਪ੍ਰਫਾਰਮੈਂਸ ਦੇਣਗੇ ।

https://www.instagram.com/p/CCK9dDjgxQU/?utm_source=ig_web_copy_link

ਗੁਰਪ੍ਰੀਤ ਘੁੱਗੀ, ਦਿਵਿਆ ਦੱਤਾ,  ਗੁਰਨਾਮ ਭੁੱਲਰ, ਨਿੰਜਾ ਤੇ ਹਰੀਸ਼ ਵਰਮਾ ਵਰਗੇ ਅਦਾਕਾਰ ਇਸ ਸਮਾਰੋਹ ਦੀ ਮੇਜ਼ਬਾਨੀ ਕਰਕੇ ਇਸ ਸਮਾਰੋਹ ਨੂੰ ਚਾਰ ਚੰਨ ਲਗਾਉਣਗੇ । ਸੋ ਦੇਖਣਾ ਨਾਲ ਭੁੱਲਣਾ ਦੁਨੀਆ   ਦਾ ਪਹਿਲਾ ਆਨਲਾਈਨ ਫ਼ਿਲਮ ਅਵਾਰਡ ਸਮਾਰੋਹ ਅੱਜ ਰਾਤ ਯਾਨੀ 3 ਜੁਲਾਈ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ।

https://www.instagram.com/p/CCK39-5lvYh/

 

Related Post