ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ 'ਤੇ ਜਾਣੋ ਕਿਉਂ ਅਦਾਕਾਰਾ ਨੇਹਾ ਧੂਪੀਆ ਨਾਲ ਚੁੱਪਚਾਪ ਰਚਾਇਆ ਸੀ ਵਿਆਹ
ਅੰਗਦ ਬੇਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ 'ਤੇ ਜਾਣੋ ਕਿਉਂ ਅਦਾਕਾਰਾ ਨੇਹਾ ਧੂਪੀਆ ਨਾਲ ਚੁੱਪਚਾਪ ਰਚਾਇਆ ਸੀ ਵਿਆਹ
Angad Bedi's birthday : ਅੰਗਦ ਬੇਦੀ (Angad Bedi) ਦਾ ਅੱਜ ਜਨਮ ਦਿਨ (Birthday) ਹੈ । ਉਨ੍ਹਾਂ ਦੇ ਜਨਮ ਦਿਨ 'ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਵਧਾਈ ਦਿੱਤੀ ਜਾ ਰਹੀ ਹੈ ।ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਅੰਗਦ ਬੇਦੀ ਦਾ ਜਨਮ ਸਾਬਕਾ ਭਾਰਤੀ ਕ੍ਰਿਕੇਟ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਘਰ ਹੋਇਆ ਸੀ । ਅੰਗਦ ਬੇਦੀ ਦੀ ਇੱਕ ਵੱਡੀ ਭੈਣ ਵੀ ਹਨ ।
image From instagram
ਹੋਰ ਪੜ੍ਹੋ : ਰਵੀਨਾ ਟੰਡਨ ਨੇ ਆਪਣੀ ਗਰਲ ਗੈਂਗ ਦੇ ਨਾਲ ਕੀਤਾ ਡਾਂਸ, ਧੀ ਵੀ ਆਈ ਨਜ਼ਰ, ਵੇਖੋ ਮਸਤੀ ਭਰਿਆ ਵੀਡੀਓ
ਅੰਗਦ ਬੇਦੀ ਸੋਸ਼ਲ ਮੀਡੀਆ 'ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੇ ਹਨ ।

ਨੇਹਾ ਧੂਪੀਆ ਦੇ ਨਾਲ ਗੁਪਚੁੱਪ ਤਰੀਕੇ ਨਾਲ ਕੀਤਾ ਸੀ ਵਿਆਹ
ਅੰਗਦ ਬੇਦੀ ਨੇ ਨੇਹਾ ਧੂਪੀਆ ਦੇ ਨਾਲ ਗੁਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾਇਆ ਸੀ । ਇਸ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋਈਆਂ ਸਨ ।ਇਹ ਵਿਆਹ ਦੋਵਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ 'ਚ ਗੁੜਗਾਂਵ 'ਚ ਹੋਇਆ ਸੀ ।
Image Source: Instagram
ਪਰ ਅਚਾਨਕ ਦੋਵਾਂ ਨੂੰ ਇਹ ਫੈਸਲਾ ਲੈਣਾ ਪਿਆ ਸੀ, ਕਿਉਂਕਿ ਵਿਆਹ ਤੋਂ ਪਹਿਲਾਂ ਹੀ ਅਦਾਕਾਰਾ ਪ੍ਰੈਗਨੇਂਟ ਹੋ ਗਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਤੁਰੰਤ ਵਿਆਹ ਦਾ ਫੈਸਲਾ ਲਿਆ ਅਤੇ ਵਿਆਹ ਦੇ ਬੰਧਨ 'ਚ ਬੱਝ ਗਏ ਸਨ ।

ਇੱਕ ਧੀ ਅਤੇ ਪੁੱਤ ਦੇ ਪਿਤਾ ਹਨ ਅੰਗਦ ਬੇਦੀ
ਅੰਗਦ ਬੇਦੀ ਦੇ ਘਰ ਸਭ ਤੋਂ ਪਹਿਲਾਂ ਧੀ ਨੇ ਜਨਮ ਲਿਆ ਸੀ । ਜਿਸ ਤੋਂ ਬਾਅਦ ਉਹ ਇੱਕ ਬੇਟੇ ਦੇ ਪਿਤਾ ਬਣੇ ਹਨ । ਅੰਗਦ ਬੇਦੀ ਸੋਸ਼ਲ ਮੀਡੀਆ 'ਤੇ ਆਪਣੇ ਪੁੱਤਰ ਦੇ ਨਾਲ ਵੀਡੀਓ ਸਾਂਝੇ ਕਰਦੇ ਰਹਿੰਦੇ ਹਨ ।
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
