ਮੌਨੀ ਰਾਏ ਦੇ ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਆਇਆ ਸਾਹਮਣੇ, ਫੈਨਸ ਅਤੇ ਮੀਡੀਆ ਕਰਮੀਆਂ ਦੇ ਨਾਲ ਮਨਾਇਆ ਜਨਮ ਦਿਨ

By  Shaminder September 29th 2022 11:28 AM

ਮੌਨੀ ਰਾਏ (Mouni Roy) ਨੇ ਬੀਤੇ ਦਿਨ ਆਪਣਾ ਜਨਮ ਦਿਨ (Birthday Celebration) ਮਨਾਇਆ । ਇਸ ਮੌਕੇ ਉਸ ਨੇ ਮੀਡੀਆ ਕਰਮੀਆਂ ਅਤੇ ਆਪਣੇ ਫੈਨਸ ਦੇ ਨਾਲ ਵੀ ਜਨਮ ਦਿਨ ਸੈਲੀਬ੍ਰੇਟ ਕੀਤਾ । ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਹੱਥਾਂ ਦੇ ਨਾਲ ਮੀਡੀਆ ਕਰਮੀਆਂ ਅਤੇ ਆਪਣੇ ਫੈਨਸ ਨੂੰ ਕੇਕ ਖੁਆਉਂਦੀ ਹੋਈ ਨਜ਼ਰ ਆ ਰਹੀ ਹੈ ।

Mouni roy Image Source : Instagram

ਹੋਰ ਪੜ੍ਹੋ : ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਦਰਸ਼ਨ ਔਲਖ ਅਤੇ ਭਾਈ ਗੁਰਦੇਵ ਸਿੰਘ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਗੀਤ ‘ਪਾਣੀ ਪੰਜਾਬ ਦਾ’

ਮੌਨੀ ਰਾਏ ਅਤੇ ਸੂਰਜ ਨੇ ਕੁਝ ਮਹੀਨੇ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਮੌਨੀ ਰਾਏ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਕੁਝ ਨਜ਼ਦੀਕੀ ਦੋਸਤ ਹੀ ਸ਼ਾਮਿਲ ਹੋਏ ਸਨ ।ਇਸ ਵਿਆਹ ਦੀਆਂ ਸਾਰੀਆਂ ਰਸਮਾਂ ਬੰਗਾਲੀ ਰੀਤੀ ਰਿਵਾਜ਼ ਦੇ ਮੁਤਾਬਕ ਹੋਈਆਂ ਸਨ ।

Mouni roy Image Source : Instagram

ਹੋਰ ਪੜ੍ਹੋ : ਸਰਗੁਨ ਮਹਿਤਾ ਨੇ ਸਾਂਝਾ ਕੀਤਾ ਗੁਰਪ੍ਰੀਤ ਭੰਗੂ ਦਾ ਗਿੱਧਾ ਪਾਉਂਦੀ ਦਾ ਵੀਡੀਓ, ਕਿਹਾ ਭੰਗੂ ਮੈਡਮ ਨੇ ਸੈੱਟ ‘ਤੇ ਵੀ ਲਾਈਆਂ ਬੜੀਆਂ ਰੌਣਕਾਂ

ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।ਮੌਨੀ ਰਾਏ ਦੀ ਸੂਰਜ ਨਾਂਬਿਆਰ ਦੇ ਨਾਲ ਦੋਸਤੀ ਵਿਦੇਸ਼ ‘ਚ ਹੋਈ ਸੀ । ਦੋਹਾਂ ਨੇ ਆਪਣੀ ਦੋਸਤੀ ਨੂੰ ਕਾਫੀ ਸੀਕਰੇਟ ਰੱਖਿਆ ਸੀ।ਮੌਨੀ ਨੇ ਕਦੇ ਵੀ ਸੂਰਜ ਬਾਰੇ ਕਿਸੇ ਕੋਲ ਜ਼ਿਕਰ ਨਹੀਂ ਸੀ ਕੀਤਾ । ਉਹ ਲੰਮਾ ਸਮਾਂ ਸੂਰਜ ਦੇ ਨਾਲ ਰਿਲੇਸ਼ਨਸ਼ਿਪ ‘ਚ ਰਹੀ ਸੀ । ਜਿਸ ਤੋਂ ਬਾਅਦ ਦੋਹਾਂ ਨੇ ਜਨਵਰੀ ‘ਚ ਇਸ ਰਿਸ਼ਤੇ ਨੂੰ ਵਿਆਹ ਦਾ ਨਾਮ ਦੇ ਦਿੱਤਾ ।

mouni roy salary image Source : Instagram

ਮੌਨੀ ਰਾਏ ਅਤੇ ਸੂਰਜ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਮੌਨੀ ਰਾਏ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।ਬੀਤੇ ਦਿਨੀਂ ਮੌਨੀ ਰਾਏ ਨੇ ਆਪਣੇ ਪਤੀ ਦਾ ਜਨਮ ਵੀ ਮਨਾਇਆ ਸੀ । ਜਿਸ ਦੀਆਂ ਤਸਵੀਰਾਂ ਵੀ ਅਦਾਕਾਰਾ ਨੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

A post shared by Voompla (@voompla)

Related Post