‘ਅੰਗਰੇਜ਼ੀ ਵਾਲੀ ਮੈਡਮ’ ਤੋਂ ਬਾਅਦ ਕੁਲਵਿੰਦਰ ਬਿੱਲਾ ਤੇ ਸ਼ਿਪਰਾ ਗੋਇਲ 15 ਨਵੰਬਰ ਨੂੰ ਲੈ ਕੇ ਆ ਰਹੇ ਨੇ ਨਵਾਂ ਗੀਤ ‘BULGARI’

Written by  Lajwinder kaur   |  November 08th 2019 02:50 PM  |  Updated: November 08th 2019 02:50 PM

‘ਅੰਗਰੇਜ਼ੀ ਵਾਲੀ ਮੈਡਮ’ ਤੋਂ ਬਾਅਦ ਕੁਲਵਿੰਦਰ ਬਿੱਲਾ ਤੇ ਸ਼ਿਪਰਾ ਗੋਇਲ 15 ਨਵੰਬਰ ਨੂੰ ਲੈ ਕੇ ਆ ਰਹੇ ਨੇ ਨਵਾਂ ਗੀਤ ‘BULGARI’

ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣਾ ਨਵਾਂ ਡਿਊਟ ਸੌਂਗ ਬਲਗੇੜੀ (Bulgari) ਲੈ ਕੇ ਆ ਰਹੇ ਹਨ। ਜੀ ਹਾਂ ਇਸ ਦੋਗਾਣਾ ਗੀਤ ‘ਚ ਸਾਥ ਦੇਣਗੇ ਪੰਜਾਬੀ ਗਾਇਕਾ ਸ਼ਿਪਰਾ ਗੋਇਲ। ਜਿਸਦੇ ਚੱਲਦੇ ਗੀਤ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਕੁਲਵਿੰਦਰ ਬਿੱਲਾ ਨੇ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘15 ਨਵੰਬਰ ਨੂੰ ਹੋ ਜਾਓ ਤਿਆਰ ਭੰਗੜੇ ਪਾਉਣ ਲਈ...’

 

View this post on Instagram

 

15 nov nu ho jao ready Bhangre poun lai

A post shared by Kulwinderbilla (@kulwinderbilla) on

ਹੋਰ ਵੇਖੋ:‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਨਜ਼ਰ ਆਉਣਗੇ ਕ੍ਰਿਕੇਟਰ ਦੇ ਰੋਲ ‘ਚ

ਪੋਸਟਰ ਉੱਤੇ ਕੁਲਵਿੰਦਰ ਬਿੱਲਾ ਤੇ ਸ਼ਿਪਰਾ ਗੋਇਲ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਇਹ ਦੋਵੇਂ ਗਾਇਕ ਇਸ ਤੋਂ ਪਹਿਲਾਂ ‘ਅੰਗਰੇਜ਼ੀ ਵਾਲੀ ਮੈਡਮ’ ਗੀਤ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ। ਇਸ ਗਾਣੇ ਤੋਂ ਬਾਅਦ ਤੋਂ ਹੀ ਦਰਸ਼ਕਾਂ ‘ਚ ਦੋਵਾਂ ਗਾਇਕ ਦੇ ਡਿਊਟ ਸੌਂਗ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਬਲਗੇੜੀ ਗਾਣੇ ਦੀ ਅਨਾਉਂਸਮੈਂਟ ਤੋਂ ਬਾਅਦ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਨਵੇਂ ਗੀਤ ਦੇ ਬੋਲ ਅਲਫਾਜ਼ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਡਾ. ਜ਼ਿਓਸ ਦਾ ਹੋਵੇਗਾ। ਸ਼ੈਬੀ ਸਿੰਘ (Shabby singh) ਵੱਲੋਂ ਇਸ ਗਾਣੇ ਨੂੰ ਡਾਇਰੈਕਟ ਕੀਤਾ ਗਿਆ ਹੈ। ਸਪੀਡ ਰਿਕਾਰਡਸ ਦੇ ਲੇਬਲ ਹੇਠ ਇਹ ਗਾਣਾ 15 ਨਵੰਬਰ ਨੂੰ ਦਰਸ਼ਕਾਂ ਦੇ ਸਨਮੁਖ ਹੋ ਜਾਵੇਗਾ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network