ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ਬਾਬਾ ਜੈਕਸਨ ਦਾ ਵੀਡੀਓ, ਇੰਟਰਨੈੱਟ 'ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਕੁਝ ਹੀ ਸਮੇਂ 'ਚ ਵਿਊਜ਼ ਪਹੁੰਚੇ ਲੱਖਾਂ 'ਚ    

Written by  Lajwinder kaur   |  April 03rd 2020 03:33 PM  |  Updated: April 03rd 2020 03:33 PM

ਯੋ ਯੋ ਹਨੀ ਸਿੰਘ ਨੇ ਸ਼ੇਅਰ ਕੀਤਾ ਬਾਬਾ ਜੈਕਸਨ ਦਾ ਵੀਡੀਓ, ਇੰਟਰਨੈੱਟ 'ਤੇ ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ, ਕੁਝ ਹੀ ਸਮੇਂ 'ਚ ਵਿਊਜ਼ ਪਹੁੰਚੇ ਲੱਖਾਂ 'ਚ    

ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਜੋ ਕਿ ਲਾਕਡਾਊਨ ਦੇ ਚੱਲਦੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਕਾਫੀ ਸਰਗਰਮ ਰਹਿੰਦੇ ਨੇ । ਉਨ੍ਹਾਂ ਕੁਝ ਸਮੇਂ ਪਹਿਲਾਂ ਹੀ ਬਾਬਾ ਜੈਕਸਨ ਦੇ ਨਾਂਅ ਨਾਲ ਫੇਮਸ ਡਾਂਸਰ ਦਾ ਵੀਡੀਓ ਸ਼ੇਅਰ ਕੀਤਾ ਹੈ । ਇਹ ਵੀਡੀਓ ਬਾਬਾ ਜੈਕਸਨ ਏਨੀਂ ਦਿਨੀਂ ਸੋਸ਼ਲ ਮੀਡੀਆ ‘ਤੇ ਚੱਲ ਰਹੇ ਟਰੈਂਡਿੰਗ ਸੌਂਗ Bored In The House ‘ਤੇ ਬਣਾਈ ਹੈ ।

 

View this post on Instagram

 

Our baba is bored at home @babajackson2019 @hommiedilliwala

A post shared by Yo Yo Honey Singh (@yyhsofficial) on

ਇਸ ਵੀਡੀਓ ‘ਚ ਬਾਬਾ ਜੈਕਸਨ ਨੇ ਕਮਾਲ ਦਾ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਨੇ । ਦਰਸ਼ਕਾਂ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਹਨੀ ਸਿੰਘ ਵੀ ਆਪਣੇ ਆਪ ਨੂੰ ਇਹ ਵੀਡੀਓ ਸ਼ੇਅਰ ਕਰਨ ਤੋਂ ਰੋਕ ਨਹੀਂ ਪਾਏ । ਹਨੀ ਸਿੰਘ ਵੱਲੋਂ ਪੋਸਟ ਕੀਤੇ ਇਸ ਵੀਡੀਓ ਨੂੰ ਹੁਣ ਤੱਕ ਕੁਝ ਹੀ ਸਮੇਂ ਦੋ ਲੱਖ ਤੋਂ ਵੱਧ ਵਿਊਜ਼ ਆ ਚੁੱਕੇ ਨੇ । ਬਾਬਾ ਜੈਕਸਨ ਦੇ ਪਹਿਲਾਂ ਵੀ ਕਈ ਵੀਡੀਓ ਖੂਬ ਸੁਰਖੀਆਂ ਬਟੋਰ ਚੁੱਕੇ ਨੇ । ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਨੇ ਬਾਬਾ ਜੈਕਸਨ ਦਾ ਵੀਡੀਓ ਸ਼ੇਅਰ ਕਰਕੇ ਤਾਰੀਫ ਕੀਤੀ ਸੀ ।

ਜੇ ਗੱਲ ਕਰੀਏ ਯੋ ਯੋ ਹਨੀ ਸਿੰਘ ਦੀ ਤਾਂ ਉਨ੍ਹਾਂ ਦਾ ਹਾਲ ਹੀ ‘ਲੋਕਾ’ ਗੀਤ ਦਰਸ਼ਕਾਂ ਦੇ ਰੁਬਰੂ ਹੋਇਆ ਸੀ । ਇਸ ਪਾਰਟੀ ਸੌਂਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਵੀ ਕੀਤਾ ਗਿਆ । ਇਸ ਤੋਂ ਇਲਾਵਾ ਉਹ ਬਾਲੀਵੁੱਡ ਫ਼ਿਲਮਾਂ  ‘ਚ ਵੀ ਆਪਣਾ ਮਿਊਜ਼ਿਕ ਤੇ ਗੀਤ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network