ਬ੍ਰੇਕਅੱਪ ਤੋਂ ਬਾਅਦ ਇਕੱਠੇ ਸਪਾਟ ਹੋਏ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ, ਦੋਹਾਂ ਦੇ ਚਿਹਰੇ 'ਤੇ ਦਿਖੀ ਮੁਸਕੁਰਾਹਟ

written by Pushp Raj | August 09, 2022

Shamita Shetty and Raqesh Bapat spotted together: ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਨੇ ਕੁਝ ਸਮੇਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਬੁਆਏਫ੍ਰੈਂਡ ਅਤੇ ਅਭਿਨੇਤਾ ਰਾਕੇਸ਼ ਬਾਪਟ ਨਾਲ ਬ੍ਰੇਕਅੱਪ ਦਾ ਐਲਾਨ ਕੀਤਾ ਹੈ। ਹੁਣ ਇਸ ਜੋੜੇ ਦੇ ਫੈਨਜ਼ ਲਈ ਇੱਕ ਖੁਸ਼ਖਬਰੀ ਹੈ। ਦਰਅਸਲ, ਇਹ ਵੱਖ ਹੋਇਆ ਜੋੜਾ ਇੱਕ ਵਾਰ ਫਿਰ ਨੇੜੇ ਆ ਰਿਹਾ ਹੈ। ਕਿਉਂਕਿ ਪੈਪਰਾਜ਼ੀਸ ਵੱਲੋਂ ਇਸ ਜੋੜੇ ਨੂੰ ਮੁੜ ਇੱਕਠੇ ਸਪਾਟ ਕੀਤਾ ਗਿਆ ਹੈ।

image from instagram

ਬਿੱਗ ਬੌਸ ਫੇਮ ਅਤੇ ਬਾਲੀਵੁੱਡ ਦੀ ਮਸ਼ਹੂਰ ਜੋੜੀ ਸ਼ਮਿਤਾ ਸ਼ੈੱਟੀ ਤੇ ਰਾਕੇਸ਼ ਬਾਪਟ ਮੁੜ ਸੁਰਖੀਆਂ ਵਿੱਚ ਆ ਗਏ ਹਨ। ਕਿਉਂਕਿ ਸੋਸ਼ਲ ਮੀਡੀਆ 'ਤੇ ਬ੍ਰੇਕਅੱਪ ਦੇ ਐਲਾਨ ਤੋਂ ਬਾਅਦ ਰਾਕੇਸ਼ ਬਾਪਟ ਅਤੇ ਸ਼ਮਿਤਾ ਸ਼ੈੱਟੀ ਨੂੰ ਇਕੱਠੇ ਦੇਖਿਆ ਗਿਆ ਹੈ। ਇਨ੍ਹਾਂ ਦੋਹਾਂ ਦਾ ਰਿਲੇਸ਼ਨਸ਼ਿਪ ਸ਼ੋਅ 'ਬਿੱਗ ਬੌਸ ਓ.ਟੀ.ਟੀ.' ਤੋਂ ਸ਼ੁਰੂ ਹੋਇਆ ਸੀ।

ਹਾਲ ਹੀ 'ਚ ਇਸ ਜੋੜੀ ਦਾ ਗੀਤ 'ਤੇਰੇ ਵਿੱਚ ਰੱਬ ਦਿਸਦਾ' ਰਿਲੀਜ਼ ਹੋਇਆ ਹੈ, ਜਿਸ 'ਚ ਦੋਵੇਂ ਇਕੱਠੇ ਕਾਫੀ ਰੋਮਾਂਟਿਕ ਅਤੇ ਖੂਬਸੂਰਤ ਨਜ਼ਰ ਆ ਰਹੇ ਹਨ। ਭਾਵੇਂ ਹੁਣ ਦੋਵੇਂ ਇੱਕ-ਦੂਜੇ ਦੇ ਪਿਆਰ ਵਿੱਚ ਨਹੀਂ ਹਨ ਪਰ ਉਨ੍ਹਾਂ ਦੀ ਦੋਸਤੀ ਬਰਕਰਾਰ ਹੈ।

image from instagram

ਪੈਪਰਾਜ਼ੀਸ ਨੇ ਹਾਲ ਹੀ ਵਿੱਚ ਜਦੋਂ ਦੋਹਾਂ ਨੂੰ ਇੱਕਠੇ ਸਪਾਟ ਕੀਤਾ ਤਾਂ ਦੋਵੇਂ ਇਕੱਠੇ ਕਾਫੀ ਖੁਸ਼ ਨਜ਼ਰ ਆ ਰਹੇ ਸਨ, ਜਿਸ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਕਲਿੱਪ 'ਚ ਸ਼ਮਿਤਾ ਨੇ ਟੈਨ ਕਲਰ ਦਾ ਫਲੋਰਲ ਪ੍ਰਿੰਟ ਗਾਊਨ ਪਾਇਆ ਹੋਇਆ ਹੈ। ਦੂਜੇ ਪਾਸੇ ਰਾਕੇਸ਼ ਨੇ ਨੀਲੇ ਰੰਗ ਦੀ ਲਾਈਨਿੰਗ ਕਮੀਜ਼ ਅਤੇ ਚਿੱਟੇ ਰੰਗ ਦੀ ਜੀਨਸ ਪਹਿਨੀ ਹੋਈ ਹੈ ਇਸ ਦੇ ਨਾਲ ਹੀ ਉਸ ਨੇ ਲਾਲ ਰੰਗ ਦੇ ਫੁੱਟਵਿਅਰ ਪਾਏ ਹੋਏ ਹਨ।

ਪੈਪਰਾਜ਼ੀਸ ਲਈ ਪੋਜ਼ ਦਿੰਦੇ ਹੋਏ ਇਹ ਜੋੜੀ ਕਾਫੀ ਖੁਸ਼ ਨਜ਼ਰ ਆਈ ਇਸ ਦੇ ਨਾਲ ਹੀ ਦੋਹਾਂ ਨੂੰ ਇਕੱਠੇ ਦੇਖ ਕੇ ਉਨ੍ਹਾਂ ਦੇ ਫੈਨਜ਼ ਵੀ ਖੁਸ਼ ਹਨ। ਫੈਨਜ਼ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

image from instagram

ਹੋਰ ਪੜ੍ਹੋ: ਤਾਪਸੀ ਪੰਨੂ ਦੀ ਪੈਪਰਾਜ਼ੀਸ ਨਾਲ ਹੋਈ ਬਹਿਸ, ਜਾਣੋ ਪੈਪਰਾਜ਼ੀਸ 'ਤੇ ਕਿਉਂ ਨਾਰਾਜ਼ ਹੋਈ ਅਦਾਕਾਰਾ

ਸ਼ਮਿਤਾ ਅਤੇ ਰਾਕੇਸ਼ ਬਾਪਟ ਦੀ ਵੀਡੀਓ ਐਲਬਮ 'ਤੇਰੇ ਵਿਚ ਰੱਬ ਦਿਸਦਾ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਤੋਂ ਪਹਿਲਾਂ ਸ਼ਮਿਤਾ ਸ਼ੈੱਟੀ ਨੇ ਗੀਤ ਦਾ ਪ੍ਰੋਮੋ ਸਾਂਝਾ ਕਰਦੇ ਹੋਏ ਲਿਖਿਆ ਸੀ, 'ਅਸੀਂ ਤੁਹਾਡੇ ਦਿਲਾਂ ਨੂੰ ਪਿਆਰ ਨਾਲ ਜਿੱਤਣ ਆ ਰਹੇ ਹਾਂ, ਇਹ ਗੀਤ 5 ਅਗਸਤ ਨੂੰ ਰਿਲੀਜ਼ ਹੋ ਰਿਹਾ ਹੈ। ਦਰਅਸਲ ਇਹ ਗੀਤ 2 ਅਗਸਤ ਨੂੰ ਰਿਲੀਜ਼ ਹੋਣਾ ਸੀ ਪਰ ਅਜਿਹਾ ਨਹੀਂ ਹੋਇਆ। ਇਸ ਗੀਤ ਨੂੰ ਸਾਚੇਤ-ਪਰੰਪਰਾ ਨੇ ਕੰਪੋਜ਼ ਅਤੇ ਗਾਇਆ ਹੈ। ਗੀਤ ਦੇ ਬੋਲ ਮਸ਼ਹੂਰ ਗੀਤਕਾਰ ਮਨੋਜ ਮੁਨਤਾਸ਼ਿਰ ਨੇ ਲਿਖੇ ਹਨ।

 

View this post on Instagram

 

A post shared by Viral Bhayani (@viralbhayani)

You may also like