ਅੱਜ ਰਾਤ ਦੇਖੋ ‘ਮਿਸ ਪੀਟੀਸੀ ਪੰਜਾਬੀ’ ਦਾ ਸੈਮੀਫਿਨਾਲੇ, ਪੰਜਾਬੀ ਮੁਟਿਆਰਾਂ ਦਾ ਜੋਸ਼ ਪਹੁੰਚਿਆ ਸਿਖਰਾਂ ‘ਤੇ
Lajwinder kaur
March 10th 2021 03:49 PM --
Updated:
March 10th 2021 03:57 PM
‘ਪੀਟੀਸੀ ਪੰਜਾਬੀ’ ਦਾ ਰਿਆਲਟੀ ਸ਼ੋਅ 'ਮਿਸ ਪੀਟੀਸੀ ਪੰਜਾਬੀ 2021' ਜਿਸ ਦਾ ਕਾਰਵਾਂ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ । ਮੁਟਿਆਰਾਂ ਵੱਖ-ਵੱਖ ਪੜਾਅ ਪੂਰੇ ਕਰਕੇ ਮਿਸ ਪੀਟੀਸੀ ਪੰਜਾਬੀ ਦੇ ਤਾਜ ਵੱਲ ਵੱਧ ਰਹੀਆਂ ਨੇ। ਇਹ ਸ਼ੋਅ ਹੁਣ ਆਪਣੇ ਸੈਮੀਫਿਨਾਲੇ ਤੱਕ ਪਹੁੰਚ ਗਿਆ ਹੈ। ਜਿੱਥੇ ਪੰਜਾਬੀ ਮੁਟਿਆਰਾਂ ਆਪਣੇ ਸੁੰਦਰਤਾ ਤੇ ਆਪਣੇ ਹੁਨਰ ਦੀ ਪ੍ਰਤਿਭਾ ਨੂੰ ਪੇਸ਼ ਕਰ ਰਹੀਆਂ ਨੇ। ਮੁਟਿਆਰਾਂ ਨੂੰ ਵੱਖ-ਵੱਖ ਟਾਈਟਲ ਮਿਲ ਰਹੇ ਨੇ।