ਪੂਜਾ ਹੇਗੜੇ ਦੇ ਭਰਾ ਦੇ ਵਿਆਹ 'ਚ ਸ਼ਾਮਿਲ ਹੋਣ ਪਹੁੰਚੇ ਸਲਮਾਨ ਖ਼ਾਨ, ਵਾਇਰਲ ਹੋਈਆਂ ਤਸਵੀਰਾਂ

Written by  Pushp Raj   |  February 03rd 2023 11:31 AM  |  Updated: February 03rd 2023 11:31 AM

ਪੂਜਾ ਹੇਗੜੇ ਦੇ ਭਰਾ ਦੇ ਵਿਆਹ 'ਚ ਸ਼ਾਮਿਲ ਹੋਣ ਪਹੁੰਚੇ ਸਲਮਾਨ ਖ਼ਾਨ, ਵਾਇਰਲ ਹੋਈਆਂ ਤਸਵੀਰਾਂ

Salman Khan in Pooja Hegde's brother's wedding: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਕਾਫੀ ਸੁਰਖੀਆਂ 'ਚ ਹਨ। ਹਾਲ ਹੀ 'ਚ ਉਹ ਆਪਣੀ ਫ਼ਿਲਮ ਦੀ ਕੋ-ਸਟਾਰ ਅਭਿਨੇਤਰੀ ਪੂਜਾ ਹੇਗੜੇ ਦੇ ਭਰਾ ਰਿਸ਼ਭ ਦੇ ਵਿਆਹ 'ਚ ਪਹੁੰਚੇ ਸਨ। ਇਥੋਂ ਸਲਮਾਨ ਖ਼ਾਨ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

image source: Instagram

ਦੱਸ ਦਈਏ ਕਿ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਜਲਦ ਹੀ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ। ਹਾਲ ਹੀ 'ਚ ਸਲਮਾਨ ਅਦਾਕਾਰਾ ਦੇ ਭਰਾ ਦੇ ਵਿਆਹ 'ਚ ਸ਼ਾਮਿਲ ਹੋਣ ਪਹੁੰਚੇ ਸਨ।

ਵਿਆਹ ਦੇ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਲਮਾਨ ਖ਼ਾਨ ਨਵ ਵਿਆਹੇ ਜੋੜੇ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅਭਿਨੇਤਰੀ ਪੂਜਾ ਨੇ ਵੀ ਆਪਣੇ ਇੰਸਟਾ 'ਤੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਲਾੜਾ-ਲਾੜੀ ਅਤੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ।

image source: Instagram

ਵਾਇਰਲ ਹੋ ਰਹੀਆਂ ਇਨ੍ਹਾਂ ਤਸਵੀਰਾਂ 'ਚ ਸਲਮਾਨ ਖ਼ਾਨ ਬਲੈਕ ਆਊਟਫਿਟ 'ਚ ਨਜ਼ਰ ਆ ਰਹੇ ਹਨ। ਸਲਮਾਨ ਹਮੇਸ਼ਾਂ ਵਾਂਗ ਆਪਣੇ ਇਸ ਲੁੱਕ ਵਿੱਚ ਬੇਹੱਦ ਡੈਸ਼ਿੰਗ ਨਜ਼ਰ ਆ ਰਹੇ ਹਨ। ਉੱਥੇ ਹੀ ਦੂਜੇ ਪਾਸੇ ਪੂਜਾ ਹੇਗੜੇ ਖੂਬਸੂਰਤ ਸਾੜ੍ਹੀ ਵਿੱਚ ਆਪਣੇ ਟ੍ਰੈਡੀਸ਼ਨਲ ਲੁੱਕ ਵਿੱਚ ਬੇਹੱਦ ਖੂਬਸੂਰਤ ਨਜ਼ਰ ਆਈ।

ਦੱਸਣਯੋਗ ਹੈ ਕਿ ਪੂਜਾ ਹੇਗੜੇ ਦੇ ਭਰਾ ਰਿਸ਼ਭ ਹੇਗੜੇ ਦਾ ਵਿਆਹ 30 ਜਨਵਰੀ ਨੂੰ ਸੀ। ਅਦਾਕਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਆਪਣੇ ਭਰਾ ਰਿਸ਼ਭ ਹੇਗੜੇ ਦੇ ਵਿਆਹ 'ਚ ਪੂਜਾ ਹੇਗੜੇ ਬੇਹੱਦ ਖੂਬਸੂਰਤ ਲੱਗ ਰਹੀ ਸੀ। ਅਦਾਕਾਰਾ ਨੇ ਗੋਲਡਨ ਲਾਲ ਕਾਂਜੀਵਰਮ ਸਾੜ੍ਹੀ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

image source: Instagram

ਹੋਰ ਪੜ੍ਹੋ: Watch video: ਰੋਹਿਤ ਸ਼ੈੱਟੀ ਨੇ ਹਵਾ 'ਚ ਕੀਤਾ ਸ਼ਾਨਦਾਰ ਕਾਰ ਸਟੰਟ, ਵੀਡੀਓ ਹੋਈ ਵਾਇਰਲ

ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਅਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜ਼ਿਆਦਾਤਰ ਫੈਨਜ਼ ਅਦਾਕਾਰਾ ਪੂਜਾ ਹੇਗੜੇ ਤੇ ਸਲਮਾਨ ਖ਼ਾਨ ਦੇ ਲੁੱਕ ਦੀ ਤਾਰੀਫ ਕਰਦੇ ਨਜ਼ਰ ਆਏ। ਸਲਮਾਨ ਖ਼ਾਨ ਤੇ ਪੂਜਾ ਹੇਗੜੇ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਫੈਨਜ਼ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network