Ankita Lokhande Pregnancy: ਮਾਂ ਬਣਨ ਵਾਲੀ ਹੈ ਅੰਕਿਤਾ ਲੋਖੰਡੇ? ਪਤੀ ਨਾਲ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ 'ਚ ਨਜ਼ਰ ਆਇਆ ਬੇਬੀ ਬੰਪ

written by Lajwinder kaur | August 17, 2022

Ankita Lokhande Pregnancy:  ਟੀਵੀ ਜਗਤ ਦੀ ਨਾਮੀ ਅਦਾਕਾਰਾ ਅੰਕਿਤਾ ਲੋਖੰਡੇ ਆਪਣੇ ਪਤੀ ਵਿੱਕੀ ਜੈਨ ਨਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਦੋਵਾਂ ਦੇ ਵਿਆਹ ਨੂੰ 6 ਮਹੀਨੇ ਤੋਂ ਜ਼ਿਆਦਾ ਹੋ ਚੁੱਕੇ ਹਨ। ਹੁਣ ਜੋ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਦਾਕਾਰਾ ਗਰਭਵਤੀ ਹੈ।

ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਆਪਣੇ ਖ਼ਾਸ ਪਲਾਂ ਵਾਲੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਵਿੱਕੀ ਜੈਨ ਨਾਲ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਦੀਪਿਕਾ ਪਾਦੁਕੋਣ ਪਲਾਜ਼ੋ ਸੂਟ ‘ਚ ਕਹਿਰ ਢਾਉਂਦੀ ਆਈ ਨਜ਼ਰ, ਪਤੀ ਰਣਵੀਰ ਸਿੰਘ ਨਾਲ ਕੰਸਰਟ 'ਚ ਹੋਈ ਸ਼ਾਮਿਲ

image source Instagram

ਅੰਕਿਤਾ ਬਲੂ ਕਲਰ ਦੀ ਸਾਈਟ ਕਟ ਡਰੈੱਸ 'ਚ ਹਮੇਸ਼ਾ ਦੀ ਤਰ੍ਹਾਂ ਸ਼ਾਨਦਾਰ ਲੱਗ ਰਹੀ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਅੰਕਿਤਾ ਅਤੇ ਵਿੱਕੀ ਰੋਮਾਂਟਿਕ ਅੰਦਾਜ਼ 'ਚ ਕੈਮਰੇ ਲਈ ਪੋਜ਼ ਦੇ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਭਿਨੇਤਰੀ ਨੇ ਕੈਪਸ਼ਨ 'ਚ ਲਿਖਿਆ, ''ਮੈਂ ਤੁਹਾਨੂੰ ਉਵੇਂ ਹੀ ਪਿਆਰ ਕਰਦੀ ਹਾਂ, ਜਿਵੇਂ ਤੁਸੀਂ ਹੋ, ਜਿਵੇਂ ਤੁਸੀਂ ਰਹੇ ਹੋ ਅਤੇ ਜਿਵੇਂ ਹੀ ਹੋਵੋਗੇ।'' ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੁਝ ਲੋਕ ਇਸ ਜੋੜੀ ਦੀ ਤਾਰੀਫ ਕਰ ਰਹੇ ਹਨ। ਜਦਕਿ ਕੁਝ ਸੋਸ਼ਲ ਮੀਡੀਆ ਯੂਜ਼ਰਸ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਅੰਕਿਤਾ ਗਰਭਵਤੀ ਹੈ।

Ankita Lokhande Jain image source Instagram

ਇਨ੍ਹਾਂ ਤਸਵੀਰਾਂ 'ਚ ਅੰਕਿਤ ਦਾ ਛੋਟਾ ਜਿਹਾ ਬੰਪ ਨਜ਼ਰ ਆ ਰਿਹਾ ਹੈ, ਨਾਲ ਹੀ ਵਿੱਕੀ ਵੀ ਇਸ ਬੰਪ ਨੂੰ ਸਪੋਰਟ ਕਰਦੇ ਹੋਏ ਪੋਜ਼ ਦੇ ਰਹੇ ਹਨ। ਅਜਿਹੇ 'ਚ ਹਰ ਕੋਈ ਅੰਕਿਤਾ ਦੀ ਪ੍ਰੈਗਨੈਂਸੀ ਦੀ ਚਰਚਾ ਕਰ ਰਿਹਾ ਹੈ। ਹਾਲਾਂਕਿ ਅੰਕਿਤਾ ਨੇ ਆਪਣੀ ਪ੍ਰੈਗਨੈਂਸੀ ਦੀ ਖਬਰ 'ਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ankita lokhande vicky jain wedding pics image source Instagram

ਇੱਕ ਯੂਜ਼ਰ ਨੇ ਕਮੈਂਟ ਸੈਕਸ਼ਨ 'ਚ ਅਭਿਨੇਤਰੀ ਨੂੰ ਪੁੱਛਿਆ, ''ਕੀ ਤੁਸੀਂ ਗਰਭਵਤੀ ਹੋ?'' ਜਦਕਿ ਇਕ ਹੋਰ ਪ੍ਰਸ਼ੰਸਕ ਨੇ ਤਾਂ 100 ਫੀਸਦੀ ਦਾਅਵਾ ਕੀਤਾ ਕਿ ਉਹ ਗਰਭਵਤੀ ਹੈ। ਯੂਜ਼ਰ ਨੇ ਲਿਖਿਆ, ''ਉਹ 100 ਫੀਸਦੀ ਗਰਭਵਤੀ ਹੈ।''

ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅੰਕਿਤਾ ਦੇ ਪ੍ਰੈਗਨੈਂਸੀ ਦੀ ਚਰਚਾ ਹੋ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਅਭਿਨੇਤਰੀ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਪਣੇ ਵਿਆਹ ਦੀ 6 ਮਹੀਨੇ ਦੀ ਵਰ੍ਹੇਗੰਢ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ, ਉਦੋਂ ਵੀ ਗਰਭ ਅਵਸਥਾ ਦੇ ਕਿਆਸ ਲਗਾਏ ਜਾ ਰਹੇ ਸਨ। ਹਾਲਾਂਕਿ ਅਜੇ ਤੱਕ ਅੰਕਿਤਾ ਅਤੇ ਵਿੱਕੀ ਦੇ ਪੱਖ ਤੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਦੱਸ ਦਈਏ ਅੰਕਿਤਾ ਅਤੇ ਵਿੱਕੀ 14 ਦਸੰਬਰ 2021 ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ। ਉਨ੍ਹਾਂ ਨੇ 14 ਜੁਲਾਈ 2022 ਨੂੰ ਪਤੀ-ਪਤਨੀ ਵਜੋਂ 6 ਮਹੀਨੇ ਪੂਰੇ ਕੀਤੇ। ਅੰਕਿਤਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਆਪਣੇ ਵਿਆਹ ਦੀ ਛੇ ਮਹੀਨੇ ਦੀ ਵਰ੍ਹੇਗੰਢ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।

You may also like