ਟੀਵੀ ਦੇ ਇਸ ਸੀਰੀਅਲ ਤੋਂ ਅਨੀਤਾ ਦੇਵਗਨ ਨੇ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ, ਪੁੱਤਰ ਵੀ ਕਈ ਫ਼ਿਲਮਾਂ ‘ਚ ਆ ਚੁੱਕਿਆ ਹੈ ਨਜ਼ਰ

By  Shaminder June 24th 2020 07:10 PM

ਅਨੀਤਾ ਦੇਵਗਨ ਕਿਸੇ ਪਛਾਣ ਦੇ ਮੁਹਤਾਜ਼ ਨਹੀਂ ਹਨ । ਉਨ੍ਹਾਂ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ । ਉਨ੍ਹਾਂ ਨੂੰ ਪੀਟੀਸੀ ਪੰਜਾਬੀ ਅਵਾਰਡ 2020 ਲਈ ਫ਼ਿਲਮ ਜੱਦੀ ਸਰਦਾਰ ਲਈ ਬੈਸਟ ਸਪੋਟਿੰਗ ਐੱਕਟਰੈੱਸ ਲਈ ਨੌਮੀਨੇਟ ਕੀਤਾ ਗਿਆ ਹੈ ਅਤੇ ਜੇ ਤੁਹਾਨੂੰ ਅਨੀਤਾ ਦੇਵਗਨ ਦੀ ਅਦਾਕਾਰੀ ਪਸੰਦ ਆਈ ਤਾਂ ਤੁਸੀਂ ਵੀ ਉਨ੍ਹਾਂ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।

https://www.instagram.com/p/CBTT02qhirD/

ਅਨੀਤਾ ਦੇਵਗਨ ਦੇ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਪੜ੍ਹ ਕੇ ਜਮਾਤਾਂ ਚਾਰ ਪੰਚਣੀ ਪਿੰਡ ਦੀ ਬਣੀ ਦੂਰਦਰਸ਼ਨ ‘ਤੇ ਸੀਰੀਅਲ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਹੁਣ ਹਰ ਤੀਜੀ ਫ਼ਿਲਮ ‘ਚ ਨਜ਼ਰ ਆ ਰਹੇ ਨੇ । ਇਸ ਤੋਂ ਬਾਅਦ ਉਨ੍ਹਾਂ ਨੂੰ ਹਸ਼ਰ ਫ਼ਿਲਮ ‘ਚ ਬੱਬੂ ਮਾਨ ਦੀ ਚਾਚੀ ਦਾ ਕਿਰਦਾਰ ਕਰਨ ਦਾ ਮੌਕਾ ਮਿਲਿਆ ਇਸ ‘ਚ ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਨਜ਼ਰ ਆਏ ਸਨ ।

https://www.instagram.com/p/CBaj_cDAYj-/

ਬਸ ਫਿਰ ਕੀ ਸੀ ਅਨੀਤਾ ਦੇਵਗਨ ਕੋਲ ਉਨ੍ਹਾਂ ਦੀ ਅਦਾਕਾਰੀ ਦੀ ਬਦੌਲਤ ਫ਼ਿਲਮਾਂ ਦੀ ਲਾਈਨ ਲੱਗ ਗਈ ਅਤੇ ਇੱਕ ਤੋਂ ਬਾਅਦ ਇੱਕ ਕਈ ਰੋਲ ਉਨ੍ਹਾਂ ਦੀ ਝੋਲੀ ਪੈਂਦੇ ਗਏ । ਜੱਟ ਐਂਡ ਜੂਲੀਅਟ-1ਅਤੇ ਜੱਟ ਐਂਡ ਜੂਲੀਅਟ-2 ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ । ਅਨੀਤਾ ਦੇਵਗਨ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਨੇ ।ਰੱਬ ਦਾ ਰੇਡੀਓ,ਕੰਟਰੋਲ ਭਾਜੀ ਕੰਟਰੋਲ,ਪ੍ਰੋਪਰ ਪਟੋਲਾ ਹੋਵੇ ਜਾਂ ਫਿਰ ਹੋਰ ਕੋਈ ਫ਼ਿਲਮ ਹਰ ਫ਼ਿਲਮ ‘ਚ ਉਨ੍ਹਾਂ ਨੇ ਵੱਖੋ ਵੱਖਰੇ ਕਿਰਦਾਰ ਨਿਭਾਏ ਹਨ ਅਤੇ ਇਨ੍ਹਾਂ ਸਾਰੇ ਕਿਰਦਾਰਾਂ ਨੂੰ ਖੂਬ ਸਰਾਹਿਆ ਵੀ ਗਿਆ ਹੈ ।

https://www.instagram.com/p/CAufs18gGJi/

ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਅਨੀਤਾ ਦੇਵਗਨ ਦੇ ਬੇਟੇ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਬੇਟਾ ਆਮੀਨ ਵੀ ਤਰੇੜਾਂ ਅਤੇ ਸੁੱਚੀ ਸਾਂਝ ‘ਚ ਕੰਮ ਕਰ ਚੁੱਕਿਆ ਹੈ ।ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦ ਦੇ ਅਦਾਕਾਰ ਨੂੰ ਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ    https://www.ptcpunjabi.co.in/voting/’ 'ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।

https://www.instagram.com/p/CBXmwDZnMEA/

ਅਨੀਤਾ ਦੇਵਗਨ  ਨੂੰ ਪੀਟੀਸੀ ਪੰਜਾਬੀ ਅਵਾਰਡ 2020 ਲਈ ਫ਼ਿਲਮ ਜੱਦੀ ਸਰਦਾਰ ਲਈ ਬੈਸਟ ਸਪੋਟਿੰਗ ਐੱਕਟਰੈੱਸ ਲਈ ਨੌਮੀਨੇਟ ਕੀਤਾ ਗਿਆ ਹੈ ਅਤੇ ਜੇ ਤੁਹਾਨੂੰ ਅਨੀਤਾ ਦੇਵਗਨ ਦੀ ਅਦਾਕਾਰੀ ਪਸੰਦ ਆਈ ਤਾਂ ਤੁਸੀਂ ਵੀ ਉਨ੍ਹਾਂ ਨੂੰ ਵੋਟ ਕਰਕੇ ਜਿਤਵਾ ਸਕਦੇ ਹੋ ।ਤੁਹਾਨੂੰ ਦੱਸ ਦਿੰਦੇ ਹਾਂ ਇਸ ਅਵਾਰਡ ਸਮਰੋਹ ਦੌਰਾਨ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਅਤੇ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਲਈ ਨੌਮੀਨੇਟ ਕਲਾਕਾਰਾਂ, ਫ਼ਿਲਮ ਡਾਇਰੈਕਟਰਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਅਤਿ-ਆਧੁਨਿਕ ਤਕਨੀਕ ਨਾਲ ਘਰ ਬੈਠੇ ਹਰ ਇੱਕ ਨੂੰ ਇੱਕ ਪਲੇਟਫਾਰਮ ’ਤੇ ਇੱਕਠਾ ਕਰੇਗਾ । ਇਹਨਾਂ ਫ਼ਿਲਮੀ ਸਿਤਾਰਿਆਂ ਨੂੰ ਉਹਨਾਂ ਦੇ ਘਰ ਵਿੱਚ ਹੀ ‘ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020’ ਨਾਲ ਸਨਮਾਨਿਤ ਕੀਤਾ ਜਾਵੇਗਾ

Related Post