ਜਾਣੋ ਅਜਿਹਾ ਕੀ ਹੈ ਗੈਵੀ ਚਾਹਲ ਦੀ ਇਸ ਵੀਡੀਓ ‘ਚ, ਐਕਟਰ ਨੇ ਪੋਸਟ ਕਰਕੇ ਕਿਹਾ –‘ਕਮਜ਼ੋਰ ਦਿਲ ਵਾਲੇ ਨਾ ਦੇਖਣ’

By  Lajwinder kaur July 1st 2021 01:06 PM

ਬਾਲੀਵੁੱਡ ਤੇ ਪਾਲੀਵੁੱਡ ਦੇ ਕਮਾਲ ਦੇ ਐਕਟਰ ਗੈਵੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਨਵੀਂ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ – ‘Historical Match !! Watch on Reel for Full Frame ...⚠️ ਕਮਜ਼ੋਰ ਦਿਲ ਵਾਲੇ ਨਾ ਦੇਖਣ !!

“ਹੱਸਣ ਖੇਡਣ ਮਨ ਕਾ ਚਾਓ “’

Gavie Chahal Shared His Health Note About His Eye surgery image credit: instagram

ਹੋਰ ਪੜ੍ਹੋ : ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲੀਆ ਨਾਲ ਹਿੰਦੀ ਗੀਤ ‘ਤੇ ਬਣਾਇਆ ਰੋਮਾਂਟਿਕ ਵੀਡੀਓ, ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ

gavi chahal video

ਇਸ ਵੀਡੀਓ ‘ਚ ਉਹ ਆਪਣੇ ਬੱਚਿਆਂ ਦੇ ਨਾਲ ਕਿਕ੍ਰੇਟ ਖੇਡਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਕ੍ਰਿਕੇਟ ਦਾ ਬੁਖਾਰ ਚੜ੍ਹਿਆ ਹੋਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਹ ਇੱਕ ਗੇਂਦ ਉੱਤੇ 10 ਰਨ ਪੂਰੇ ਕਰਦੇ ਨੇ । ਇਹ ਮਜ਼ੇਦਾਰ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

Nanak Naam Jahaz Hai Remake Lead Role Played By Gavie Chahal image credit: instagram

ਦੱਸ ਦਈਏ ਗੈਵੀ ਚਾਹਲ ‘ਯਾਰਾਂ ਨਾਲ ਬਹਾਰਾਂ’, ‘ਪਿੰਕੀ ਮੋਗੇ ਵਾਲੀ’, ‘ਮਹਿੰਦੀ ਵਾਲੇ ਹੱਥ’ ਅਤੇ ‘ਯਾਰਾਨਾ’ ਵਰਗੀਆਂ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਜਿਵੇਂ ‘ਏਕ ਥਾ ਟਾਈਗਰ’ ਵਰਗੀ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਗੈਵੀ ਚਾਹਲ ਜੋ ਕਿ ਬਹੁਤ ਜਲਦ ‘ਨਾਨਕ ਨਾਮ ਜਹਾਜ਼’  ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ ।

 

 

View this post on Instagram

 

A post shared by Gavie Chahal (@chahalgavie)

Related Post