ਫ਼ਿਲਮ 'ਲਾਲ ਸਿੰਘ ਚੱਢਾ' 'ਚ ਆਮਿਰ ਖ਼ਾਨ ਦਾ ਕਿਉਂ ਨਿਭਾ ਰਹੇ ਨੇ ਸਿੱਖ ਕਿਰਦਾਰ, ਅਦਾਕਾਰ ਨੇ ਕੀਤਾ ਖੁਲਾਸਾ

By  Pushp Raj August 9th 2022 05:02 PM -- Updated: August 9th 2022 05:09 PM

Aamir Khan is playing Sikh character: ਬਾਲੀਵੁੱਡ ਦੇ ਮਿਸਟਰ ਪ੍ਰਫੈਕਸ਼ਨਿਸਟ ਆਮਿਰ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹਨ। ਆਮਿਰ ਖ਼ਾਨ ਦੀ ਇਹ ਫ਼ਿਲਮ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਫ਼ਿਲਮ ਰਿਲੀਜ਼ ਹੋਣ ਤੋਂ ਪਹਿਲਾਂ ਆਮਿਰ ਖਾਨ ਨੇ ਦੱਸਿਆ ਕਿ ਆਖ਼ਿਰ ਉਨ੍ਹਾਂ ਨੇ ਫ਼ਿਲਮ ਵਿੱਚ ਸਿੱਖ ਦਾ ਕਿਰਦਾਰ ਕਿਉਂ ਨਿਭਾਇਆ ਹੈ।

Aamir Khan-starrer Laal Singh Chaddha's new song 'Tur Kalleyan' is out now Image Source: Twitter

ਦੱਸ ਦਈਏ ਕਿ ਆਮਿਰ ਖ਼ਾਨ ਦੀ ਫ਼ਿਲਮ ਲਾਲ ਸਿੰਘ ਚੱਢਾ ਰਿਲੀਜ਼ ਹੋਣ 'ਚ ਮਹਿਜ਼ 2 ਦਿਨ ਬਾਕੀ ਹਨ ਅਤੇ ਰਿਲੀਜ਼ ਤੋਂ ਪਹਿਲਾਂ ਹੀ ਆਮਿਰ ਨੇ ਫ਼ਿਲਮ ਦੇ ਕਿਰਦਾਰ ਨੂੰ ਲੈ ਕੇ ਰਾਜ਼ ਖੋਲ੍ਹਿਆ ਹੈ। ਹਰ ਕੋਈ ਇਹ ਜਾਣਦਾ ਹੈ ਕਿ ਫ਼ਿਲਮ 'ਲਾਲ ਸਿੰਘ ਚੱਢਾ' ਹਾਲੀਵੁੱਡ ਫ਼ਿਲਮ 'ਫੋਰੈਸਟ ਗੰਪ' ਦਾ ਹਿੰਦੀ ਰੀਮੇਕ ਹੈ।

ਹਾਲੀਵੁੱਡ ਫ਼ਿਲਮ 'ਫੋਰੈਸਟ ਗੰਪ' 'ਚ ਟੌਮ ਹੈਂਕ ਮੁੱਖ ਭੂਮਿਕਾ 'ਚ ਸਨ। ਹੁਣ ਲਾਲ ਸਿੰਘ ਚੱਢਾ ਵਿੱਚ ਆਮਿਰ ਖ਼ਾਨ ਟੌਮ ਹੈਂਕ ਵਾਲਾ ਕਿਰਦਾਰ ਨਿਭਾ ਰਹੇ ਹਨ, ਪਰ ਇਸ ਫ਼ਿਲਮ ਦੇ ਵਿੱਚ ਲਾਲ ਸਿੰਘ ਚੱਢਾ ਨੂੰ ਸਿੱਖ ਦੇ ਕਿਰਦਾਰ ਵਿੱਚ ਦਿਖਾਇਆ ਗਿਆ ਹੈ। ਹੁਣ ਆਮਿਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਲਾਲ ਸਿੰਘ ਚੱਢਾ ਦੇ ਕਿਰਦਾਰ ਨੂੰ ਸਿੱਖ ਦੇ ਕਿਰਦਾਰ 'ਚ ਕਿਉਂ ਰੱਖਿਆ ਹੈ।

Image Source: Instagram

ਇਸ ਬਾਰੇ ਗੱਲ ਕਰਦੇ ਹੋਏ ਆਮਿਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ, ''ਤਕਨੀਕੀ ਤੌਰ 'ਤੇ ਇਹ ਕਿਰਦਾਰ ਕੋਈ ਵੀ ਹੋ ਸਕਦਾ ਸੀ ਪਰ ਫ਼ਿਲਮ ਦੇ ਪਟਕਥਾ ਲੇਖਕ ਅਤੁਲ ਕੁਲਕਰਨੀ ਨੇ ਇਸ ਤਰ੍ਹਾਂ ਦੀ ਕਹਾਣੀ ਲਿਖੀ ਹੈ ਤਾਂ ਜੋ ਦਰਸ਼ਕ ਇਸ ਕਿਰਦਾਰ ਨਾਲ ਚੰਗੀ ਤਰ੍ਹਾਂ ਜੁੜ ਸਕਣ। ਇਹ ਸਾਲ 1983-84 ਦੀ ਕਹਾਣੀ ਹੈ ਅਤੇ ਉਸ ਸਮੇਂ ਦੌਰਾਨ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਸੀ।

ਆਮਿਰ ਖ਼ਾਨ ਨੇ ਕਿਹਾ , ਅਤੁਲ ਪਹਿਲਾਂ ਹੀ ਇਸ ਫ਼ਿਲਮਦੇ ਰੂਪਾਂਤਰਣ ਵਿੱਚ ਇੱਕ ਸਿੱਖ ਦੇ ਰੂਪ ਵਿੱਚ ਕਿਰਦਾਰ ਨੂੰ ਕਾਸਟ ਕਰ ਚੁੱਕੇ ਹਨ। ਜਦੋਂ ਸਾਨੂੰ ਸਕ੍ਰਿਪਟ ਮਿਲੀ, ਅਸੀਂ ਕਿਰਦਾਰ ਨੂੰ ਇੱਕ ਸਿੱਖ ਵਜੋਂ ਪੜ੍ਹ ਰਹੇ ਸੀ। ਇਸ ਲਈ ਅਸੀਂ ਇਹ ਕੁਦਰਤੀ ਤੌਰ 'ਤੇ ਕੀਤਾ। ਇਹੀ ਕਾਰਨ ਹੈ ਕਿ ਸਾਡੇ ਵਿੱਚੋਂ ਕਿਸੇ ਨੇ ਇਹ ਨਹੀਂ ਪੁੱਛਿਆ ਕਿ ਉਹ ਸਿੱਖ ਕਿਉਂ ਹੈ? ਪਰ ਹੁਣ ਮੈਂ ਸੋਚਦਾ ਹਾਂ, ਤਕਨੀਕੀ ਤੌਰ 'ਤੇ ਇਹ ਕੋਈ ਵੀ ਹੋ ਸਕਦਾ ਸੀ। ਮੈਨੂੰ ਲਗਦਾ ਹੈ ਕਿ ਅਤੁਲ ਨੇ ਇਹ ਸਭ ਕੁਝ ਇਸ ਲਈ ਕੀਤਾ ਕਿਉਂਕਿ 1983-84 ਸਾਡੇ ਸਮਾਜਿਕ ਰਾਜਨੀਤਿਕ ਇਤਿਹਾਸ ਦੀ ਸਮਾਂ-ਸੀਮਾ ਵਿੱਚ ਸਿੱਖ ਕੌਮ ਲਈ ਬਹੁਤ ਔਖਾ ਸਮਾਂ ਸੀ। ਉਸ ਸਮੇਂ ਸਿੱਖ ਕੌਮ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

'Laal Singh Chaddha' story LEAKED: Aamir Khan-starrer revolves around 1984 Sikh riots? Details inside Image Source: Twitter

ਹੋਰ ਪੜ੍ਹੋ: ਬ੍ਰੇਕਅੱਪ ਤੋਂ ਬਾਅਦ ਇਕੱਠੇ ਸਪਾਟ ਹੋਏ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ, ਦੋਹਾਂ ਦੇ ਚਿਹਰੇ 'ਤੇ ਦਿਖੀ ਮੁਸਕੁਰਾਹਟ

ਇਸ ਬਾਰੇ ਲੇਖਕ ਅਤੁਲ ਕੁਲਕਰਨੀ ਆਮਿਰ ਦੇ ਲੁੱਕ 'ਤੇ ਕਿਹਾ ਸੀ, ਉਨ੍ਹਾਂ ਦੇ ਲੁੱਕ ਦੀ ਹਰ ਛੋਟੀ ਜਿਹੀ ਗੱਲ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਇਸ ਬਾਰੇ ਕਹਿਣ ਨੂੰ ਬਹੁਤ ਕੁਝ ਹੈ ਪਰ ਜੇਕਰ ਮੈਂ ਖੁਦ ਦੱਸਾਂਗਾ ਤਾਂ ਦਰਸ਼ਕਾਂ ਦਾ ਮਜ਼ਾ ਹੀ ਵਿਗੜ ਜਾਵੇਗਾ। ਪਰ ਮੈਂ ਕਹਾਂਗਾ ਕਿ ਹਰ ਛੋਟੇ ਵੇਰਵੇ ਦਾ ਇੱਕ ਕਾਰਨ ਹੁੰਦਾ ਹੈ।

Related Post