ਯਾਮੀ ਗੌਤਮ ਦੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੋਲਡ ਅਵਤਾਰ 'ਚ ਨਜ਼ਰ ਆਈ ਆਦਾਕਾਰਾ

By  Pushp Raj February 16th 2022 02:29 PM

ਯਾਮੀ ਗੌਤਮ ਨੂੰ ਬਾਲੀਵੁੱਡ ਦੀ ਸਭ ਤੋਂ ਵੱਧ ਖੂਬਸੂਰਤ ਅਦਾਕਾਰਾਂ 'ਚ ਗਿਣੀਆ ਜਾਂਦਾ ਹੈ। ਮਸ਼ਹੂਰ ਅਦਾਕਾਰਾ ਯਾਮੀ ਗੌਤਮ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਫੈਨਜ਼ ਨਾਲ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰਦੇ ਹਨ।

ਯਾਮੀ ਗੌਤਮ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਬੇਸ਼ੱਕ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੀ ਹੈ ਪਰ ਯਾਮੀ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਨਾ ਕਦੇ ਨਹੀਂ ਭੁੱਲਦੀ। ਇਸ ਵਾਰ ਵੀ ਕੁਝ ਅਜਿਹਾ ਹੀ ਕੀਤਾ ਹੈ।

image From instagram

ਯਾਮੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਨਾਲ ਯਾਮੀ ਨੇ ਕੈਪਸ਼ਨ ਵਿੱਚ ਲਿਖਿਆ, " A Thursday L-O-A-D-I-N-G?" ਤੇ ਹਰੇ ਰੰਗ ਦਾ ਹਾਰਟ ਈਮੋਜ਼ੀ ਵੀ ਬਣਾਇਆ ਹੈ।

 

ਇਨ੍ਹਾਂ ਤਸਵੀਰਾਂ 'ਚ ਯਾਮੀ ਦੇ ਲੁੱਕ ਦੇ ਨਾਲ-ਨਾਲ ਪਹਿਰਾਵੇ ਨੇ ਵੀ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯਾਮੀ ਹਰ ਤਸਵੀਰ 'ਚ ਕੈਮਰੇ ਲਈ ਵੱਖਰੇ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

image From instagram

ਇਨ੍ਹਾਂ ਤਸਵੀਰਾਂ 'ਚ ਯਾਮੀ ਗੌਤਮ ਨੇ ਹਰੇ ਰੰਗ ਦਾ ਲੈਦਰ ਬਲੇਜ਼ਰ ਅਤੇ ਫਲੇਅਰਡ ਪੈਂਟ ਪਾਈ ਹੋਈ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਉਸ ਦਾ ਅੰਦਾਜ਼ ਕਾਫੀ ਲਾਜਵਾਬ ਹੈ। ਇਸ ਪਹਿਰਾਵੇ ਦੇ ਨਾਲ, ਅਦਾਕਾਰਾ ਨੇ ਆਮ ਵਾਂਗ ਹਲਕਾ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ। ਕੁਝ ਤਸਵੀਰਾਂ 'ਚ ਯਾਮੀ ਗੌਤਮ ਆਪਣੀ ਪੈਂਟ ਦੀ ਜੇਬ 'ਚ ਹੱਥ ਪਾ ਕੇ ਬੌਸ ਲੇਡੀ ਵਾਂਗ ਪੋਜ਼ ਦੇ ਰਹੀ ਹੈ।

ਹੋਰ ਪੜ੍ਹੋ : ਅਮਿਰ ਖ਼ਾਨ ਸਟਾਰਰ ਫ਼ਿਲਮ ਲਾਲ ਸਿੰਘ ਚੱਢਾ ਦੀ ਰਿਲੀਜ਼ ਡੇਟ 'ਚ ਮੁੜ ਹੋਇਆ ਬਦਲਾਅ, ਜਾਣੋ ਕਾਰਨ

ਯਾਮੀ ਗੌਤਮ ਦੀਆਂ ਇਹ ਤਸਵੀਰਾਂ ਉਸ ਦੀ ਆਉਣ ਵਾਲੀ ਫਿਲਮ 'ਅ ਥਰਸਡੇਅ' ਦੇ ਪ੍ਰਮੋਸ਼ਨ ਦੌਰਾਨ ਦੀਆਂ ਹਨ। ਯਾਮੀ ਦੇ ਫੈਨਜ਼ ਉਸ ਦੇ ਇਸ ਲੁੱਕ ਨੂੰ ਬਹੁਤ ਪਸੰਦ ਕਰ ਰਹੇ ਹਨ। ਬਹੁਤ ਸਾਰੇ ਫੈਨਜ਼ ਨੇ ਕਮੈਂਟ ਬਾਕਸ ਵਿੱਚ ਬਹੁਤ ਸਾਰੇ ਦਿਲ ਅਤੇ ਫਾਈਰ ਈਮੋਜੀ ਬਣਾਏ ਹਨ।

image From instagram

ਜੇਕਰ ਵਰਕ ਫਰੰਟ ਦੀ ਗੱਲ ਕਰੀਏ ਤਾਂ ਯਾਮੀ ਗੌਤਮ ਆਖਰੀ ਵਾਰ ਫ਼ਿਲਮ 'ਭੂਤ ਪੁਲਿਸ' 'ਚ ਨਜ਼ਰ ਆਈ ਸੀ। ਇਸ ਫ਼ਿਲਮ 'ਚ ਯਾਮੀ ਦੇ ਨਾਲ ਸੈਫ ਅਲੀ ਖਾਨ, ਜੈਕਲੀਨ ਫਰਨਾਂਡੀਜ਼ ਅਤੇ ਅਰਜੁਨ ਕਪੂਰ ਅਹਿਮ ਭੂਮਿਕਾਵਾਂ 'ਚ ਸਨ। ਇਸ ਦੇ ਨਾਲ ਹੀ, ਯਾਮੀ ਹੁਣ ਅ ਥਰਸਡੇਅ, ਡਸਟ, ਲੌਸਟ ਅਤੇ ਓ ਮਾਈ ਗੌਡ 2 ਵਿੱਚ ਨਜ਼ਰ ਆਵੇਗੀ।

 

View this post on Instagram

 

A post shared by Yami Gautam Dhar (@yamigautam)

Related Post