Advertisment

ਹਾਲੀਵੁੱਡ ਦੇ ਫ਼ਿਲਮ ਡਾਇਰੈਕਟਰ ਨੂੰ ਪੰਜਾਬ ਦੇ ਸ਼ੇਰ ਅਮਰੀਸ਼ ਪੁਰੀ ਦੇ ਕੱਢਣੇ ਪਏ ਸਨ ਤਰਲੇ, ਇਹ ਸੀ ਵੱਡੀ ਵਜ੍ਹਾ 

author-image
By Rupinder Kaler
New Update
ਹਾਲੀਵੁੱਡ ਦੇ ਫ਼ਿਲਮ ਡਾਇਰੈਕਟਰ ਨੂੰ ਪੰਜਾਬ ਦੇ ਸ਼ੇਰ ਅਮਰੀਸ਼ ਪੁਰੀ ਦੇ ਕੱਢਣੇ ਪਏ ਸਨ ਤਰਲੇ, ਇਹ ਸੀ ਵੱਡੀ ਵਜ੍ਹਾ 
Advertisment
ਬਾਲੀਵੁੱਡ ਵਿੱਚ ਜੇਕਰ ਸਭ ਤੋਂ ਵੱਡੇ ਵਿਲੇਨ ਦਾ ਨਾਂ ਆਉਂਦਾ ਹੈ ਤਾਂ ਉਹ ਹੈ ਅਮਰੀਸ਼ ਪੁਰੀ, ਵਿਲੇਨ ਦੇ ਰੋਲ ਵਿੱਚ ਉਹ ਏਨਾਂ ਜੱਚਦੇ ਸਨ ਕਿ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਹਰ ਫ਼ਿਲਮ ਵਿੱਚ ਉਹਨਾਂ ਦਾ ਹੋਣਾ ਜ਼ਰੂਰੀ ਹੋ ਗਿਆ ਸੀ । ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਹਨਾਂ ਦੇ ਜੀਵਨ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਦੇ ਹਾਂ । ਅਮਰੀਸ਼ ਪੁਰੀ ਦਾ ਜਨਮ 22 ਜੂਨ 1932 ਨੂੰ ਪੰਜਾਬ ਦੇ ਇੱਕ ਖੱਤਰੀ ਪਰਿਵਾਰ ਵਿੱਚ ਹੋਇਆ  ਸੀ । ਉਹਨਾਂ ਦੇ ਭਰਾ ਚਮਨ ਪੁਰੀ ਤੇ ਮਦਨ ਪੁਰੀ ਪਹਿਲਾਂ ਤੋਂ ਹੀ ਫ਼ਿਲਮਾਂ ਵਿੱਚ ਕੰਮ ਕਰਦੇ ਸਨ । ਅਮਰੀਸ਼ ਪੁਰੀ ਫ਼ਿਲਮਾਂ ਵਿੱਚ ਹੀਰੋ ਬਣਨ ਲਈ ਆਏ ਸਨ ਪਰ ਕਿਸਮਤ ਨੇ ਉਹਨਾਂ ਨੂੰ ਵਿਲੇਨ ਬਣਾ ਦਿੱਤਾ ਸੀ । 1970 ਵਿੱਚ ਦੇਵ ਅਨੰਦ ਦੀ ਆਈ ਫ਼ਿਲਮ ਪ੍ਰੇਮ ਪੁਜਾਰੀ ਤੋਂ ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਕਈ ਆਰਟ ਫ਼ਿਲਮਾਂ ਵੀ ਕੀਤੀਆਂ ਸਨ । ਨਿਸ਼ਾਂਤ, ਮੰਥਨ, ਅਕਰੋਸ਼ ਤੇ ਭੂਮਿਕਾ ਵਰਗੀ ਫ਼ਿਲਮਾਂ ਨੂੰ ਕਈ ਅਵਾਰਡ ਮਿਲੇ ਸਨ । ਅਮਰੀਸ਼ ਪੁਰੀ ਦੀ ਚੜਾਈ ਬਾਲੀਵੁੱਡ ਤੱਕ ਹੀ ਨਹੀਂ ਹਾਲੀਵੁੱਡ ਤੱਕ ਵੀ ਸੀ । ਉਹਨਾਂ ਨੂੰ ਮਹਾਨ ਫ਼ਿਲਮ ਨਿਰਦੇਸ਼ਕ ਸਟੀਵਨ ਸਪੀਲਬਰਗ ਨੇ ਆਪਣੀ ਫ਼ਿਲਮ 'ਇੰਡੀਆਨਾ ਜੋਂਸ ਐਂਡ ਟੇਂਪਲ ਆਫ ਡੂਮ' ਵਿੱਚ ਕੰਮ ਕਰਨ ਲਈ ਬੁਲਾਇਆ ਸੀ । ਇਸ ਫ਼ਿਲਮ ਲਈ ਉਹਨਾਂ ਨੂੰ ਪਹਿਲਾਂ ਆਡੀਸ਼ਨ ਲਈ ਬੁਲਾਇਆ ਗਿਆ ਪਰ ਉਹਨਾਂ ਨੇ ਜਾਣ ਤੋਂ ਮਨਾ ਕਰ ਦਿੱਤਾ ਸੀ । ਹਾਲੀਵੁੱਡ ਦੇ ਇੱਕ ਮਹਾਨ ਡਾਇਰੈਕਟਰ ਨੇ ਉਹਨਾਂ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਵਿਲੇਨ ਕਿਹਾ ਸੀ ।ਹਾਲੀਵੁੱਡ ਫ਼ਿਲਮ 'ਇੰਡੀਆਨਾ ਜੋਂਸ ਐਂਡ ਟੇਂਪਲ ਆਫ ਡੂਮ' ਵਿੱਚ ਅਮਰੀਸ਼ ਪੁਰੀ ਨੂੰ ਕਾਸਟ ਕਰਨ ਲਈ ਫ਼ਿਲਮ ਦੇ ਨਿਰਦੇਸ਼ਕ ਨੂੰ ਕਾਫੀ ਮਿਹਨਤ ਕਰਨੀ ਪਈ ਸੀ । ਫ਼ਿਲਮ ਦਾ ਨਿਰਦੇਸ਼ਕ ਚਾਹੁੰਦਾ ਸੀ ਕਿ ਅਮਰੀਸ਼ ਪੁਰੀ ਪਹਿਲਾ ਅਮਰੀਕਾ ਆ ਕੇ ਆਡੀਸ਼ਨ ਦੇਣ। ਪਰ ਅਮਰੀਸ਼ ਪੁਰੀ ਦਾ ਕਹਿਣਾ ਸੀ ਕਿ ਜਿਸ ਨੇ ਆਡੀਸ਼ਨ ਲੈਣਾ ਹੈ ਉਹ ਮੁੰਬਈ ਆਵੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment