Watch Video: ਸ਼ਹਿਜ਼ਾਦਾ ਬਣ ਘੁੰਮਣ ਨਿਕਲੇ ਕਾਰਤਿਕ ਆਰੀਅਨ, ਮਸਤੀ ਭਰੇ ਅੰਦਾਜ਼ 'ਚ ਨਜ਼ਰ ਆਏ ਅਦਾਕਾਰ

By  Pushp Raj February 3rd 2023 01:06 PM

Kartik Aaryan viral video : ਮਸ਼ਹੂਰ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ (Kartik Aaryan) ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਸ਼ਹਿਜ਼ਾਦਾ' (Shahzada) ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਅਦਾਕਾਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image source: Instagram

ਕਾਰਤਿਕ ਆਰੀਅਨ ਦੀ ਇਸ ਵੀਡੀਓ ਨੂੰ ਪੈਪਰਾਜ਼ੀਸ ਦੇ ਇੱਕ ਇੰਸਟਾਗ੍ਰਾਮ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ। ਕਾਰਤਿਕ ਆਰੀਅਨ ਇੱਕ ਸ਼ਾਨਦਾਰ ਅਦਾਕਾਰ ਹਨ। ਇਨ੍ਹੀਂ ਦਿਨੀਂ ਕਾਰਤਿਕ ਆਪਣੀ ਆਉਣ ਵਾਲੀ ਫ਼ਿਲਮ 'ਸ਼ਹਿਜ਼ਾਦਾ' ਦੀ ਪ੍ਰਮੋਸ਼ਨ ਵਿੱਚ ਰੁੱਝੇ ਹੋਏ ਹਨ। ਉਹ ਦਿਨ-ਰਾਤ ਆਪਣੀ ਫ਼ਿਲਮ ਦਾ ਪ੍ਰਮੋਸ਼ਨ ਕਰ ਰਹੇ ਹਨ।

ਹਾਲ ਹੀ 'ਚ ਕਾਰਤਿਕ ਆਰੀਅਨ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਚਿੱਟੇ ਰੰਗ ਦੀ ਟੀ-ਸ਼ਰਟ ਅਤੇ ਨੀਲੇ ਰੰਗ ਦੀ ਬੈਗੀ ਜੀਨਸ ਪਹਿਨੇ ਨਜ਼ਰ ਆ ਰਹੇ ਹਨ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਉਸ ਨੇ ਕਾਲੇ ਰੰਗ ਦੀ ਕੈਪ ਪਹਿਨੀ ਹੋਈ ਹੈ ਜੋ ਉਨ੍ਹਾਂ 'ਤੇ ਬਹੁਤ ਫੱਬ ਰਹੀ ਹੈ।

ਇਸ ਵੀਡੀਓ ਵਿੱਚ ਇੱਕ ਚੀਜ਼ ਅਜਿਹੀ ਵੀ ਸੀ, ਜਿਸ ਨੇ ਫੈਨਜ਼ ਦਾ ਧਿਆਨ ਖਿੱਚਿਆ। ਜੀ ਹਾਂ ਕਾਰਤਿਕ ਦੀ ਇਸ ਵੀਡੀਓ ਦੇ ਵਿੱਚ ਉਨ੍ਹਾਂ ਵੱਲੋਂ ਪਹਿਨੀ ਗਈ ਟੀ-ਸ਼ਰਟ 'ਤੇ ਲਿਖੀ ਇੱਕ ਲਾਈਨ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਦਰਅਸਲ, ਟੀ-ਸ਼ਰਟ 'ਤੇ 'ਸ਼ਹਿਜ਼ਾਦਾ' ਲਿਖਿਆ ਹੋਇਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰ ਮਸਤੀ ਭਰੇ ਅੰਦਾਜ਼ 'ਚ ਕਿਤੇ ਜਾ ਰਹੇ ਹਨ। ਇਸ ਦੌਰਾਨ ਅਦਾਕਾਰ ਨੂੰ ਕਿਸ਼ਤੀ 'ਤੇ ਸਵਾਰ ਹੁੰਦੇ ਹੋਏ ਵੀ ਵੇਖਿਆ ਜਾ ਸਕਦਾ ਹੈ।

image source: Instagram

ਦੱਸ ਦੇਈਏ ਕਿ ਕਾਰਤਿਕ ਅਤੇ ਕ੍ਰਿਤੀ ਦੀ ਇਹ ਫਿਲਮ ਸਾਊਥ ਸਟਾਰ ਅਲੂ ਅਰਜੁਨ ਦੀ ਫ਼ਿਲਮ 'ਆਲਾ ਵੈਕੁੰਥਪੁਰਮਲੋ' ਦਾ ਰੀਮੇਕ ਹੈ। ਹਾਲ ਹੀ 'ਚ ਜਦੋਂ ਕਾਰਤਿਕ ਦੀ ਫ਼ਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਇਸ ਦੀ ਅਸਲ ਫ਼ਿਲਮ ਨਾਲ ਤੁਲਨਾ ਕੀਤੀ ਜਾਣ ਲੱਗੀ। ਜਿੱਥੇ ਇੱਕ ਪਾਸੇ ਪ੍ਰਸ਼ੰਸਕਾਂ ਨੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਉੱਥੇ ਹੀ ਫ਼ਿਲਮ ਲਈ ਉਤਸ਼ਾਹ ਵੀ ਵਿਖਾਇਆ।

ਹਿੰਦੀ ਰੀਮੇਕ ਵਿੱਚ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ (Kriti Sanon) ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ। ਫ਼ਿਲਮ 'ਸ਼ਹਿਜ਼ਾਦਾ' ਐਕਸ਼ਨ ਨਾਲ ਭਰਪੂਰ ਪਰਿਵਾਰਕ ਡਰਾਮਾ ਉੱਤੇ ਅਧਾਰਿਤ ਫ਼ਿਲਮ ਹੈ। ਇਹ ਫ਼ਿਲਮ ਰੋਹਿਤ ਧਵਨ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਟੀ-ਸੀਰੀਜ਼ ਫਿਲਮਜ਼ ਦੇ ਬੈਨਰ ਹੇਠ ਭੂਸ਼ਣ ਕੁਮਾਰ ਵੱਲੋਂ ਨਿਰਮਿਤ ਹੈ।

image source: Instagram

ਹੋਰ ਪੜ੍ਹੋ: ਪੂਜਾ ਹੇਗੜੇ ਦੇ ਭਰਾ ਦੇ ਵਿਆਹ 'ਚ ਸ਼ਾਮਿਲ ਹੋਣ ਪਹੁੰਚੇ ਸਲਮਾਨ ਖ਼ਾਨ, ਵਾਇਰਲ ਹੋਈਆਂ ਤਸਵੀਰਾਂ

ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ ਦੇ ਟਕਰਾਅ ਤੋਂ ਬਚਣ ਲਈ ਸ਼ਹਿਜ਼ਾਦਾ ਹੁਣ 17 ਫਰਵਰੀ, 2023 ਨੂੰ ਰਿਲੀਜ਼ ਹੋਵੇਗੀ। ਫੈਨਜ਼ ਨੂੰ ਕਾਰਤਿਕ ਦੀ ਫਿਲਮ ਦਾ ਇੰਤਜ਼ਾਰ ਹੈ ਕਿਉਂਕਿ ਇਸ ਫ਼ਿਲਮ 'ਚ ਕਾਰਤਿਕ ਦਾ ਇੱਕ ਵੱਖਰਾ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

 

View this post on Instagram

 

A post shared by Viral Bhayani (@viralbhayani)

Related Post