ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਦੇ ਜਨਮ ਦਿਨ ਦੀ ਵੀਡੀਓ ਆਈ ਸਾਹਮਣੇ, ਪੂਰੇ ਪਰਿਵਾਰ ਦੇ ਨਾਲ ਕੇਕ ਕੱਟਦੇ ਆਏ ਨਜ਼ਰ
ਰਿਤਿਕ ਰੌਸ਼ਨ ਦੇ ਪਿਤਾ ਰਾਕੇਸ਼ ਰੌਸ਼ਨ ਬੀਤੇ ਦਿਨੀਂ ਆਪਣਾ ਜਨਮ ਦਿਨ ਪਰਿਵਾਰ ਵਾਲਿਆਂ ਦੇ ਨਾਲ ਸੈਲੀਬ੍ਰੇਟ ਕੀਤਾ ਹੈ । ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ।
View this post on Instagram
#happybirthdayMrRoshan#wemakeit with love and memories #❤️❤️

ਰਿਤਿਕ ਰੌਸ਼ਨ ਦੀ ਮਾਤਾ ਪਿੰਕੀ ਰੌਸ਼ਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਨੇ ਵੀ ਰਾਕੇਸ਼ ਰੌਸ਼ਨ ਦੇ ਬਰਥਡੇਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਹੈ । ਇਸ ਵੀਡੀਓ ‘ਚ ਰਾਕੇਸ਼ ਰੌਸ਼ਨ ਆਪਣੇ ਪੂਰੇ ਪਰਿਵਾਰ ਦੇ ਨਾਲ ਨਜ਼ਰ ਆ ਰਹੇ ਨੇ । ਇਸ ਖ਼ਾਸ ਮੌਕੇ ‘ਤੇ ਰਿਤਿਕ ਰੌਸ਼ਨ ਦੀ ਐਕਸ ਵਾਈਫ ਸੁਜ਼ੈਨ ਖ਼ਾਨ ਵੀ ਪਹੁੰਚੀ ਹੋਈ ਸੀ ।

ਪਿਛਲੇ ਸਾਲ ਬਾਲੀਵੁੱਡ ਦੇ ਨਿਰਦੇਸ਼ਕ ਤੇ ਐਕਟਰ ਰਾਕੇਸ਼ ਰੌਸ਼ਨ ਦੀ ਗਲੇ ਦੇ ਕੈਂਸਰ ਦੀ ਸਰਜਰੀ ਹੋਈ ਸੀ । ਉਨ੍ਹਾਂ ਦੀ ਸਿਹਤ ਦੇ ਲਈ ਪੀ.ਐੱਮ ਮੋਦੀ ਨੇ ਵੀ ਟਵਿਟ ਕੀਤਾ ਸੀ ਤੇ ਲਿਖਿਆ ਸੀ- ‘ਡਿਅਰ ਰਿਤਿਕ, ਸ਼੍ਰੀ ਰਾਕੇਸ਼ ਰੌਸ਼ਨ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ.. ਉਹ ਫਾਈਟਰ ਹਨ.. ਮੈਨੂੰ ਭਰੋਸਾ ਹੈ ਕਿ ਉਹ ਪੂਰੀ ਹਿੰਮਤ ਨਾਲ ਇਸ ਚੁਣੌਤੀ ਦਾ ਸਾਹਮਣਾ ਕਰਨਗੇ..’ । ਰਾਕੇਸ਼ ਰੌਸ਼ਨ ਬਾਲੀਵੁੱਡ ਦੀਆਂ ਕਈ ਸੁਪਰ ਹਿੱਟ ਫ਼ਿਲਮ ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਦੀ ਨਿਰਦੇਸ਼ਨ ਦੇ ਹੇਠ ਕਈ ਸੁਪਰ ਹਿੱਟ ਫ਼ਿਲਮਾਂ ਹਿੰਦੀ ਸਿਨੇਮੇ ਨੂੰ ਦਿੱਤੀਆਂ ਨੇ ।