ਸਰਦ ਰੁੱਤ ‘ਚ ਲੋਕੀਂ ਸੁੱਕੇ ਮੇਵੇ ਬਹੁਤ ਸ਼ੌਕ ਨਾਲ ਖਾਉਂਦੇ ਨੇ । ਸੁੱਕੇ ਮੇਵੇ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਂਦੇ ਨੇ । ਡਰਾਈ ਫੂਡ ਸਰੀਰ ਨੂੰ ਤਾਕਤ ਦਿੰਦੇ ਨੇ । ਅੱਜ ਗੱਲ ਕਰਦੇ ਹਾਂ ਕਾਜੂ ਦੀ ਜੋ ਕਿ ਇੱਕ ਡਰਾਈ ਫ਼ੂਡ ਹੈ । ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਬਿਮਾਰੀਆਂ ਨਾਲ ਲੜਨ ਦੀ ਊਰਜਾ ਮਿਲਦੀ ਹੈ। ਇਹ ਖੂਨ ਦਾ ਸੰਚਾਰ ਵੀ ਵਧਾਉਂਦੀ ਹੈ। ਕਾਜੂ ‘ਚ ਮੈਗਨੀਸ਼ੀਅਮ , ਕਾਪਰ , ਆਇਰਨ , ਪੋਟਾਸ਼ੀਅਮ ,ਜਿੰਕ ਵਰਗੇ ਬਹੁਤ ਗੁਣਕਾਰੀ ਤੱਤ ਹੁੰਦੇ ਹਨ । ਇਨ੍ਹਾਂ ਨੂੰ ਮਠਿਆਈਆਂ, ਨਮਕੀਨ ਅਤੇ ਸਨੈਕਸ ‘ਚ ਵੀ ਵਰਤਿਆਂ ਜਾਂਦਾ ਹੈ। ਇਸ ਤੋਂ ਇਲਾਵਾ ਕਾਜੂ ਦਾ ਪੇਸਟ ਬਣਾ ਕੇ ਬਹੁਤ ਸਾਰੇ ਲੋਕ ਸਬਜ਼ੀਆਂ ‘ਚ ਵਰਤੋਂ ਕਰਦੇ ਨੇ । ਆਓ ਜਾਣਦੇ ਹਾਂ ਕਾਜੂ ਦੇ ਫਾਇਦਿਆਂ ਬਾਰੇ- ਪੇਟ ਦੀ ਗੈਸ ਤੋਂ ਰਾਹਤ- ਪੇਟ ‘ਚ ਗੈਸ ਜਾਂ ਆਫਾਰੇ ਦੀ ਪ੍ਰੇਸ਼ਾਨੀ ਹੈ ਤਾਂ ਕਾਜੂ ਨੂੰ ਪਾਣੀ ਦੇ ਨਾਲ ਪੀਸ ਕੇ ਚਟਨੀ ਬਣਾ ਕੇ, ਇਸ ‘ਚ ਥੋੜਾ ਜਿਹਾ ਨਮਕ ਮਿਲਾਕੇ ਖਾਓ । ਜਿਸ ਨਾਲ ਪੇਟ ਨੂੰ ਰਾਹਤ ਮਿਲਦੀ ਹੈ ।