ਜਾਣੋ ਅਜਿਹਾ ਕੀ ਹੈ ਗੈਵੀ ਚਾਹਲ ਦੀ ਇਸ ਵੀਡੀਓ ‘ਚ, ਐਕਟਰ ਨੇ ਪੋਸਟ ਕਰਕੇ ਕਿਹਾ –‘ਕਮਜ਼ੋਰ ਦਿਲ ਵਾਲੇ ਨਾ ਦੇਖਣ’

written by Lajwinder kaur | July 01, 2021

ਬਾਲੀਵੁੱਡ ਤੇ ਪਾਲੀਵੁੱਡ ਦੇ ਕਮਾਲ ਦੇ ਐਕਟਰ ਗੈਵੀ ਚਾਹਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਨਵੀਂ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ – ‘Historical Match !! Watch on Reel for Full Frame ...⚠️ ਕਮਜ਼ੋਰ ਦਿਲ ਵਾਲੇ ਨਾ ਦੇਖਣ !! “ਹੱਸਣ ਖੇਡਣ ਮਨ ਕਾ ਚਾਓ “’

Gavie Chahal Shared His Health Note About His Eye surgery image credit: instagram
ਹੋਰ ਪੜ੍ਹੋ : ਰਿਤੇਸ਼ ਦੇਸ਼ਮੁਖ ਆਪਣੀ ਪਤਨੀ ਜੇਨੇਲੀਆ ਨਾਲ ਹਿੰਦੀ ਗੀਤ ‘ਤੇ ਬਣਾਇਆ ਰੋਮਾਂਟਿਕ ਵੀਡੀਓ, ਸੋਸ਼ਲ ਮੀਡੀਆ ਉੱਤੇ ਹੋਇਆ ਵਾਇਰਲ
gavi chahal video ਇਸ ਵੀਡੀਓ ‘ਚ ਉਹ ਆਪਣੇ ਬੱਚਿਆਂ ਦੇ ਨਾਲ ਕਿਕ੍ਰੇਟ ਖੇਡਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਕ੍ਰਿਕੇਟ ਦਾ ਬੁਖਾਰ ਚੜ੍ਹਿਆ ਹੋਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਉਹ ਇੱਕ ਗੇਂਦ ਉੱਤੇ 10 ਰਨ ਪੂਰੇ ਕਰਦੇ ਨੇ । ਇਹ ਮਜ਼ੇਦਾਰ ਵੀਡੀਓ ਹਰ ਇੱਕ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।
Nanak Naam Jahaz Hai Remake Lead Role Played By Gavie Chahal image credit: instagram
ਦੱਸ ਦਈਏ ਗੈਵੀ ਚਾਹਲ ‘ਯਾਰਾਂ ਨਾਲ ਬਹਾਰਾਂ’, ‘ਪਿੰਕੀ ਮੋਗੇ ਵਾਲੀ’, ‘ਮਹਿੰਦੀ ਵਾਲੇ ਹੱਥ’ ਅਤੇ ‘ਯਾਰਾਨਾ’ ਵਰਗੀਆਂ ਸੁਪਰ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਨੇ । ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਜਿਵੇਂ ‘ਏਕ ਥਾ ਟਾਈਗਰ’ ਵਰਗੀ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਗੈਵੀ ਚਾਹਲ ਜੋ ਕਿ ਬਹੁਤ ਜਲਦ ‘ਨਾਨਕ ਨਾਮ ਜਹਾਜ਼’  ਫ਼ਿਲਮ ‘ਚ ਅਹਿਮ ਕਿਰਦਾਰ ‘ਚ ਨਜ਼ਰ ਆਉਣਗੇ ।  
 
View this post on Instagram
 

A post shared by Gavie Chahal (@chahalgavie)

0 Comments
0

You may also like