ਤਾਪਸੀ ਪੰਨੂ ਦੀ ਪੈਪਰਾਜ਼ੀਸ ਨਾਲ ਹੋਈ ਬਹਿਸ, ਜਾਣੋ ਪੈਪਰਾਜ਼ੀਸ 'ਤੇ ਕਿਉਂ ਨਾਰਾਜ਼ ਹੋਈ ਅਦਾਕਾਰਾ

written by Pushp Raj | August 09, 2022

Taapsee Paanu argument with paparazzi's: ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ ਆਪਣੇ ਬੇਬਾਕ ਅੰਦਾਜ਼ ਅਤੇ ਹਰ ਮੁੱਦੇ ਉੱਤੇ ਖੁੱਲ੍ਹ ਕੇ ਵਿਚਾਰ ਸਾਂਝੇ ਕਰਨ ਲਈ ਜਾਣੀ ਜਾਂਦੀ ਹੈ। ਮੌਜੂਦਾ ਸਮੇਂ ਵਿੱਚ ਤਾਪਸੀ ਆਪਣੀ ਆਉਣ ਵਾਲੀ ਨਵੀਂ ਫਿਲਮ 'ਦੋਬਾਰਾ' ਦੀ ਪ੍ਰਮੋਸ਼ਨ ਵਿੱਚ ਰੁਝੀ ਹੋਈ ਹੈ। ਸੋਸ਼ਲ ਮੀਡੀਆ 'ਤੇ ਤਾਪਸੀ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਵਿੱਚ ਤਾਪਸੀ ਪੰਨੂ ਪੈਪਰਾਜ਼ੀਸ ਨਾਲ ਗੁੱਸੇ ਵਿੱਚ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਹੈ। ਆਖ਼ਿਰ ਤਾਪਸੀ ਪੈਪਰਾਜ਼ੀਸ ਤੋਂ ਕਿਉਂ ਨਾਰਾਜ਼ ਹੈ ਆਓ ਜਾਣਦੇ ਹਾਂ।

image from instagram

ਇਨ੍ਹੀਂ ਦਿਨੀਂ ਤਾਪਸੀ ਪੰਨੂ ਆਪਣੀ ਆਉਣ ਵਾਲੀ ਫਿਲਮ 'ਦੋਬਾਰਾ' ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ। ਤਾਪਸੀ ਆਪਣੇ ਕੋ-ਸਟਾਰਸ ਦੇ ਨਾਲ ਫਿਲਮ ਦੀ ਪ੍ਰਮੋਸ਼ਨ ਵਿੱਚ ਰੁਝੀ ਹੋਈ ਹੈ। ਅਜਿਹੇ ਸਮੇਂ ਵਿੱਚ ਅਦਾਕਾਰਾ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

ਵਾਇਰਲ ਹੋ ਰਹੀ ਇਸ ਵੀਡੀਓ 'ਚ ਤਾਪਸੀ ਪੈਪਰਾਜ਼ੀਸ ਨਾਲ ਜ਼ਬਰਦਸਤ ਬਹਿਸ ਕਰਦੀ ਨਜ਼ਰ ਆ ਰਹੀ ਹੈ। ਖ਼ਾਸਕਰ ਜਦੋਂ ਕਿ ਬਹੁਤ ਛੋਟੀ ਗੱਲ ਹੈ ਪਰ ਅਦਾਕਾਰਾ ਦੀ ਬਹਿਸ ਨੇ ਉਸ ਨੂੰ ਵੱਡਾ ਮੁੱਦਾ ਬਣਾ ਦਿੱਤਾ। ਦਰਅਸਲ ਤਾਪਸੀ ਪੰਨੂ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਪਹੁੰਚੀ ਸੀ। ਉੱਥੇ ਮੀਡੀਆ ਕਾਫੀ ਸਮੇਂ ਤੋਂ ਉਸ ਦਾ ਇੰਤਜ਼ਾਰ ਕਰ ਰਿਹਾ ਸੀ। ਪਾਪਰਾਜ਼ੀ ਨੇ ਤਾਪਸੀ ਨੂੰ ਆਉਂਦੇ ਹੀ ਰੁਕਣ ਲਈ ਕਿਹਾ ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤਾਪਸੀ ਬਿਨਾਂ ਰੁਕੇ ਅੱਗੇ ਵਧ ਰਹੀ ਹੈ।

image from instagram

ਫਿਰ ਅਚਾਨਕ ਇੱਕ ਕੈਮਰਾਮੈਨ ਦੀ ਗੱਲ ਸੁਣ ਕੇ ਉਹ ਰੁਕ ਜਾਂਦੀ ਹੈ ਅਤੇ ਫੋਟੋਆਂ ਖਿੱਚਣ ਵਾਲੇ ਕੈਮਰਾਮੈਨ 'ਤੇ ਗੁੱਸੇ ਹੋ ਜਾਂਦੀ ਹੈ। ਵੀਡੀਓ 'ਚ ਪੈਪਰਾਜ਼ੀਸ ਤਾਪਸੀ ਨੂੰ ਕਹਿ ਰਹੇ ਹਨ ਕਿ ਉਹ ਉਸ ਲਈ ਰੁਕੇ ਹਨ ਜਿਸ 'ਤੇ ਅਭਿਨੇਤਰੀ ਕਹਿੰਦੀ ਹੈ ਕਿ ਉਸ ਨੇ ਪੈਪਰਾਜ਼ੀਸ ਨੂੰ ਨਹੀਂ ਰੋਕਿਆ। ਉਨ੍ਹਾਂ ਅੱਗੇ ਕਿਹਾ, 'ਤੁਸੀਂ ਮੇਰੇ ਨਾਲ ਨਿਮਰਤਾ ਨਾਲ ਗੱਲ ਕਰੋ, ਮੈਂ ਵੀ ਤੁਹਾਡੇ ਨਾਲ ਨਿਮਰਤਾ ਨਾਲ ਗੱਲ ਕਰਾਂਗੀ, ਤੁਸੀਂ ਆਪਣਾ ਕੰਮ ਕਰੋ, ਮੈਂ ਆਪਣਾ ਕੰਮ ਕਰ ਰਹੀ ਹਾਂ'।

ਤਾਪਸੀ ਨੇ ਅੱਗੇ ਕਿਹਾ- 'ਮੇਰੇ 'ਤੇ ਚਿਲਾਉਣ ਦੀ ਕੋਈ ਲੋੜ ਨਹੀਂ ਹੈ। ਫਿਲਹਾਲ ਕੈਮਰਾ ਮੇਰੇ 'ਤੇ ਹੈ, ਇਸ ਲਈ ਮੈਂ ਗ਼ਲਤ ਦਿੱਖ ਰਹੀ ਹਾਂ, ਜੇਕਰ ਕੈਮਰਾ ਤੁਹਾਡੇ 'ਤੇ ਹੁੰਦਾ ਤਾਂ ਪਤਾ ਲੱਗ ਜਾਂਦਾ ਕਿ ਕੌਣ ਕਿਸ ਤਰੀਕੇ ਨਾਲ ਗੱਲ ਕਰ ਰਿਹਾ ਹੈ। ਅਭਿਨੇਤਰੀ ਨੇ ਪੈਪਰਾਜ਼ੀਸ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਕੀ ਉਹ ਹਮੇਸ਼ਾ ਸਹੀ ਹੁੰਦੇ ਹਨ ਤੇ ਅਦਾਕਾਰ ਗ਼ਲਤ ਹੁੰਦੇ ਹਨ।

image from instagram

 

ਹੋਰ ਪੜ੍ਹੋ: ਮਸ਼ਹੂਰ ਕਮੇਡੀਅਨ ਗੁਰਚੇਤ ਚਿੱਤਰਕਾਰ ’ਤੇ ਮਾਮਲਾ ਦਰਜ, ਜਾਣੋ ਕਾਰਨ

ਹਲਾਂਕਿ ਤਾਪਸੀ ਦੀ ਗੱਲ ਤੋਂ ਇਹ ਸਾਫ ਹੋ ਗਿਆ ਹੈਰ ਕਿ ਉਹ ਸ਼ਾਇਦ ਪੈਪਰਾਜ਼ੀਸ ਦੀ ਕਿਸੇ ਗ਼ਲਤੀ ਕਾਰਨ ਹੀ ਨਾਰਾਜ਼ ਸੀ, ਪਰ ਕੁਝ ਲੋਕਾਂ ਨੂੰ ਤਾਪਸੀ ਦਾ ਇਹ ਵਿਵਹਾਰ ਪਸੰਦ ਨਹੀਂ ਆ ਰਿਹਾ ਹੈ।  ਵੀਡੀਓ ਨੂੰ ਦੇਖ ਕੇ ਯੂਜ਼ਰਸ ਦਾ ਕਹਿਣਾ ਹੈ ਕਿ ਅਭਿਨੇਤਰੀ ਨੇ ਬਿਨਾਂ ਵਜ੍ਹਾ ਹੰਗਾਮਾ ਕੀਤਾ।

 

View this post on Instagram

 

A post shared by Mamaraazzi (@mamaraazzi)

You may also like