ਪੱਕੋ, ਗੁੱਡੀ ਜਾਂ ਬਸੰਤ ਕੌਰ ਦੱਸੋ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਹੈ ਬੈਸਟ

written by Lajwinder kaur | May 10, 2019

ਪੰਜਾਬੀ ਇੰਡਸਟਰੀ ਦੀ ਸੰਜੀਦਾ ਅਦਾਕਾਰ ਸਿੰਮੀ ਚਾਹਲ ਜਿਨ੍ਹਾਂ ਦਾ ਨਾਮ ਬਿਹਤਰੀਨ ਅਦਾਕਾਰਾਂ ‘ਚ ਆਉਂਦਾ ਹੈ। ਪਰ ਅਸਲ ਜ਼ਿੰਦਗੀ 'ਚ ਉਹ ਆਪਣੇ ਨਿਭਾਏ ਗਏ ਕਿਰਦਾਰਾਂ ਤੋਂ ਵੱਖਰੇ ਚੁਲਬੁਲੇ ਸੁਭਾਅ ਦੀ ਮਾਲਿਕ ਹੈ। ਉਹ ਹਰ ਕਿਰਦਾਰ ਨੂੰ ਬਹੁਤ ਹੀ ਸ਼ਿਦੱਤ ਦੇ ਨਾਲ ਨਿਭਾਉਂਦੇ ਨੇ। ਫ਼ਿਲਮੀ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਪੰਜਾਬੀ ਗੀਤਾਂ 'ਚ ਮਾਡਲਿੰਗ ਵੀ ਕੀਤੀ ਹੈ। ਹੋਰ ਵੇਖੋ:ਰਘਵੀਰ ਬੋਲੀ ਦੀ ਇਸ ਹਰਕਤ ਤੇ ਡਾਇਰੈਕਟਰ ਰਾਕੇਸ਼ ਮਹਿਤਾ ਨੇ ਮਰੋੜਿਆ ਰਘਵੀਰ ਦਾ ਕੰਨ, ਦੇਖੋ ਵੀਡੀਓ ਗੱਲ ਕਰਦੇ ਹਾਂ ਉਨ੍ਹਾਂ ਵੱਲੋਂ ਨਿਭਾਏ ਕਿਰਦਾਰਾਂ ਦੀ ਤਾਂ ਸਾਲ 2016 'ਚ ਉਨ੍ਹਾਂ ਨੇ ਐਮੀ ਵਿਰਕ ਨਾਲ ਫ਼ਿਲਮ ਬੰਬੂਕਾਟ 'ਚ ਪੱਕੋ ਨਾਂ  ਦੀ ਮੁਟਿਆਰ ਦਾ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਹੀ ਉਨ੍ਹਾਂ ਨੇ ਆਪਣੀ ਦਮਦਾਰ ਅਦਾਕਾਰੀ ਦਾ ਸਬੂਤ ਦੇ ਦਿੱਤਾ ਸੀ। ਜਿਸਦੇ ਚੱਲਦੇ ਇਸ ਫ਼ਿਲਮ ਲਈ ਪੀਟੀਸੀ ਪੰਜਾਬੀ ਦਾ ਬੈਸਟ ਡੈਬਿਊ ਅਵਾਰਡ ਵੀ ਸਿੰਮੀ ਚਾਹਲ ਨੂੰ ਮਿਲਿਆ ਸੀ।

ਸਾਲ 2017 ‘ਚ ਆਈ ਫ਼ਿਲਮ ਰੱਬ ਦਾ ਰੇਡੀਓ ਜਿਸ ‘ਚ ਸਿੰਮੀ ਚਾਹਲ ਨੇ ਗੁੱਡੀ ਨਾਮ ਦੀ ਪੇਂਡੂ ਮੁਟਿਆਰ ਦਾ ਰੋਲ ਪਲੇਅ ਕੀਤਾ ਸੀ। ਉਨ੍ਹਾਂ ਦਾ ਇਸ ਫ਼ਿਲਮ ‘ਚ ਸਾਥ ਦਿੱਤਾ ਸੀ ਤਰਸੇਮ ਜੱਸੜ ਨੇ। ਇਹ ਫ਼ਿਲਮ ਲੋਕਾਂ ਨੂੰ ਇੰਨੀ ਪਸੰਦ ਆਈ ਕਿ ਇਸੇ ਸਾਲ ਇਸ ਫ਼ਿਲਮ ਦਾ ਸਿਕਵਲ ਰੱਬ ਦਾ ਰੇਡੀਓ-2 ਵੀ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ।
ਸਾਲ 2018 'ਚ ਆਈ ‘ਦਾਣਾ ਪਾਣੀ’ ਫ਼ਿਲਮ ਜਿਸ 'ਚ ਉਨ੍ਹਾਂ ਨੇ ਆਪਣੀ ਬਿਹਤਰੀਨ ਅਦਾਕਾਰੀ ਦੇ ਜਲਵੇ ਬਿਖੇਰੇ ਹਨ। ਇਸ ਫ਼ਿਲਮ ‘ਚ ਉਨ੍ਹਾਂ ਨੇ ਬਾਲੀਵੁੱਡ ਤੇ ਪਾਲੀਵੁੱਡ ਦੇ ਦਿੱਗਜ ਹੀਰੋ ਜਿੰਮੀ ਸ਼ੇਰਗਿੱਲ ਦੇ ਓਪੋਜ਼ਿਟ ਕਿਰਦਾਰ ਨਿਭਾਇਆ ਸੀ। ਇਸ ਫ਼ਿਲਮ 'ਚ ਬਸੰਤ ਕੌਰ ਨਾਮ ਦੀ ਮੁਟਿਆਰ ਦਾ ਰੋਲ ਅਦਾ ਕੀਤਾ ਹੈ। ਇਸ ਫ਼ਿਲਮ ‘ਚ ਉਨ੍ਹਾਂ ਨੇ ਆਪਣੀ ਅਭਿਨੈ ਨਾਲ ਸਭ ਨੂੰ ਆਪਣਾ ਮੁਰੀਦ ਬਣਾ ਲਿਆ ਹੈ। ਕਮੈਂਟ ਕਰਕੇ ਦੱਸੋ ਤੁਹਾਨੂੰ ਸਿੰਮੀ ਚਾਹਲ ਦਾ ਕਿਹੜਾ ਕਿਰਦਾਰ ਸਭ ਤੋਂ ਵੱਧ ਪਸੰਦ ਹੈ।  

0 Comments
0

You may also like