ਕੀ ਹਿਮਾਂਸ਼ੀ ਖੁਰਾਨਾ ਬਣ ਪਾਵੇਗੀ ਬਿੱਗ ਬੌਸ ਦੀ ਅਗਲੀ ਕੈਪਟਨ ?

By  Lajwinder kaur November 8th 2019 04:05 PM

ਪੰਜਾਬੀ ਇੰਡਸਟਰੀ ਦੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਜਿਨ੍ਹਾਂ ਨੇ ਪਿਛਲੇ ਹਫ਼ਤੇ ਰਿਆਲਟੀ ਸ਼ੋਅ ਬਿੱਗ ਬੌਸ 13 ‘ਚ ਐਂਟਰੀ ਮਾਰੀ ਹੈ। ਇਸ ਤੋਂ ਇਲਾਵਾ ਕਈ ਹੋਰ ਨਵੇਂ ਚਹਿਰੇ ਵੀ ਬਿੱਗ ਬੌਸ ਦੇ ਘਰ ‘ਚ ਸ਼ਾਮਿਲ ਹੋਏ ਸਨ। ਇਸ ਵਾਰ ਘਰ ਦੇ ‘ਕੈਪਟਨ ਸੀ’ ਦੀ ਪ੍ਰਕਿਰਿਆ ਦੇ ਲਈ ਹਿਮਾਂਸ਼ੀ ਖੁਰਾਨਾ ਤੇ ਸ਼ੈਫਾਲੀ ਜਰੀਵਾਲਾ ਨੂੰ ਚੁਣਿਆ ਗਿਆ। ਕੈਪਟਨ ਦੀ ਚੋਣ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।

 

View this post on Instagram

 

@parasvchhabrra @parhnaz______naz @parasvchhabrr @sanaxparas @parasvchhabrraafanclub @arhaankhaan @imrashamidesai @rashmidesai13 @crazy_fan_of_paras_mahira @bigg_boss13.official @devoleena @biggboss.off @colorstv @voot @bb13update @kaurdalljiet @officialmahirasharma #voot #colorstv #bb13 #biggboss13 #bb #biggboss13? support Paras

A post shared by paras chhabrra (@parasvchhabrr) on Nov 8, 2019 at 1:30am PST

ਹੋਰ ਵੇਖੋ: ‘ਅੰਗਰੇਜ਼ੀ ਵਾਲੀ ਮੈਡਮ’ ਤੋਂ ਬਾਅਦ ਕੁਲਵਿੰਦਰ ਬਿੱਲਾ ਤੇ ਸ਼ਿਪਰਾ ਗੋਇਲ 15 ਨਵੰਬਰ ਨੂੰ ਲੈ ਕੇ ਆ ਰਹੇ ਨੇ ਨਵਾਂ ਗੀਤ ‘BULGARI’

ਕੈਪਟਨ ਦੀ ਚੋਣ ਲਈ ਘਰਵਾਲਿਆਂ ਨੇ ਜਿਸ ਨੂੰ ‘ਕੈਪਟਨ ਸੀ’ ਦੇ ਰੂਪ ‘ਚ ਪਸੰਦ ਨਹੀਂ ਕਰਦੇ ਉਸ ਦੇ ਮੂੰਹ ਉੱਤੇ ਰਿਜੈਕਟ ਦੀ ਸਟੈੱਪ ਲਗਾ ਕੇ ਆਪਣੀ ਵੋਟ ਦੇਣੀ ਹੈ। ਜਿਸ ਤੋਂ ਬਾਅਦ ਘਰਦਿਆਂ ਨੇ ਇਸ ਪ੍ਰਕਿਰਿਆ ‘ਚ ਭਾਗ ਲਿਆ ਤੇ ਦੋਵੇਂ ਕੰਟੈਸਟੈਂਟਸ ਨੂੰ ਬਰਾਬਰੀ ਦੇ ਵੋਟ ਮਿਲੇ, ਜਿਸ ਤੋਂ ਬਾਅਦ ਅਗਲਾ ਕੈਪਟਨ ਕੌਣ ਹੋਵੇਗਾ ਇਸ ਦਾ ਫੈਸਲਾ ਹੁਣ ਘਰ ਦੀ ਪਹਿਲੀ ਕੈਪਟਨ ਆਰਤੀ ਸਿੰਘ ਦੇ ਹੱਥ ‘ਚ ਆ ਚੁੱਕਿਆ ਹੈ। ਜਿਸਦਾ ਖੁਲਾਸਾ ਅੱਜ ਰਾਤ ਟੈਲੀਕਾਸਟ ਹੋਣ ਵਾਲੇ ਐਪੀਸੋਡ ‘ਚ ਹੋਵੇਗਾ ਕਿ ਹਿਮਾਂਸ਼ੀ ਖੁਰਾਨਾ ਜਾਂ ਫਿਰ ਸ਼ੈਫਾਲੀ ਜਰੀਵਾਲਾ ਦੋਵਾਂ ਚੋਂ ਕੌਣ ਹੋਵੇਗੀ ਬਿੱਗ ਬੌਸ ਦੀ ਦੂਜੀ ਕੈਪਟਨ।

 

Related Post