ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ਬਾਬਾ ਜੈਕਸਨ ਦਾ ਵੀਡੀਓ, ਇੰਟਰਨੈੱਟ 'ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਕੁਝ ਹੀ ਸਮੇਂ 'ਚ ਵਿਊਜ਼ ਪਹੁੰਚੇ ਲੱਖਾਂ 'ਚ
ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਕੁਝ ਸਮੇਂ ਪਹਿਲਾਂ ਹੀ ਬਾਬਾ ਜੈਕਸਨ ਦੇ ਨਾਂਅ ਨਾਲ ਫੇਮਸ ਡਾਂਸਰ ਦਾ ਵੀਡੀਓ ਸ਼ੇਅਰ ਕੀਤਾ ਹੈ । ਇਹ ਵੀਡੀਓ ਬਾਬਾ ਜੈਕਸਨ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਟਰੈਂਡਿੰਗ ਸੌਂਗ Bored In The House ‘ਤੇ ਬਣਾਈ ਹੈ ।
View this post on Instagram
Our baba is bored at home @babajackson2019 @hommiedilliwala
ਇਸ ਵੀਡੀਓ ‘ਚ ਬਾਬਾ ਜੈਕਸਨ ਨੇ ਕਮਾਲ ਦਾ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਨੀ ਸਿੰਘ ਵੀ ਆਪਣੇ ਆਪ ਨੂੰ ਇਹ ਵੀਡੀਓ ਸ਼ੇਅਰ ਕਰਨ ਤੋਂ ਰੋਕ ਨਹੀਂ ਪਾਏ । ਹਨੀ ਸਿੰਘ ਵੱਲੋਂ ਪੋਸਟ ਕੀਤੇ ਇਸ ਵੀਡੀਓ ਨੂੰ ਹੁਣ ਤੱਕ ਕੁਝ ਹੀ ਸਮੇਂ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਬਾਬਾ ਜੈਕਸਨ ਦੇ ਪਹਿਲਾਂ ਵੀ ਕਈ ਵੀਡੀਓ ਖੂਬ ਸੁਰਖੀਆਂ ਬਟੋਰ ਚੁੱਕੇ ਨੇ । ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਨੇ ਬਾਬਾ ਜੈਕਸਨ ਦਾ ਵੀਡੀਓ ਸ਼ੇਅਰ ਕਰਕੇ ਤਾਰੀਫ ਕੀਤੀ ਸੀ ।
View this post on Instagram
ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਲੋਕਾ’ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਸੀ । ਇਸ ਪਾਰਟੀ ਸੌਂਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ ‘ਚ ਵੀ ਆਪਣਾ ਮਿਊਜ਼ਿਕ ਤੇ ਗੀਤ ਦੇ ਚੁੱਕੇ ਨੇ ।