ਪੱਕੋ, ਗੁੱਡੀ ਜਾਂ ਬਸੰਤ ਕੌਰ ਦੱਸੋ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਹੈ ਬੈਸਟ

By  Lajwinder kaur May 10th 2019 06:02 PM

ਪੰਜਾਬੀ ਇੰਡਸਟਰੀ ਦੀ ਸੰਜੀਦਾ ਅਦਾਕਾਰ ਸਿੰਮੀ ਚਾਹਲ ਜਿਨ੍ਹਾਂ ਦਾ ਨਾਮ ਬਿਹਤਰੀਨ ਅਦਾਕਾਰਾਂ ‘ਚ ਆਉਂਦਾ ਹੈ। ਪਰ ਅਸਲ ਜ਼ਿੰਦਗੀ 'ਚ ਉਹ ਆਪਣੇ ਨਿਭਾਏ ਗਏ ਕਿਰਦਾਰਾਂ ਤੋਂ ਵੱਖਰੇ ਚੁਲਬੁਲੇ ਸੁਭਾਅ ਦੀ ਮਾਲਿਕ ਹੈ। ਉਹ ਹਰ ਕਿਰਦਾਰ ਨੂੰ ਬਹੁਤ ਹੀ ਸ਼ਿਦੱਤ ਦੇ ਨਾਲ ਨਿਭਾਉਂਦੇ ਨੇ। ਫ਼ਿਲਮੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਪੰਜਾਬੀ ਗੀਤਾਂ 'ਚ ਮਾਡਲਿੰਗ ਵੀ ਕੀਤੀ ਹੈ।

ਹੋਰ ਵੇਖੋ:ਰਘਵੀਰ ਬੋਲੀ ਦੀ ਇਸ ਹਰਕਤ ਤੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਮਰੋੜਿਆ ਰਘਵੀਰ ਦਾ ਕੰਨ, ਦੇਖੋ ਵੀਡੀਓ

ਗੱਲ ਕਰਦੇ ਹਾਂ ਉਨ੍ਹਾਂ ਵੱਲੋਂ ਨਿਭਾਏ ਕਿਰਦਾਰਾਂ ਦੀ ਤਾਂ ਸਾਲ 2016 'ਚ ਉਨ੍ਹਾਂ ਨੇ ਐਮੀ ਵਿਰਕ ਨਾਲ ਫ਼ਿਲਮ ਬੰਬੂਕਾਟ 'ਚ ਪੱਕੋ ਨਾਂ  ਦੀ ਮੁਟਿਆਰ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਹੀ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦੇ ਦਿੱਤਾ ਸੀ। ਜਿਸਦੇ ਚੱਲਦੇ ਇਸ ਫ਼ਿਲਮ ਲਈ ਪੀਟੀਸੀ ਪੰਜਾਬੀ ਦਾ ਬੈਸਟ ਡੈਬਿਊ ਅਵਾਰਡ ਵੀ ਸਿੰਮੀ ਚਾਹਲ ਨੂੰ ਮਿਲਿਆ ਸੀ।

View this post on Instagram

 

Manjinder te Guddi ki dekh rahe ne ethey ?? dasso ? ‘ Rabb Da Radio 2 ?❤️ ‘ running successfully in your nearest Theatre now?? kihne kihne ess Weekend te dekhni aa movie ?? ???

A post shared by ?Simi Chahal (@simichahal9) on Apr 6, 2019 at 6:14am PDT

ਸਾਲ 2017 ‘ਚ ਆਈ ਫ਼ਿਲਮ ਰੱਬ ਦਾ ਰੇਡੀਓ ਜਿਸ ‘ਚ ਸਿੰਮੀ ਚਾਹਲ ਨੇ ਗੁੱਡੀ ਨਾਮ ਦੀ ਪੇਂਡੂ ਮੁਟਿਆਰ ਦਾ ਰੋਲ ਪਲੇਅ ਕੀਤਾ ਸੀ। ਉਨ੍ਹਾਂ ਦਾ ਇਸ ਫ਼ਿਲਮ ‘ਚ ਸਾਥ ਦਿੱਤਾ ਸੀ ਤਰਸੇਮ ਜੱਸੜ ਨੇ। ਇਹ ਫ਼ਿਲਮ ਲੋਕਾਂ ਨੂੰ ਇੰਨੀ ਪਸੰਦ ਆਈ ਕਿ ਇਸੇ ਸਾਲ ਇਸ ਫ਼ਿਲਮ ਦਾ ਸਿਕਵਲ ਰੱਬ ਦਾ ਰੇਡੀਓ-2 ਵੀ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ।

View this post on Instagram

 

we all have that ‘moment of truth’ in our lives, like Basant Kaur did, beyond which everything is in our control. we decide what we do with that information/realization, how we face it, react to it and go about it. and always remember anything and everything you do after this point will shape up your life, your happiness! So make sure you at least try to be true/right to yourself?☺️? Life is never as hard as we make it just by looking at it with all the doubts possible! Just relax, sit back and do the right thing- rest shall fall in place?❤️ ‘ Don’t you worry, don’t you worry child, see heaven’s got a plan for you✨ #DaanaPaani?

A post shared by ?Simi Chahal (@simichahal9) on May 5, 2018 at 8:00pm PDT

ਸਾਲ 2018 'ਚ ਆਈ ‘ਦਾਣਾ ਪਾਣੀ’ ਫ਼ਿਲਮ ਜਿਸ 'ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਜਲਵੇ ਬਿਖੇਰੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਬਾਲੀਵੁੱਡ ਤੇ ਪਾਲੀਵੁੱਡ ਦੇ ਦਿੱਗਜ ਹੀਰੋ ਜਿੰਮੀ ਸ਼ੇਰਗਿੱਲ ਦੇ ਓਪੋਜ਼ਿਟ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਬਸੰਤ ਕੌਰ ਨਾਮ ਦੀ ਮੁਟਿਆਰ ਦਾ ਰੋਲ ਅਦਾ ਕੀਤਾ ਹੈ। ਇਸ ਫ਼ਿਲਮ ‘ਚ ਉਨ੍ਹਾਂ ਨੇ ਆਪਣੀ ਅਭਿਨੈ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਕਮੈਂਟ ਕਰਕੇ ਦੱਸੋ ਤੁਹਾਨੂੰ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਸਭ ਤੋਂ ਵੱਧ ਪਸੰਦ ਹੈ।

 

Related Post